Home / ਤਾਜਾ ਜਾਣਕਾਰੀ / ਆਖਰ ਹੁਣੇ ਹੁਣੇ ਸ਼ਾਮੀ ਕਿਸਾਨ ਜਥੇਬੰਦੀਆਂ ਨੇ ਕੱਲ੍ਹ ਬਾਰੇ ਕਰਤਾ ਇਹ ਵੱਡਾ ਐਲਾਨ

ਆਖਰ ਹੁਣੇ ਹੁਣੇ ਸ਼ਾਮੀ ਕਿਸਾਨ ਜਥੇਬੰਦੀਆਂ ਨੇ ਕੱਲ੍ਹ ਬਾਰੇ ਕਰਤਾ ਇਹ ਵੱਡਾ ਐਲਾਨ

ਹੁਣੇ ਆਈ ਤਾਜਾ ਵੱਡੀ ਖਬਰ

ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਵੱਲੋਂ ਲੰਮੇਂ ਸਮੇਂ ਤੋ ਵੱਡੇ ਪੱਧਰ ਤੇ ਸੰਘਰਸ਼ ਕੀਤੇ ਜਾ ਰਹੇ ਹਨ। ਆਏ ਦਿਨ ਇਨ੍ਹਾਂ ਸੰਘਰਸ਼ਾਂ ਨੂੰ ਤੇਜ਼ ਕੀਤਾ ਜਾ ਰਿਹਾ। ਪਰ ਇਸ ਸੰਘਰਸ਼ ਦੇ ਚਲਦਿਆਂ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਗੱਲ ਕਹੀ ਗਈ। ਇਸ ਸਭ ਦੇ ਬਾਵਜੂਦ ਹੁਣ ਕਿਸਾਨਾਂ ਜਥੇਬੰਦੀਆਂ ਵੱਲੋਂ ਵੱਡੇ ਐਲਾਨ ਕੀਤੇ ਗਏ ਹਨ। ਕੁਝ ਅਹਿਮ ਫੈਸਲੇ ਲਏ ਗਏ ਜਿਸ ਨਾਲ ਸਰਕਾਰ ਨੂੰ ਇਸ ਤਰ੍ਹਾਂ ਪਵੇਗਾ ਵੱਡਾ ਅਸਰ।

ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਵੱਲੋਂ ਦਿੱਲੀ ਦੇ ਬਾਰਡਰ ਉੱਤੇ ਪ੍ਰਦਰਸ਼ਨ ਕੀਤਾ ਜਾ ਰਿਹਾ। ਇਸ ਪ੍ਰਦਰਸ਼ਨ ਦੌਰਾਨ ਕਿਸਾਨ ਜਥੇਬੰਦੀਆਂ ਦੇ ਵੱਲੋਂ ਇੱਕ ਮੀਟਿੰਗ ਕੀਤੀ ਗਈ ਹੈ। ਇਸ ਮੀਟਿੰਗ ਵਿੱਚ ਕਿਸਾਨ ਆਗੂਆਂ ਦੇ ਵੱਲੋਂ ਅਹਿਮ ਅਤੇ ਵੱਡੇ ਫੈਸਲੇ ਲਏ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਅਮਿਤ ਸ਼ਾਹ ਦਾ ਫੋਨ ਅੱਜ ਆਇਆ ਹੈ ਜਿਸ ਵਿਚ ਬਿਨਾਂ ਸ਼ਰਤ ਗੱਲ ਬਾਤ ਦਾ ਸਦਾ ਮਿਲਿਆ ਹੈ। ਪਰ ਓਹਨਾ ਨੂੰ ਸਰਕਾਰ ਵਲੋਂ ਕੋਈ ਵੀ ਲਿਖਤੀ ਸੱਦਾ ਨਹੀਂ ਦਿੱਤਾ ਗਿਆ। ਪਰ ਉਨ੍ਹਾਂ ਨੂੰ ਕੋਈ ਨਾ ਕੋਈ ਅਧਿਕਾਰਤ ਸੱਦਾ ਆਉਣ ਦੀ ਉਮੀਦ ਜ਼ਰੂਰ ਹੈ।

