Home / ਤਾਜਾ ਜਾਣਕਾਰੀ / ਆਹ ਹੋਈ ਮਰਦਾਂ ਵਾਲੀ ਗਲ੍ਹ , ਆਸਟ੍ਰੇਲੀਆ ਹੋ ਗਿਆ ਚੀਨ ਨਾਲ ਸਿੱਧਾ- ਕਰਤਾ ਇਹ ਵੱਡਾ ਐਲਾਨ

ਆਹ ਹੋਈ ਮਰਦਾਂ ਵਾਲੀ ਗਲ੍ਹ , ਆਸਟ੍ਰੇਲੀਆ ਹੋ ਗਿਆ ਚੀਨ ਨਾਲ ਸਿੱਧਾ- ਕਰਤਾ ਇਹ ਵੱਡਾ ਐਲਾਨ

ਕਰਤਾ ਇਹ ਵੱਡਾ ਐਲਾਨ

ਸਿਡਨੀ (ਬਿਊਰੋ): ਆਸਟ੍ਰੇਲੀਆ ਵੱਲੋਂ ਕੋਰੋਨਾਵਾਇਰਸ ਮਹਾਮਾਰੀ ਦੀ ਜਾਂਚ ਦੀ ਮੰਗ ਕਰਨ ਦੇ ਬਾਅਦ ਤੋਂ ਚੀਨ ਉਸ ਵਿਰੁੱਧ ਵਪਾਰ ਨੂੰ ਹ ਥਿ ਆ ਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਵੀਰਵਾਰ ਨੂੰ ਕਿਹਾ ਹੈ ਕਿ ਉਹ ਚੀਨ ਦੀਆਂ ਧ ਮ ਕੀ ਆਂ ਤੋਂ ਡਰਨ ਵਾਲੇ ਨਹੀਂ ਹਨ।

ਵੀਰਵਾਰ ਨੂੰ ਮੌਰੀਸਨ ਤੋਂ ਸਵਾਲ ਪੁੱਛਿਆ ਗਿਆ ਸੀ ਕੀ ਉਹ ਆਪਣੇ ਮਹੱਤਵਪੂਰਣ ਵਪਾਰਕ ਹਿੱਸੇਦਾਰ ਚੀਨ ਤੋਂ ਨਿਰਯਾਤ ਨੂੰ ਮਿਲ ਰਹੀ ਸੱਟ ਨੂੰ ਸਹਿਣ ਕਰਦੇ ਰਹਿਣਗੇ। ਅਸਲ ਵਿਚ ਚੀਨ ਨੇ ਪਿਛਲੇ 2 ਮਹੀਨਿਆਂ ਵਿਚ ਆਸਟ੍ਰੇਲੀਆ ਨੂੰ ਆਰਥਿਕ ਸੱਟ ਪਹੁੰਚਾਉਣ ਵਾਲੇ ਕਈ ਕਦਮ ਚੁੱਕੇ ਹਨ।ਅਮਰੀਕਾ ਅਤੇ ਯੂਰਪੀ ਦੇਸ਼ਾਂ ਦੇ ਨਾਲ-ਨਾਲ, ਆਸਟ੍ਰੇਲੀਆ ਵੀ ਉਹਨਾਂ ਦੇਸ਼ਾਂ ਵਿਚ ਸ਼ਾਮਲ ਹੋ ਗਿਆ ਸੀ ਜਿਸ ਨੇ ਕੋਰੋਨਾਵਾਇਰਸ ਦੇ ਪੂਰੀ ਦੁਨੀਆ ਵਿਚ ਫੈਲਣ ਦੀ ਅੰਤਰਰਾਸ਼ਟਰੀ ਜਾਂਚ ਦੀ ਮੰਗ ਕੀਤੀ ਸੀ। ਆਸਟ੍ਰੇਲੀਆ ਅਤੇ ਯੂਰਪੀ ਯੂਨੀਅਨ ਦੀ ਲਾਮਬੰਦੀ ਦੇ ਬਾਅਦ ਪਿਛਲੇ ਮਹੀਨੇ ਵਿਸ਼ਵ ਸਿਹਤ ਸੰਗਠਨ ਦੀ ਸਾਲਾਨਾ ਬੈਠਕ ਵਿਚ ਮਹਾਮਾਰੀ ਦੀ ਜਾਂਚ ਦੇ ਪੱਖ ਵਿਚ ਵੋਟਿੰਗ ਵੀ ਹੋਈ ਸੀ। ਆਸਟ੍ਰੇਲੀਆ ਦੇ ਇਸ ਕਦਮ ਨਾਲ ਚੀਨ ਨਾਰਾਜ਼ ਹੋ ਗਿਆ ਅਤੇ ਉਦੋਂ ਤੋਂ ਉਹ ਆਸਟ੍ਰੇਲੀਆ ਨੂੰ ਲਗਾਤਾਰ ਧਮਕੀਆਂ ਦੇ ਕੇ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਚੀਨ ਦੇ ਸਿੱਖਿਆ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਆਸਟ੍ਰੇਲੀਆ ਵਿਚ ਪੜ੍ਹਨ ਲਈ ਜਾ ਰਹੇ ਵਿਦਿਆਰਥੀਆਂ ਨੂੰ ਦੋ ਵਾਰ ਫਿਰ ਆਪਣੇ ਫੈਸਲੇ ‘ਤੇ ਵਿਚਾਰ ਕਰਨਾ ਚਾਹੀਦਾ ਹੈ। ਆਸਟ੍ਰੇਲੀਆ ਦਾ ਇੰਟਰਨੈਸ਼ਨਲ ਐਜੁਕੇਸ਼ਨ ਸਿਸਟਮ ਉਸ ਦਾ ਚੌਥਾ ਸਭ ਤੋਂ ਵੱਡਾ ਨਿਰਯਾਤ ਹੈ। ਵਿਦੇਸ਼ੀ ਵਿਦਿਆਰਥੀਆਂ ਤੋਂ ਆਸਟ੍ਰੇਲੀਆ ਨੂੰ ਸਾਲਾਨਾ 26 ਅਰਬ ਡਾਲਰ ਦੀ ਕਮਾਈ ਹੁੰਦੀ ਹੈ। ਚੀਨ ਦੀ ਧਮਕੀ ਨਾਲ ਆਸਟ੍ਰੇਲੀਆ ਨੂੰ ਸਿੱਖਿਆ ਖੇਤਰ ਵਿਚ ਹੋ ਰਹੀ ਕਮਾਈ ਵਿਚ ਵੀ ਨੁਕਸਾਨ ਝੱਲਣਾ ਪੈ ਸਕਦਾ ਹੈ।

