Home / ਤਾਜਾ ਜਾਣਕਾਰੀ / ਆਖਰ ਹੁਣੇ ਹੁਣੇ ਅਚਾਨਕ ਕਿਸਾਨਾਂ ਨੇ ਕਰਤਾ ਓਹੀ ਕੰਮ ਜਿਸਦਾ ਸੀ ਕੇਂਦਰ ਸਰਕਾਰ ਨੂੰ ਡਰ – ਆਈ ਤਾਜਾ ਵੱਡੀ ਖਬਰ

ਆਖਰ ਹੁਣੇ ਹੁਣੇ ਅਚਾਨਕ ਕਿਸਾਨਾਂ ਨੇ ਕਰਤਾ ਓਹੀ ਕੰਮ ਜਿਸਦਾ ਸੀ ਕੇਂਦਰ ਸਰਕਾਰ ਨੂੰ ਡਰ – ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਪੂਰੇ ਭਾਰਤ ਦੇ ਕਿਸਾਨ ਇਸ ਵੇਲੇ ਦਿੱਲੀ ਦੀ ਸਰਹੱਦ ਨੂੰ ਘੇਰ ਕੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਸੰਘਰਸ਼ ਕਰ ਰਹੇ ਹਨ। ਇਸ ਸੰਘਰਸ਼ ਦੇ ਰਸਤੇ ਵਿਚ ਕਿਸਾਨਾਂ ਦਾ ਸਮਰਥਨ ਸਮੁੱਚੇ ਦੇਸ਼ ਦੇ ਵੱਖ ਵੱਖ ਵਰਗਾਂ ਵੱਲੋਂ ਦਿੱਤਾ ਜਾ ਰਿਹਾ ਹੈ। ਹੁਣ ਤੱਕ ਬਹੁਤ ਸਾਰੀਆਂ ਵਿਰੋਧੀ ਪਾਰਟੀਆਂ ਵੱਲੋਂ ਵੀ ਕਿਸਾਨਾਂ ਦੇ ਇਸ ਅੰਦੋਲਨ ਨੂੰ ਭਰਪੂਰ ਯੋਗਦਾਨ ਦਿੱਤਾ ਜਾ ਰਿਹਾ ਹੈ। ਇਸ ਅੰਦੋਲਨ ਨੂੰ ਆਪਣੀ ਮੰਜ਼ਲ ਤੱਕ ਪਹੁੰਚਾਉਣ ਦੇ ਵਾਸਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਸਮੇਂ-ਸਮੇਂ ਉੱਪਰ ਮੀਟਿੰਗਾਂ ਕਰਕੇ ਭਵਿੱਖ ਲਈ ਰਣਨੀਤੀਆਂ ਤਿਆਰ ਕੀਤੀਆਂ ਜਾਂਦੀਆਂ ਹਨ।

ਬੀਤੇ ਦਿਨੀਂ ਸਿੰਘੂ ਬਾਰਡਰ ਉੱਪਰ ਕੀਤੀ ਗਈ ਇੱਕ ਮੀਟਿੰਗ ਦੌਰਾਨ ਦਿੱਲੀ ਜੈਪੁਰ ਹਾਈਵੇ ਨੂੰ ਜਾਮ ਕਰਨ ਦਾ ਐਲਾਨ ਕੀਤਾ ਗਿਆ ਸੀ। ਜਿਸ ਉਪਰ ਪੂਰਨੇ ਪਾਉਂਦੇ ਹੋਏ ਰਾਜਸਥਾਨ ਦੇ ਸਮੂਹ ਕਿਸਾਨਾਂ ਨੇ ਧਾਵਾ ਬੋਲ ਦਿੱਤਾ ਹੈ। ਐਤਵਾਰ ਸਵੇਰ ਦੌਰਾਨ ਸ਼ੁਰੂ ਹੋਏ ਦਿੱਲੀ ਕੂਚ ਮਾਰਚ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਦਾ ਇਕੱਠ ਹੋਇਆ ਅਤੇ ਦਿੱਲੀ ਨੂੰ ਜੈਪੁਰ ਨਾਲ ਜੋੜਨ ਵਾਲੇ ਰਾਸ਼ਟਰੀ ਮਾਰਗ ਨੂੰ ਜਾਮ ਕਰਨ ਦੀ ਸ਼ੁਰੂਆਤ ਕੀਤੀ ਗਈ।