ਕਿਸਾਨਾਂ ਨੇ ਕਿਹਾ ਉਹ ਇਸ ਸਦੇ ਨੂੰ ਕਬੂਲਦੇ ਹੋਏ ਕੱਲ੍ਹ ਨੂੰ ਕੇਂਦਰ ਸਰਕਾਰ ਨਾਲ ਮੀਟਿੰਗ ਕਰਨਗੇ। ਪਰ ਜਦ ਤੱਕ ਉਹਨਾਂ ਨੂੰ ਲਿਖਤੀ ਸਦਾ ਨਹੀਂ ਆਉਂਦਾ ਉਦੋਂ ਤੱਕ ਉਹ ਇੰਤਜਾਰ ਕਰ ਰਹੇ ਹਨ ਉਮੀਦ ਹੈ ਕੇ ਰਾਤ ਤੱਕ ਉਹਨਾਂ ਨੂੰ ਲਿਖਤੀ ਸਦਾ ਵੀ ਆ ਜਾਵੇਗਾ ਅਤੇ ਕੱਲ੍ਹ ਨੂੰ ਮੀਟਿੰਗ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸਿਰਫ਼ ਕੇਂਦਰੀ ਗ੍ਰਹਿ ਮੰਤਰੀ ਵੱਲੋਂ ਫੋਨ ਰਾਹੀਂ ਗੱਲ ਬਾਤ ਦਾ ਸੱਦਾ ਆਇਆ ਹੈ। ਪਰ ਉਹ ਲਿਖ਼ਤੀ ਸੱਦੇ ਦੀ ਆਸ ਵਿੱਚ ਹਨ। ਕਿਸਾਨ ਆਗੂਆਂ ਵੱਲੋਂ ਮੀਟਿੰਗ ਦੌਰਾਨ ਅਹਿਮ ਫੈਸਲੇ ਲੈਂਦਿਆਂ ਕਿਹਾ ਕਿ ਉਹ ਕਿਸੇ ਵੀ ਹਾਲਤ ਜਾਂ ਸ਼ਰਤ ਅਨੁਸਾਰ ਦਿੱਲੀ ਬਾਰਡਰ ਤੇ ਕੀਤੇ ਜਾ ਰਹੇ ਧਰਨੇ ਪ੍ਰਦਰਸ਼ਨ ਨੂੰ ਖ਼ਤਮ ਨਹੀਂ ਕਰਨਗੇ।

ਉਨ੍ਹਾਂ ਜਾਣਕਾਰੀ ਦਿੱਤੀ ਕਿ ਕਿਸਾਨਾਂ ਵੱਲੋਂ ਦਿੱਲੀ ਨੂੰ ਜਾਂਦੇ 5 ਰਸਤਿਆਂ ਤੇ ਘੇਰਾਬੰਦੀ ਕੀਤੀ ਗਈ ਹੈ। ਜਿਸ ਤੋਂ ਉਹ ਪਿਛੇ ਨਹੀਂ ਹੱਟਣਗੇ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕਿਸਾਨੀ ਸੰਘਰਸ਼ ਆਏ ਦਿਨ ਲਗਾਤਾਰ ਮਜ਼ਬੂਤ ਹੋ ਰਿਹਾ ਹੈ। ਅਤੇ ਜਦੋਂ ਤੱਕ ਇਹ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਇਹ ਸੰਘਰਸ਼ ਲਗਾਤਾਰ ਜ਼ਾਰੀ ਰਹੇਗਾ। ਕਿਸਾਨ ਕਿਸੇ ਵੀ ਹਾਲਤ ਵਿੱਚ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਏ ਬਿਨਾਂ ਵਾਪਸ ਨਹੀਂ ਜਾਣਗੇ। ਉਹ ਕਿਸੇ ਵੀ ਸ਼ਰਤ ਤੇ ਗੱਲ ਬਾਤ ਨਹੀਂ ਕਰਨਗੇ। ਸਗੋਂ ਬਿਨਾਂ ਸ਼ਰਤ ਸਰਕਾਰ ਨਾਲ ਗੱਲ ਬਾਤ ਕਰਨ ਲਈ ਤਿਆਰ ਹਨ‌। ਜਾਣਕਾਰੀ ਦਿੱਤੀ ਕਿ ਹਰ ਦਿਨ ਵੱਡੀ ਗਿਣਤੀ ਵਿਚ ਹਰ ਵਰਗ ਵੱਲੋਂ ਕਿਸਾਨਾਂ ਦਾ ਸਾਥ ਦਿੱਤਾ ਜਾ ਰਿਹਾ ਹੈ।

error: Content is protected !!