Home / ਤਾਜਾ ਜਾਣਕਾਰੀ / ਅੰਮ੍ਰਿਤਸਰ ਦੇ ਕੇਂਦਰ ਤੋਂ ਆਏ ਭੁਚਾਲ ਤੋਂ ਬਾਅਦ – ਹੁਣ ਇਥੇ ਆਇਆ ਭੁਚਾਲ , ਘਰਾਂ ਚੋ ਭੱਜ ਕੇ ਲੋਕ ਨਿਕਲੇ ਬਾਹਰ

ਅੰਮ੍ਰਿਤਸਰ ਦੇ ਕੇਂਦਰ ਤੋਂ ਆਏ ਭੁਚਾਲ ਤੋਂ ਬਾਅਦ – ਹੁਣ ਇਥੇ ਆਇਆ ਭੁਚਾਲ , ਘਰਾਂ ਚੋ ਭੱਜ ਕੇ ਲੋਕ ਨਿਕਲੇ ਬਾਹਰ

ਆਈ ਤਾਜਾ ਵੱਡੀ ਖਬਰ

ਆਏ ਦਿਨ ਹੀ ਦੁਨੀਆਂ ਨੂੰ ਕੁਦਰਤੀ ਪ੍ਰਕੋਪ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਸਾਲ ਤੋਂ ਸ਼ੁਰੂ ਹੋਇਆ ਕੁਦਰਤੀ ਆਫ਼ਤਾਂ ਦਾ ਸਿਲਸਿਲਾ ਪਤਾ ਨਹੀਂ ਕਦੋਂ ਖ਼ਤਮ ਹੋਵੇਗਾ। ਪਿਛਲਾ ਵਰ੍ਹਾ ਕੁਦਰਤੀ ਆਫ਼ਤਾਂ ਦਾ ਵਰ੍ਹਾ ਹੋ ਨਿੱਬੜਿਆ, ਇਸ ਲਈ ਉਹ ਇਤਿਹਾਸਿਕ ਸਾਲ ਵਜੋਂ ਪੂਰੀ ਦੁਨੀਆਂ ਵਿੱਚ ਜਾਣਿਆ ਜਾਵੇਗਾ। ਕੁਦਰਤ ਬਹੁਤ ਹੀ ਪਿਆਰੀ ਹੈ ਜਿਸ ਨੇ ਸਾਨੂੰ ਜਿਉਣ ਵਾਸਤੇ ਬਹੁਤ ਸਾਰੀਆਂ ਅਣਮੁੱਲੀਆਂ ਦਾਤਾਂ ਦਿੱਤੀਆਂ ਹਨ। ਇਨ੍ਹਾਂ ਵਿੱਚੋਂ ਇਨਸਾਨ ਨੂੰ ਜ਼ਿੰਦਗੀ ਜੀਣ ਵਾਸਤੇ ਸਾਫ ਹਵਾ, ਪਾਣੀ ਅਤੇ ਭੋਜਨ ਦੇ ਨਾਲ ਹੋਰ ਬਹੁਤ ਸਾਰੇ ਤੱਤ ਤੋਹਫ਼ੇ ਦੇ ਰੂਪ ਵਿੱਚ ਮਿਲੇ ਹੋਏ ਹਨ।