ਮੌਰੀਸਨ ਨੇ ਰੇਡੀਓ ਸਟੇਸ਼ਨ 2GB ਨਾਲ ਗੱਲਬਾਤ ਵਿਚ ਕਿਹਾ,”ਆਸਟ੍ਰੇਲੀਆ ਖੁੱਲ੍ਹੇ ਬਾਜ਼ਾਰ ਦਾ ਸਮਰਥਨ ਕਰਦਾ ਹੈ ਪਰ ਭਾਵੇਂ ਧਮਕੀ ਕਿਤੋਂ ਵੀ ਆਵੇ,ਅਸੀਂ ਇਸ ਦੇ ਜਵਾਬ ਵਿਚ ਕਦੇ ਵੀ ਆਪਣੇ ਮੁੱਲਾਂ ਦਾ ਸੌਦਾ ਨਹੀਂ ਕਰਾਂਗੇ।” ਮੌਰੀਸਨ ਨੇ ਗੱਲਬਾਤ ਵਿਚ ਅੱਗੇ ਕਿਹਾ,”ਆਸਟ੍ਰੇਲੀਆ ਦੁਨੀਆ ਵਿਚ ਸਭ ਤੋਂ ਬਿਹਤਰੀਨ ਸਿੱਖਿਆ ਅਤੇ ਟੂਰਿਜ਼ਮ ਦੇ ਮੌਕੇ ਉਪਲਬਧ ਕਰਾਉਂਦਾ ਹੈ। ਚੀਨੀ ਨਾਗਰਿਕਾਂ ਦਾ ਆਸਟ੍ਰੇਲੀਆ ਨੂੰ ਚੁਨਣਾ ਪੂਰੀ ਤਰ੍ਹਾਂ ਨਾਲ ਉਹਨਾਂ ਦਾ ਫੈਸਲਾ ਰਿਹਾ ਹੈ। ਮੈਨੂੰ ਆਪਣੇ ਦੇਸ਼ ਦੀ ਸਿੱਖਿਆ ਅਤੇ ਟੂਰਿਜ਼ਮ ਖੇਤਰ ਦੀ ਉੱਤਮਤਾ ਨੂੰ ਲੈ ਕੇ ਪੂਰਾ ਭਰੋਸਾ ਹੈ।”

