Home / ਤਾਜਾ ਜਾਣਕਾਰੀ / ਆਹ ਚਕੋ ਖਿਝੇ ਹੋਏ ਟਰੰਪ ਨੇ ਚੁੱਪ ਚਪੀਤੇ ਦੇ ਦਿੱਤਾ ਇਹ ਵੱਡਾ ਝਟਕਾ, ਸਾਰੀ ਦੁਨੀਆਂ ਹੋ ਗਈ ਹੈਰਾਨ

ਆਹ ਚਕੋ ਖਿਝੇ ਹੋਏ ਟਰੰਪ ਨੇ ਚੁੱਪ ਚਪੀਤੇ ਦੇ ਦਿੱਤਾ ਇਹ ਵੱਡਾ ਝਟਕਾ, ਸਾਰੀ ਦੁਨੀਆਂ ਹੋ ਗਈ ਹੈਰਾਨ

ਹੁਣੇ ਆਈ ਤਾਜਾ ਵੱਡੀ ਖਬਰ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਵਾਰ ਦੀਆਂ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਪੂਰੇ ਸੰਸਾਰ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਉਹ ਇਹਨਾਂ ਚੋਣ ਨਤੀਜਿਆਂ ਵਿੱਚ ਆਪਣੀ ਜ਼ਿੱਦ ਬਾਜ਼ੀ ਕਾਰਨ ਸੋਸ਼ਲ ਮੀਡੀਆ ਉਪਰ ਛਾਏ ਹੋਏ ਹਨ ਅਤੇ ਉਨ੍ਹਾਂ ਵੱਲੋਂ ਅਜੇ ਤੱਕ ਚੋਣਾਂ ਵਿੱਚ ਹੋਈ ਹਾਰ ਨੂੰ ਸਵੀਕਾਰ ਨਹੀਂ ਕੀਤਾ ਗਿਆ। ਡੋਨਾਲਡ ਟਰੰਪ ਨੇ ਆਪਣਾ ਕਾਰਜਕਾਲ ਛੱਡਣ ਤੋਂ ਪਹਿਲਾਂ ਅਜਿਹਾ ਕੰਮ ਕੀਤਾ ਕੇ ਪੂਰੀ ਦੁਨੀਆਂ ਹੈਰਾਨ ਹੋ ਗਈ।

ਟਰੰਪ ਨੇ ਇੱਕ ਆਰਡਰ ਉੱਪਰ ਦਸਤਖ਼ਤ ਕਰਦੇ ਹੋਏ ਪੂਰੀ ਦੁਨੀਆਂ ਦੇ ਨਾਲ ਚੀਨ ਨੂੰ ਇੱਕ ਵੱਡਾ ਝਟਕਾ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਐਗਜ਼ੀਕਿਊਟਿਵ ਆਰਡਰ ਉਪਰ ਡੋਨਾਲਡ ਟਰੰਪ ਵੱਲੋਂ ਹਸਤਾਖ਼ਰ ਦਿੱਤੇ ਗਏ ਹਨ। ਟਰੰਪ ਨੇ ਆਪਣੇ ਅਹੁਦੇ ਤੋਂ ਬਰਖ਼ਾਸਤ ਹੋਣ ਤੋਂ ਪਹਿਲਾਂ ਇਹ ਵੱਡਾ ਕਦਮ ਚੀਨ ਦੇ ਵਿਰੁੱਧ ਚੁੱਕਿਆ। ਜਿਸ ਵਿੱਚ ਉਨ੍ਹਾਂ ਵੱਲੋਂ ਕੀਤੇ ਗਏ ਹਸਤਾਖ਼ਰ ਕਾਰਨ ਅਮਰੀਕਾ ਵਿੱਚ 31 ਚੀਨੀ ਕੰਪਨੀਆਂ ਦੇ ਵਿੱਚ ਨਿਵੇਸ਼ ਕਰਨ ਉਪਰ ਪਾਬੰਦੀ ਲਗਾ ਦਿੱਤੀ ਗਈ ਹੈ।