ਪਰ ਕਈ ਵਾਰੀ ਕੁਦਰਤ ਆਪਣੇ ਗੁੱਸੇ ਨੂੰ ਕਹਿਰ ਦਾ ਰੂਪ ਦੇ ਕੇ ਇਨਸਾਨਾਂ ਉੱਪਰ ਵਰਸਾ ਦਿੰਦੀ ਹੈ। ਪਿਛਲੇ ਸਾਲ ਦੇ ਵਿਚ ਜਿੰਨੀਆਂ ਕੁਦਰਤੀ ਆਫਤਾਂ ਨੇ ਪੂਰੇ ਵਿਸ਼ਵ ਨੂੰ ਪ੍ਰਭਾਵਿਤ ਕੀਤਾ ਹੈ, ਸ਼ਾਇਦ ਹੀ ਕਿਸੇ ਹੋਰ ਸਾਲ ਦੇ ਵਿੱਚ ਅਜਿਹਾ ਹੋਇਆ ਹੋਵੇ। ਇਕ ਤੋਂ ਬਾਅਦ ਇਕ ਮੁਸੀਬਤ ਨੇ ਦੁਨੀਆਂ ਨੂੰ ਘੇਰ ਕੇ ਰੱਖਿਆ ਹੈ। ਇਨ੍ਹਾਂ ਮੁਸ਼ਕਿਲਾਂ ਤੋਂ ਅਜੇ ਤੱਕ ਲੋਕ ਉੱਭਰ ਨਹੀਂ ਸਕੇ ਹਨ। ਉੱਥੇ ਹੀ ਪਿਛਲੇ ਸਾਲ ਦੇ ਅੰਤ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਭਿਆਨਕ ਭੂਚਾਲ ਆ ਚੁੱਕੇ ਹਨ। ਇਸ ਨਵੇਂ ਵਰ੍ਹੇ ਇਹਨਾ 2 ਮਹੀਨੇ ਦੇ ਵਿਚ ਹੀ ਬਹੁਤ ਸਾਰੇ ਭੂਚਾਲ ਆਉਣ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।

ਹੁਣ ਫਿਰ ਇਕ ਵੱਡਾ ਭੂਚਾਲ ਆਉਣ ਦੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਕੇਂਦਰ ਤੋਂ ਆਏ ਭੁਚਾਲ ਤੋਂ ਬਾਅਦ ਹੁਣ ਇਥੇ ਆਇਆ ਭੁਚਾਲ ,ਤੇ ਲੋਕ ਘਰਾਂ ਚੋ ਭੱਜ ਕੇ ਨਿਕਲੇ ਬਾਹਰ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਆਸਾਮ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਸਾਲ ਦੇ ਵਿੱਚ ਦੋ ਮਹੀਨਿਆਂ ਅੰਦਰ ਕਈ ਭੂਚਾਲ ਆ ਚੁੱਕੇ ਹਨ। ਜਿੱਥੇ ਕਈ ਜਗ੍ਹਾ ਉਪਰ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆਉਂਦੀਆਂ ਰਹੀਆਂ ਹਨ। ਅੱਜ ਸਮਾਚਾਰ ਏਜੰਸੀ ਏਐੱਨਆਈ ਮੁਤਾਬਕ ਆਸਾਮ ’ਚ ਆਏ ਇਸ ਭੂਚਾਲ ਦੀ ਤੀਬਰਤਾ ਰਿਕਟਰ ਸਕੇਲ ’ਤੇ 4.7 ਮਾਪੀ ਗਈ ਹੈ।

ਇਸ ਭੂਚਾਲ ਦੇ ਆਉਣ ਨਾਲ ਹੋਏ ਨੁਕਸਾਨ ਦੀ ਕੋਈ ਵੀ ਜਾਣਕਾਰੀ ਅਜੇ ਤੱਕ ਸਾਹਮਣੇ ਨਹੀਂ ਆਈ ਹੈ। ਨੈਸ਼ਨਲ ਸੈਂਟਰ ਫਾਰ ਸਿਸਮੋਲਾਜੀ ਮੁਤਾਬਕ ਇਹ ਭੂਚਾਲ ਅੱਜ 5.54 ਮਿੰਟ ’ਤੇ ਆਇਆ ਹੈ। ਅੱਜ ਆਏ ਇਸ ਭੂਚਾਲ ਦਾ ਕੇਂਦਰ ਤੇਜਪੁਰ ਤੋਂ 17 ਕਿਲੋਮੀਟਰ ਉੱਤਰ ਪੱਛਮ ’ਚ ਸੀ। ਆਏ ਦਿਨ ਹੀ ਆਉਣ ਵਾਲੇ ਇਨ੍ਹਾਂ ਭੂਚਾਲਾਂ ਦੇ ਕਾਰਨ ਦੁਨੀਆਂ ਵਿੱਚ ਡਰ ਵੇਖਿਆ ਜਾ ਰਿਹਾ ਹੈ।

error: Content is protected !!