ਚੀਨ ਨੇ ਹਾਲ ਹੀ ਵਿਚ ਆਸਟ੍ਰੇਲੀਆ ਤੋਂ ਬੀਫ ਦੇ ਆਯਾਤ ‘ਤੇ ਪਾਬੰਦੀ ਲਗਾ ਦਿੱਤੀ ਸੀ ਅਤੇ ਉੱਥੋਂ ਆਉਣ ਵਾਲੇ ਜੌਂ ‘ਤੇ ਭਾਰੀ ਟੈਰਿਫ ਲੱਗਾ ਦਿੱਤਾ ਸੀ। ਬੀਤੇ ਹਫਤੇ ਚੀਨ ਨੇ ਆਪਣੇ ਸੈਲਾਨੀਆਂ ਲਈ ਵੀ ਚਿਤਾਵਨੀ ਜਾਰੀ ਕੀਤੀ ਸੀ ਕਿ ਅਤੇ ਕਿਹਾ ਸੀ ਕਿ ਉਹ ਆਸਟ੍ਰੇਲੀਆ ਜਾਣ ਤੋਂ ਬਚਣ। ਚੀਨ ਦੇ ਅਧਿਕਾਰੀਆਂ ਨੇ ਚਿਤਾਵਨੀ ਜਾਰੀ ਕਰਨ ਦੇ ਪਿੱਛੇ ਦਲੀਲ ਦਿੱਤੀ ਹੈ ਕਿ ਮਹਾਮਾਰੀ ਦੇ ਦੌਰਾਨ ਆਸਟ੍ਰੇਲੀਆ ਵਿਚ ਏਸ਼ੀਆਈ ਲੋਕਾਂ ਦੇ ਵਿਰੁੱਧ ਨਸਲੀ ਹਮਲੇ ਵੱਧ ਗਏ ਹਨ।

ਮੌਰੀਸਨ ਨੇ 3AW ਨੂੰ ਦਿੱਤੇ ਇੰਟਰਵਿਊ ਵਿਚ ਕਿਹਾ,”ਇਹ ਬਿਲਕੁੱਲ ਇਤਰਾਜ਼ਯੋਗ ਹੈ। ਇਹ ਬਹੁਤ ਹੀ ਮਜ਼ਾਕੀਆ ਗੱਲ ਹੈ ਅਤੇ ਅਸੀਂ ਇਸ ਨੂੰ ਖਾਰਿਜ ਕਰਦੇ ਹਾਂ।” ਵਿਦਿਆਰਥੀਆਂ ਅਤੇ ਸੈਲਾਨੀਆਂ ਨੂੰ ਲੈ ਕੇ ਜਾਰੀ ਕੀਤੀਆਂ ਗਈਆਂ ਚਿਤਾਵਨੀਆਂ ਨੂੰ ਲੈ ਕੇ ਆਸਟ੍ਰੇਲੀਆ ਨੇ ਚੀਨ ਦੇ ਵਿਦੇਸ਼ ਮੰਤਰਾਲੇ ਅਤੇ ਕੈਨਬਰਾ ਸਥਿਤ ਚੀਨੀ ਦੂਤਾਵਾਸ ਨੂੰ ਵਿਰੋਧ ਦਰਜ ਕਰਵਾਇਆ ਹੈ। ਆਸਟ੍ਰੇਲੀਆ ਨੇ ਕਿਹਾ ਹੈ ਕਿ ਸੈਲਾਨੀਆਂ ਅਤੇ ਵਿਦਿਆਰਥੀਆਂ ਦੇ ਲਈ ਉਹਨਾਂ ਦਾ ਦੇਸ਼ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇੱਥੇ ਦੱਸ ਦਈਏ ਕਿ ਚੀਨ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਵਪਾਰਕ ਹਿੱਸੇਦਾਰ ਹੈ। ਦੋਹਾਂ ਵਿਚਾਲੇ ਹਰੇਕ ਸਾਲ 235 ਅਰਬ ਆਸਟ੍ਰੇਲੀਆਈ ਡਾਲਰ ਦਾ ਵਪਾਰ ਹੁੰਦਾ ਹੈ। ਦੋਵੇਂ ਦੇਸ਼ਾਂ ਵਿਚਾਲੇ ਵਪਾਰ ਆਸਟ੍ਰੇਲੀਆ ਦੇ ਪੱਖ ਵਿਚ ਝੁੱਕਿਆ ਹੋਇਆ ਹੈ। ਇਸ ਲਈ ਚੀਨ ਨਾਲ ਵਪਾਰ ਰੁੱਕਣ ‘ਤੇ ਆਸਟ੍ਰੇਲੀਆ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ।

error: Content is protected !!