Home / ਤਾਜਾ ਜਾਣਕਾਰੀ / ਅਚਾਨਕ ਵਧੇ ਕੋਰੋਨਾ ਕੇਸਾਂ ਕਰਕੇ ਪੰਜਾਬ ਚ ਅੱਜ ਤੋਂ ਲਾਗੂ ਹੋ ਗਿਆ ਇਹ

ਅਚਾਨਕ ਵਧੇ ਕੋਰੋਨਾ ਕੇਸਾਂ ਕਰਕੇ ਪੰਜਾਬ ਚ ਅੱਜ ਤੋਂ ਲਾਗੂ ਹੋ ਗਿਆ ਇਹ

ਤਾਜਾ ਵੱਡੀ ਖਬਰ

ਸੂਬੇ ਅੰਦਰ ਜਿਥੇ ਕਰੋਨਾ ਕੇਸਾਂ ਵਿਚ ਆਈ ਕਮੀ ਨੂੰ ਦੇਖਦੇ ਹੋਏ ਲੋਕਾਂ ਵੱਲੋਂ ਸੁਖ ਦਾ ਸਾਹ ਲਿਆ ਗਿਆ ਸੀ। ਉਥੇ ਹੀ ਹੁਣ ਕਰੋਨਾ ਕੇਸਾਂ ਵਿੱਚ ਹੋਏ ਵਾਧੇ ਨੇ ਫਿਰ ਤੋਂ ਲੋਕਾਂ ਨੂੰ ਗਮ ਦੇ ਸਾਏ ਹੇਠ ਲੈ ਆਂਦਾ ਹੈ। ਪਿਛਲੇ ਕੁਝ ਦਿਨਾਂ ਤੋਂ ਹੋਏ ਵਾਧੇ ਨੂੰ ਦੇਖਦੇ ਹੋਏ ਦੁਨੀਆਂ ਵਿਚ ਫਿਰ ਤੋਂ ਚਿੰਤਾ ਪੈਦਾ ਹੋ ਗਈ ਹੈ। ਕਿਉਂਕਿ ਕਰੋਨਾ ਸਮੇਂ ਕੀਤੀ ਗਈ ਤਾਲਾ ਬੰਦੀ ਦੌਰਾਨ ਲੋਕਾਂ ਵੱਲੋਂ ਭਾਰੀ ਆਰਥਿਕ ਮੰਦੀ ਦੇ ਦੌਰ ਵਿਚੋ ਗੁਜ਼ਰਨ ਤੋਂ ਬਾਅਦ ਮੁੜ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ।

ਕਿ ਹੁਣ ਫਿਰ ਕਰੋਨਾ ਕੇਸਾਂ ਦੇ ਵਾਧੇ ਨੇ ਦੁਨੀਆਂ ਨੂੰ ਝੰ-ਜੋ-ੜ ਕੇ ਰੱਖ ਦਿੱਤਾ ਹੈ। ਹੁਣ ਤੱਕ ਕਰੋੜਾਂ ਦੀ ਤਾਦਾਦ ਵਿੱਚ ਲੋਕ ਪ੍ਰਭਾਵਿਤ ਹੋਏ ਹਨ। ਇਸ ਦਾ ਇਹ ਦੁਖਦਾਈ ਕਹਿਰ ਅਜੇ ਵੀ ਜਾਰੀ ਹੈ। ਨਿੱਤ ਨਵੇਂ ਦਿਨ ਇਸ ਬਿਮਾਰੀ ਦੀ ਵਜ੍ਹਾ ਕਾਰਨ ਸੰ-ਕ੍ਰ-ਮਿ-ਤ ਹੋਏ ਲੋਕਾਂ ਦੀ ਗਿਣਤੀ ਦੇ ਵਿਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵੀ ਇਸ ਬਿਮਾਰੀ ਦੇ ਅੱਗੇ ਘੱਟ ਹੀ ਸਫਲ ਸਾਬਤ ਹੋ ਰਹੀਆਂ ਹਨ। ਹੁਣ ਤੱਕ ਸਰਕਾਰਾਂ ਵੱਲੋਂ ਕਈ ਤਰ੍ਹਾਂ ਦੇ ਐਲਾਨ ਕੀਤੇ ਗਏ ਹਨ ਜਿਸ ਤਹਿਤ ਵੱਖ ਵੱਖ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ।