ਇਸ ਜਾਮ ਦੀ ਸ਼ੁਰੂ ਆਤ ਤੋਂ ਹੀ ਹਾਈਵੇ ਉਪਰ ਆਵਾਜਾਈ ਪੂਰੀ ਤਰੀਕੇ ਨਾਲ ਠੱਪ ਹੋ ਗਈ ਅਤੇ ਜਿਸ ਦੇ ਚਲਦੇ ਇਸ ਰਾਸ਼ਟਰੀ ਮਾਰਗ ਉੱਪਰ ਆਉਣ ਵਾਲੇ ਵਾਹਨਾਂ ਨੂੰ ਪੁਲਿਸ ਵੱਲੋਂ ਬਹਿਰੋਡ ਤੋਂ ਹੀ ਡਾਈਵਰਟ ਕਰ ਦਿੱਤਾ ਗਿਆ ਹੈ। ਰਾਜਸਥਾਨ ਦੇ ਕਿਸਾਨਾਂ ਵੱਲੋਂ ਇਹ ਜਾਮ ਸ਼ਾਹਜਹਾਨ ਪੁਰ ਵਿਚ ਹਰਿਆਣਾ ਬਾਰਡਰ ਉਪਰ ਲਗਾਇਆ ਹੋਇਆ ਹੈ। ਇਸ ਪ੍ਰਦਰਸ਼ਨ ਦੇ ਨਾਲ ਕਿਸਾਨ ਦਿੱਲੀ ਨੂੰ ਚੁਫੇਰਿਉਂ ਘੇਰਨ ਦੀ ਯੋਜਨਾ ਤਹਿਤ ਕੰਮ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਜਦੋਂ ਹੀ ਕਿਸਾਨਾਂ ਦੇ ਜੈਪੁਰ ਤੋਂ ਕੂਚ ਕਰਨ ਦੀ ਖਬਰ ਮਿਲੀ ਤਾਂ ਹਰਿਆਣਾ ਪੁਲਸ ਤੁਰੰਤ ਹਰਕਤ ਵਿੱਚ ਆ ਗਈ। ਇਸ ਉਪਰ ਰੇਵਾੜੀ ਦੇ ਐਸ ਪੀ ਅਭਿਸ਼ੇਕ ਜੋਰਵਾਲ ਨੇ ਆਖਿਆ ਹੈ ਕਿ ਉਹ ਲਗਾ ਤਾਰ ਰਾਜਸਥਾਨ ਪੁਲਿਸ ਦਾ ਤਾਲਮੇਲ ਹਰਿਆਣਾ ਪੁਲਸ ਦੇ ਨਾਲ ਬਣਾ ਕੇ ਰੱਖ ਰਹੇ ਹਨ। ਖਬਰ ਹੈ ਕਿ ਇਸ ਜਗ੍ਹਾਂ ਉਪਰ ਧਾਰਾ 144 ਵੀ ਲਾਗੂ ਕਰ ਦਿੱਤੀ ਗਈ ਹੈ। ਇਸ ਲਈ ਇੱਥੇ ਮੌਜੂਦ ਕਿਸਾਨਾਂ ਨੂੰ ਇਕੱਠੇ ਨਹੀਂ ਹੋਣ ਦਿੱਤਾ ਜਾ ਰਿਹਾ ਅਤੇ ਨਾ ਹੀ ਅੱਗੇ ਵਧਣ ਦਿੱਤਾ ਜਾ ਰਿਹਾ ਹੈ।

error: Content is protected !!