Home / ਤਾਜਾ ਜਾਣਕਾਰੀ / ਇਸ ਕਾਰਨ ਕਿਸਾਨ ਆਗੂ ਰਾਜੇਵਾਲ ਨੇ ਕਿਹਾ , ਮੋਰਚੇ ਤੋਂ ਨਿਸ਼ਾਨ ਸਾਹਿਬ ਉਤਾਰੇ ਜਾਣ ਅਤੇ ਨਿਹੰਗ ਸਿੰਘ ਵੀ ਛਾਉਣੀ ਪੁੱਟ ਦੇਣ

ਇਸ ਕਾਰਨ ਕਿਸਾਨ ਆਗੂ ਰਾਜੇਵਾਲ ਨੇ ਕਿਹਾ , ਮੋਰਚੇ ਤੋਂ ਨਿਸ਼ਾਨ ਸਾਹਿਬ ਉਤਾਰੇ ਜਾਣ ਅਤੇ ਨਿਹੰਗ ਸਿੰਘ ਵੀ ਛਾਉਣੀ ਪੁੱਟ ਦੇਣ

ਆਈ ਤਾਜਾ ਵੱਡੀ ਖਬਰ

ਕਿਸਾਨਾਂ ਵੱਲੋਂ ਸ਼ੁਰੂ ਕੀਤਾ ਗਿਆ ਖੇਤੀ ਅੰਦੋਲਨ ਅੱਜ 19ਵੇਂ ਦਿਨ ਵਿੱਚ ਪ੍ਰਵੇਸ਼ ਕਰ ਚੁੱਕਾ ਹੈ ਜਿਸ ਵਿੱਚ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਦਿੱਲੀ ਦੀਆਂ ਸਰਹੱਦਾਂ ਨੂੰ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੇ ਸੰਬੰਧ ਵਿੱਚ ਕਿਸਾਨਾਂ ਵੱਲੋਂ ਅੱਜ ਭੁੱਖ ਹੜਤਾਲ ਵੀ ਕੀਤੀ ਗਈ। ਇਸ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਆਮ ਆਦਮੀ ਪਾਰਟੀ ਦੇ ਮੰਤਰੀਆਂ ਅਤੇ ਵਰਕਰਾਂ ਨੇ ਵੀ ਆਪਣਾ ਯੋਗਦਾਨ ਪਾਇਆ।

ਪਰ ਅੱਜ ਦਿੱਲੀ ਕਿਸਾਨ ਮੋਰਚੇ ਦੀ ਸਟੇਜ ਤੋਂ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਇੱਕ ਬੇਨਤੀ ਕਰਦੇ ਹੋਏ ਆਖਿਆ ਕਿ ਨਿਸ਼ਾਨ ਸਾਹਿਬ ਨੂੰ ਟਾਵਰ ਤੋਂ ਉਤਾਰਿਆ ਜਾਵੇ ਅਤੇ ਨਿਹੰਗ ਸਿੰਘਾਂ ਨੂੰ ਵੀ ਉਨ੍ਹਾਂ ਨੇ ਇੱਥੋਂ ਛਾਉਣੀ ਪੁੱਟ ਕੇ ਦੂਜੀ ਜਗ੍ਹਾ ਜਾਣ ਦੀ ਬੇਨਤੀ ਕੀਤੀ। ਇਸ ਸਭ ਦੇ ਪਿੱਛੇ ਦਾ ਕਾਰਨ ਸਰਕਾਰ ਵੱਲੋਂ ਇਸ ਸੰਘਰਸ਼ ਨੂੰ ਖਾਲਿਸਤਾਨੀ ਰੰਗਤ ਦਿੱਤੇ ਜਾਣ ਦੇ ਕਾਰਨ ਕੀਤਾ ਗਿਆ ਹੈ।

ਇਸ ਸਬੰਧੀ ਗੱਲ ਕਰਦੇ ਹੋਏ ਬਲਵੀਰ ਸਿੰਘ ਰਾਜੇਵਾਲ ਨੇ ਆਖਿਆ ਕਿ ਇਹ ਨਿਰਾ ਕਿਸਾਨਾਂ ਦਾ ਸੰਘਰਸ਼ ਹੈ ਪਰ ਸਰਕਾਰ ਵੱਲੋਂ ਇਸ ਅੰਦੋਲਨ ਨੂੰ ਖਾਲਿਸਤਾਨੀ ਅੰਦੋਲਨ ਘੋਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਨੂੰ ਇਸ ਸਮੇਂ ਅਜਿਹੀ ਕਿਸੇ ਵੀ ਗੱਲ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜਿਸ ਤੋਂ ਸਰਕਾਰ ਨੂੰ ਇਹ ਬੋਲਣ ਦਾ ਮੌਕਾ ਨਾ ਮਿਲ ਸਕੇ ਕਿ ਇਹ ਵੱਖਵਾਦੀਆਂ ਦਾ ਅੰਦੋਲਨ ਹੈ। ਇਸੇ ਕਾਰਨ ਹੀ ਉਨ੍ਹਾਂ ਨੇ ਨੌਜਵਾਨਾਂ ਨੂੰ ਬੇਨਤੀ ਕਰਦੇ ਹੋਏ ਟਾਵਰ ਤੋਂ ਨਿਸ਼ਾਨ ਸਾਹਿਬ ਨੂੰ ਉਤਾਰਨ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਨਿਸ਼ਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅਸਥਾਨ ਉਪਰ ਹੀ ਸ਼ੁਸ਼ੋਭਿਤ ਹੁੰਦੇ ਹਨ।

ਇਸ ਸੰਘਰਸ਼ ਵਿਚ ਡੇਰਾ ਲਾਈ ਬੈਠੇ ਨਿਹੰਗ ਸਿੰਘਾਂ ਨੂੰ ਵੀ ਉਨ੍ਹਾਂ ਨੇ ਬੇਨਤੀ ਕਰਦੇ ਹੋਏ ਆਖਿਆ ਕਿ ਉਹ ਆਪਣੀ ਛਾਉਣੀ ਇਥੋਂ ਚੁੱਕ ਕੇ ਕਿਸੇ ਹੋਰ ਥਾਂ ‘ਤੇ ਲਾ ਲੈਣ। ਤੁਸੀਂ ਅਕਾਲ ਪੁਰਖ ਦੀ ਥਾਪੀ ਹੋਈ ਉਹ ਕੌਮ ਹੋ ਜਿਹੜੀ ਸਾਡੇ ਤੋਂ ਚਾਰ ਕਦਮ ਅੱਗੇ ਚੱਲ ਕੇ ਕੁਰਬਾਨੀ ਦੇਣ ਦੇ ਲਈ ਤਿਆਰ ਰਹਿੰਦੀ ਹੈ। ਸਾਡੇ ਗੁਰੂ ਦੀਆਂ ਲਾਡਲੀਆਂ ਫੌਜਾਂ ਸਾਡੇ ਸੱਭਿਆਚਾਰ ਅਤੇ ਵਿਰਸੇ ਦਾ ਅਨਿਖੜਵਾਂ ਅੰਗ ਹਨ। ਜੇਕਰ ਸਾਨੂੰ ਲੋੜ ਪੈਂਦੀ ਹੈ ਤਾਂ ਅਸੀਂ ਸਿੰਘਾਂ ਨੂੰ ਆਪ ਬੁਲਾਵਾਂਗੇ।

error: Content is protected !!