Home / ਤਾਜਾ ਜਾਣਕਾਰੀ / ਅੱਜ ਪੰਜਾਬ ਚ ਆਏ ਏਨੇ ਕੋਰੋਨਾ ਦੇ ਪੌਜੇਟਿਵ ਅਤੇ ਏਨੀਆਂ ਹੋਈਆਂ ਮੌਤਾਂ

ਅੱਜ ਪੰਜਾਬ ਚ ਆਏ ਏਨੇ ਕੋਰੋਨਾ ਦੇ ਪੌਜੇਟਿਵ ਅਤੇ ਏਨੀਆਂ ਹੋਈਆਂ ਮੌਤਾਂ

ਆਈ ਤਾਜਾ ਵੱਡੀ ਖਬਰ

ਇਸ ਪੂਰੇ ਸੰਸਾਰ ਨੂੰ ਆਪਣੀ ਗ੍ਰਿਫ਼ਤ ਵਿੱਚ ਲੈ ਚੁੱਕਾ ਕੋਰੋਨਾ ਵਾਇਰਸ ਹੁਣ ਦੂਜੀ ਲਹਿਰ ਪੂਰੀ ਦੁਨੀਆ ਉੱਪਰ ਆਉਣ ਦੀ ਸੰਭਾਵਨਾ ਹੈ। ਸੂਤਰਾਂ ਤੋਂ ਅਜਿਹੀਆਂ ਖਬਰਾਂ ਮਿਲ ਰਹੀਆਂ ਹਨ ਕਿ ਜਿੱਥੇ ਇਸ ਦੀ ਪਹਿਲੀ ਲਹਿਰ ਨੇ ਪੂਰੇ ਵਿਸ਼ਵ ਭਰ ਵਿਚੋਂ ਤਕਰੀਬਨ 6 ਕਰੋੜ ਮਰੀਜ਼ ਪ੍ਰ-ਭਾ-ਵਿ- ਤ ਹੋਏ ਸਨ ਉਥੇ ਹੀ ਇਸ ਦੇ ਦੂਜੀ ਦੇ ਨਾਲ 30 ਕਰੋੜ ਲੋਕਾਂ ਦੇ ਪੌਜੇਟਿਵ ਹੋਣ ਦਾ ਖ਼-ਦ-ਸ਼ਾ ਬਣਿਆ ਹੋਇਆ ਹੈ। ਜੇਕਰ ਇਸ ਬਿਮਾਰੀ ਦੇ ਹੱਲ ਨੂੰ ਜਲਦ ਹੀ ਨਾ ਲੱਭਿਆ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਇਹ ਅੰਕੜਾ ਬਹੁਤ ਬੁ- ਰਾ ਸਾਬਤ ਹੋ ਸਕਦਾ ਹੈ।

ਜਿੱਥੇ ਇਸ ਦਾ ਸਭ ਤੋਂ ਵੱਡਾ ਅਸਰ ਦੁਨੀਆਂ ਦੀ ਅਰਥ ਵਿਵਸਥਾ ਉੱਤੇ ਪਵੇਗਾ। ਸੰਸਾਰ ਵਿਚ ਭੁੱਖ ਮ- ਰੀ ਕਾਰਨ ਹਾਹਾਕਾਰ ਮੱਚ ਜਾਵੇਗੀ। ਮੌਜੂਦਾ ਸਮੇਂ ਦੇ ਹਾਲਾਤਾਂ ਨੂੰ ਦੇਖਦੇ ਹੋਏ ਭਾਰਤ ਦੇਸ਼ ਅੰਦਰ ਕੋਰੋਨਾ ਵਾਇਰਸ ਦੇ ਲਗਾਤਾਰ ਆ ਰਹੇ ਮਾਮਲਿਆਂ ਕਾਰਨ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਸ ਸਮੇਂ ਪੰਜਾਬ ਦੇ ਵਿੱਚ ਹੁਣ ਤੱਕ ਸੰ-ਕ੍ਰ-ਮਿ- ਤ ਹੋ ਚੁੱਕੇ ਲੋਕਾਂ ਦੀ ਗਿਣਤੀ ਵਧਕੇ 153,308 ਹੋ ਗਈ ਹੈ। ਪਰ ਉਧਰ ਹੀ 140,772 ਲੋਕਾਂ ਦੇ ਠੀਕ ਹੋਣ ਨਾਲ ਸੂਬਾ ਵਾਸੀਆਂ ਦੇ ਵਿਚ ਆਸ ਦੀ ਕਿਰਨ ਬਣੀ ਹੋਈ ਹੈ।

ਪਰ ਹੁਣ ਦੇ ਸਮੇਂ ਵਿਚ 7,694 ਲੋਕ ਅਜਿਹੇ ਹਨ ਜੋ ਅਜੇ ਵੀ ਇਸ ਬੀਮਾਰੀ ਦੇ ਨਾਲ ਜੂਝ ਰਹੇ ਹਨ। ਬੀਤੇ ਇਕ ਦਿਨ ਦੌਰਾਨ ਪੰਜਾਬ ਵਿੱਚ ਇਸ ਲਾਗ ਦੀ ਬਿਮਾਰੀ ਦੇ 604 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਜਦ ਕਿ ਬੀਤੇ 24 ਘੰਟੇ ਦੌਰਾਨ ਇਸ ਬਿਮਾਰੀ ਦੇ ਕਾਰਨ ਹੀ 24 ਲੋਕਾਂ ਦੀ ਮੌਤ ਵੀ ਹੋ ਗਈ ਹੈ। ਜੇਕਰ ਇਹ ਬਿਮਾਰੀ ਉੱਪਰ ਜਲਦ ਹੀ ਕਾਬੂ ਨਾ ਪਾਇਆ ਗਿਆ ਤਾਂ ਆਉਣ ਵਾਲੇ 3 ਮਹੀਨਿਆਂ ਵਿੱਚ ਹੀ ਇਸ ਦੇ ਮਰੀਜ਼ਾਂ ਦੀ ਗਿਣਤੀ ਵਧਕੇ ਦੁੱਗਣੀ ਹੋ ਜਾਵੇਗੀ।

ਫ਼ਿਲਹਾਲ ਸਰਕਾਰ ਵੱਲੋਂ ਰਾਤ ਦਾ ਕਰਫਿਊ ਲਗਾ ਕੇ ਇਸ ਉਪਰ ਕੁਝ ਹੱਦ ਤੱਕ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸਰਕਾਰ ਵੱਲੋਂ ਲੋਕਾਂ ਨੂੰ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਕੋਵਿਡ-19 ਲਈ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਪੂਰੀ ਇਮਾਨਦਾਰੀ ਨਾਲ ਕਰਨ।

error: Content is protected !!