ਇਨ੍ਹਾਂ ਕੰਪਨੀਆਂ ਵਿੱਚ ਹੁਵਾਵੇ, ਹਿਕਵਿਜ਼ਨ, ਚਾਈਨਾ ਟੈਲੀਕਾਮ ਅਤੇ ਚਾਈਨਾ ਮੋਬਾਈਲ ਸ਼ਾਮਲ ਹਨ। ਇਸ ਐਗਜ਼ੀਕਿਊਟਿਵ ਆਰਡਰ ਉੱਤੇ ਸਿਰਫ ਉਨ੍ਹਾਂ ਚੀਨੀ ਕੰਪਨੀਆਂ ਉਪਰ ਪਾਬੰਦੀਆਂ ਲਗਾਈਆਂ ਹਨ ਜਿਨ੍ਹਾਂ ਦਾ ਕੰਟਰੋਲ ਚੀਨ ਦੀ ਫ਼ੌਜ ਕੋਲ ਹੈ। ਅਮਰੀਕਾ ਵਿੱਚ ਕਿਸੇ ਵੀ ਉਸ ਚੀਨੀ ਕੰਪਨੀ ਵਿੱਚ ਨਿਵੇਸ਼ ਨਹੀਂ ਕੀਤਾ ਜਾਵੇਗਾ ਜਿਸ ਦਾ ਚਾਲਕ ਪ੍ਰਬੰਧਨ ਚੀਨ ਦੀ ਫ਼ੌਜ ਵੱਲੋਂ ਕੀਤਾ ਜਾ ਰਿਹਾ ਹੈ।

ਇਸ ਆਰਡਰ ਉੱਪਰ ਦਸਤਖ਼ਤ ਕਰਨ ਤੋਂ ਅਜਿਹਾ ਪ੍ਰਤੀਤ ਹੋ ਰਿਹਾ ਹੈ ਕਿ ਜਿਵੇਂ ਡੋਨਾਲਡ ਟਰੰਪ ਨੇ ਆਪਣੀ ਹਾਰ ਦਾ ਗੁੱਸਾ ਚੀਨੀ ਕੰਪਨੀਆਂ ਉੱਪਰ ਕੱਢਿਆ ਹੋਵੇ। ਇਸ ਆਰਡਰ ਉੱਪਰ ਦਸਤਖ਼ਤ ਕਰਦਿਆਂ ਟਰੰਪ ਨੇ ਆਖਿਆ ਕਿ ਕਿਸੇ ਵੀ ਕਮਿਊਨਿਸਟ ਚੀਨ ਮਿਲਟਰੀ ਕੰਪਨੀ ਦੀਆਂ ਸਕਿਊਰਿਟੀਜ਼ ਵਿੱਚ ਅਮਰੀਕਾ ਵੱਲੋਂ ਕੋਈ ਵੀ ਨਿਵੇਸ਼ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਆਪਣੇ ਆਦੇਸ਼ ਵਿੱਚ ਇਹ ਵੀ ਕਿਹਾ ਕਿ ਚੀਨ ਆਪਣੀ ਫੌਜ, ਖੁਫ਼ੀਆ ਅਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਮਜ਼ਬੂਤ ਅਤੇ ਆਧੁਨਿਕ ਬਣਾ ਕੇ ਅਮਰੀਕਾ ਨੂੰ ਪ੍ਰਭਾਵਿਤ ਕਰ ਰਿਹਾ ਹੈ ਅਤੇ ਚੀਨ ਸਿੱਧਾ ਅਮਰੀਕਾ ਨੂੰ ਉਸ ਦੀ ਧਰਤੀ ਅਤੇ ਵਿਦੇਸ਼ੀਂ ਧਰਤੀ ਉੱਤੇ ਚੁਣੌਤੀ ਦੇ ਰਿਹਾ ਹੈ। ਚੀਨ ਵੱਡੇ ਪੱਧਰ ਉੱਤੇ ਹਥਿਆਰਾਂ ਦੇ ਨਿਰਮਾਣ ਅਤੇ ਉਪਯੋਗ ਦੇ ਨਾਲ ਹੀ ਸਾਈਬਰ ਹਮਲੇ ਰਾਹੀਂ ਅਮਰੀਕਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਵੀ ਕਰ ਰਿਹਾ ਹੈ।

error: Content is protected !!