Home / ਤਾਜਾ ਜਾਣਕਾਰੀ / ਆਈ ਇਹ ਮਾੜੀ ਖਬਰ ਹਵਾਈ ਯਾਤਰਾ ਕਰਨ ਵਾਲੇ ਪੰਜਾਬੀਆਂ ਲਈ ਇਸ ਰੂਟ ਦੇ ਬਾਰੇ ਚ

ਆਈ ਇਹ ਮਾੜੀ ਖਬਰ ਹਵਾਈ ਯਾਤਰਾ ਕਰਨ ਵਾਲੇ ਪੰਜਾਬੀਆਂ ਲਈ ਇਸ ਰੂਟ ਦੇ ਬਾਰੇ ਚ

ਆਈ ਤਾਜਾ ਵੱਡੀ ਖਬਰ

ਕਰੋਨਾ ਦੇ ਚਲਦੇ ਹੋਏ ਸਭ ਤੋਂ ਜ਼ਿਆਦਾ ਅਸਰ ਹਵਾਈ ਆਵਾਜਾਈ ਉਪਰ ਪਿਆ ਹੈ। ਸਾਰੀ ਦੁਨੀਆਂ ਅੰਦਰ ਵਧੇ ਕਰੋਨਾ ਦੇ ਪ੍ਰਭਾਵ ਨੂੰ ਦੇਖਦੇ ਹੋਏ ਸਭ ਦੇਸ਼ਾਂ ਵੱਲੋਂ ਤਾਲਾਬੰਦੀ ਦੌਰਾਨ ਹਵਾਈ ਆਵਾਜਾਈ ਤੇ ਰੋਕ ਲਗਾ ਦਿਤੀ ਗਈ ਸੀ। ਕੇਸਾਂ ਵਿਚ ਆਈ ਕਮੀ ਨੂੰ ਦੇਖਦੇ ਹੋਏ ਮੁੜ ਤੋਂ ਕੁਝ ਉਡਾਣਾਂ ਨੂੰ ਸ਼ੁਰੂ ਕੀਤਾ ਗਿਆ ਸੀ । ਬ੍ਰਿਟੇਨ ਵਿੱਚ ਹੁਣ ਫਿਰ ਕਰੋਨਾ ਦੇ ਨਵੇਂ ਸਟਰੇਂਨ ਕਾਰਨ ਸਾਰੀ ਦੁਨੀਆ ਚਿੰਤਾ ਵਿਚ ਪੈ ਗਈ ਹੈ । ਇਸ ਖ਼ਤਰਨਾਕ ਵਾਇਰਸ ਨੂੰ ਦੇਖਦੇ ਹੋਏ , ਬ੍ਰਿਟੇਨ, ਸਾਊਦੀ ਅਰਬ, ਓਮਾਨ ਤੋਂ ਆਉਣ ਵਾਲੀਆਂ ਉਡਾਣਾਂ ਤੇ 22 ਦਸੰਬਰ ਤੋਂ 31 ਦਸੰਬਰ ਤੱਕ ਪਾਬੰਦੀ ਲਗਾ ਦਿੱਤੀ ਗਈ ਸੀ।

ਜਿਸ ਨੂੰ ਹੁਣ ਭਾਰਤ ਸਰਕਾਰ ਨੇ 7 ਜਨਵਰੀ ਤੱਕ ਵਧਾ ਦਿੱਤਾ ਹੈ। ਹੁਣ ਇੱਕ ਵਾਰ ਫਿਰ ਤੋਂ ਹਵਾਈ ਯਾਤਰਾ ਕਰਨ ਵਾਲੇ ਪੰਜਾਬੀਆਂ ਵਿੱਚ ਇਸ ਰੂਟ ਬਾਰੇ ਮਾੜੀ ਖਬਰ ਸਾਹਮਣੇ ਆਈ ਹੈ। ਮੁੰਬਈ ਤੋਂ ਜਲੰਧਰ ਦੇ ਆਦਮਪੁਰ ਏਅਰਪੋਰਟ ਲਈ ਫਲਾਈਟ 10 ਜਨਵਰੀ ਤੋਂ ਬਾਅਦ ਉਡਾਣ ਨਹੀਂ ਭਰੇਗੀ। ਸਰਦੀ ਦੇ ਵਧਣ ਕਾਰਨ ਮੌਸਮ ਨੂੰ ਦੇਖਦੇ ਹੋਏ ਫ਼ੈਸਲਾ ਕੀਤਾ ਗਿਆ ਹੈ। ਕੋਹਰੇ ਦੀ ਮਾਰ ਅਤੇ ਯਾਤਰੀਆਂ ਦੀ ਕਮੀ ਕਾਰਨ ਸਪਾਈਸਜੈਟ ਏਅਰਲਾਈਂਜ਼ ਨੂੰ ਇਨ੍ਹੀਂ