ਹੁਣ ਅਚਾਨਕ ਵਧੇ ਕਰੋਨਾ ਕੇਸਾਂ ਨੂੰ ਵੇਖਦੇ ਹੋਏ ਪੰਜਾਬ ਵਿੱਚ ਅੱਜ ਤੋਂ ਇਹ ਲਾਗੂ ਕਰ ਦਿੱਤਾ ਗਿਆ ਹੈ। ਸਰਕਾਰ ਵਲੋ ਸੂਬੇ ਅੰਦਰ ਇਸ ਹਫਤੇ ਤੋਂ ਮੁੜ ਸਖਤੀ ਕਰਨ ਦਾ ਫੈਸਲਾ ਕਰ ਲਿਆ ਹੈ। ਇਹ ਫੈਸਲਾ ਸੂਬੇ ਦੇ ਅੰਦਰ ਵਧਦੇ ਹੋਏ ਕੋਰੋਨਾ ਵਾਇਰਸ ਦੇ ਪਸਾਰ ਨੂੰ ਦੇਖਦੇ ਹੋਏ ਲਿਆ ਗਿਆ ਹੈ। ਸਰਕਾਰ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਲੋੜ ਪੈਣ ਤੇ ਰਾਤ ਦਾ ਕਰਫਿਊ ਵੀ ਲਾਗੂ ਕੀਤਾ ਜਾਵੇਗਾ। ਹੁਣ ਸੂਬਾ ਸਰਕਾਰ ਵੱਲੋਂ 1 ਮਾਰਚ ਤੋਂ ਇਹ ਆਦੇਸ਼ ਜਾਰੀ ਕੀਤੇ ਗਏ ਹਨ ਕਿ ਸੂਬੇ ਦੇ ਅੰਦਰ ਬਾਹਰੀ ਇਕੱਠ ਵਿੱਚ 200 ਬੰਦਿਆਂ ਅਤੇ ਅੰਦਰੂਨੀ ਸਮਾਗਮ ਵਿਚ 100 ਤੋਂ ਵੱਧ ਬੰਦਿਆਂ ਦੇ ਇਕੱਠ ਕਰਨ ਉਪਰ ਪਾਬੰਦੀ ਲਗਾ ਦਿੱਤੀ ਗਈ ਹੈ।

ਜ਼ਰੂਰਤ ਅਨੁਸਾਰ ਸਰਕਾਰ ਵੱਲੋਂ ਸਿਨੇਮਾ ਘਰਾਂ ਵਿੱਚ ਵੀ ਲੋਕਾਂ ਦੀ ਗਿਣਤੀ ਨੂੰ ਘੱਟ ਕਰਨ ਲਈ ਕੋਈ ਠੋਸ ਕਦਮ ਚੁੱਕਿਆ ਜਾਵੇਗਾ। ਪਰ ਅਜੇ ਕਰੋਨਾ ਦੇ ਕਾਰਨ ਸਿਨੇਮਾ ਹਾਲ ਵਿੱਚ ਘੱਟ ਗਿਣਤੀ ਹੀ ਵੇਖੀ ਜਾ ਰਹੀ ਹੈ। ਉਧਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਆਦੇਸ਼ ਦੇ ਅਨੁਸਾਰ ਕਰੋਨਾ ਨਾਲ ਪ੍ਰਭਾਵਤ ਮਰੀਜ਼ ਦੇ ਸੰਪਰਕ ਵਿੱਚ ਆਉਣ ਵਾਲੇ 15 ਵਿਅਕਤੀਆਂ ਦਾ ਟੈਸਟ ਲਾਜ਼ਮੀ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਸਬੰਧਤ ਜ਼ਿਲ੍ਹਿਆਂ ਵਿੱਚ ਹੌਟ ਸਪੌਟ ਇਲਾਕਿਆਂ ਵਿੱਚ ਲੋੜ ਪੈਣ ਤੇ ਰਾਤ ਦਾ ਕਰਫਿਊ ਲਗਾ ਸਕਦੇ ਹਨ। ਸਰਕਾਰ ਵੱਲੋਂ ਹਰ ਕਿਸੇ ਨੂੰ ਮਾਸਕ ਪਾਉਣਾ ਲਈ ਲਾਜ਼ਮੀ ਕੀਤਾ ਗਿਆ ਹੈ।

error: Content is protected !!