ਦਿਨੀਂ ਘਾਟਾ ਪੈ ਰਿਹਾ ਹੈ। ਜਿਸ ਕਾਰਨ ਇਹ ਫਲਾਈਟ ਬੰਦ ਕੀਤੀ ਗਈ ਹੈ।ਦੁਆਬੇ ਦੇ ਲੋਕਾਂ ਲਈ ਅਗਲੇ ਸਾਲ 12 ਜਨਵਰੀ ਤੋਂ ਸੱਤੇ ਦਿਨ ਯਾਤਰੀਆਂ ਲਈ ਫਲਾਈਟ ਦਿੱਲੀ ਆਦਮਪੁਰ ਦਿੱਲੀ ਜਾਵੇਗੀ। ਇਸ ਫਲਾਈਟ ਦੇ ਸ਼ੁਰੂ ਹੋਣ ਨਾਲ ਦਿੱਲੀ ਤੋਂ ਆਦਮਪੁਰ ਅਤੇ ਆਦਮਪੁਰ ਤੋਂ ਦਿੱਲੀ ਆਉਣ ਜਾਣ ਵਾਲੇ ਯਾਤਰੀਆਂ ਨੂੰ ਫਾਇਦਾ ਮਿਲੇਗਾ। ਮੌਸਮ ਵਿਚ ਭਾਰੀ ਤਬਦੀਲੀ ਨੂੰ ਦੇਖਦੇ ਹੋਏ ਤੇ ਵਧ ਰਹੇ ਕੋਰੇ ਕਾਰਨ ਏਅਰਪੋਰਟ ਤੇ ਫਲਾਈਟ ਵਧੇਰੇ ਪ੍ਰਭਾਵਿਤ ਹੋਈਆਂ ਹਨ।

ਜਾਣਕਾਰੀ ਅਨੁਸਾਰ ਸਪਾਈਸਜੈੱਟ ਵੱਲੋਂ ਫਲਾਈਟ ਨਾ ਚੱਲਣ ਦਾ ਕਾਰਨ ਤਕਨੀਕੀ ਕਾਰਨ ਦੱਸਿਆ ਗਿਆ ਸੀ। ਜਿਸ ਕਾਰਨ ਬਹੁਤ ਸਾਰੇ ਲੋਕਾਂ ਵਿਚ ਨਿਰਾਸ਼ਾ ਦੇਖੀ ਜਾ ਰਹੀ ਹੈ। ਓਧਰ ਵਧ ਰਹੀ ਠੰਡ ਦੇ ਕਾਰਨ ਵੀ ਯਾਤਰੀਆਂ ਦੀ ਗਿਣਤੀ ਵਿੱਚ ਕਮੀ ਦਰਜ ਕੀਤੀ ਗਈ ਹੈ। ਜਿਸ ਨੂੰ ਦੇਖਦੇ ਹੋਏ ਕਈ ਵਾਰ ਫਲਾਈਟ ਨੂੰ ਰੱਦ ਵੀ ਕਰਨਾ ਪਿਆ ਹੈ। ਇਸ ਫਲਾਈਟ ਨਾਲ ਦੁਆਬੇ ਦੇ ਲੋਕਾਂ ਨੂੰ ਦਿੱਲੀ ਤੋਂ ਆਦਮਪੁਰ ਤੋਂ ਦਿੱਲੀ ਆਉਣ ਜਾਣ ਵਿੱਚ ਬਹੁਤ ਫਾਇਦਾ ਮਿਲੇਗਾ।

error: Content is protected !!