Home / ਤਾਜਾ ਜਾਣਕਾਰੀ / ਇੰਡੀਆ ਦੀ ਇਸ ਮਸ਼ਹੂਰ ਹਸਤੀ ਦੀ ਹੋਈ ਅਚਾਨਕ ਮੌਤ , ਛਾਇਆ ਸੋਗ

ਇੰਡੀਆ ਦੀ ਇਸ ਮਸ਼ਹੂਰ ਹਸਤੀ ਦੀ ਹੋਈ ਅਚਾਨਕ ਮੌਤ , ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਇਸ 2020 ਸਾਲ ਦੇ ਵਿੱਚ ਅਸੀਂ ਇਨੀਆ ਮਹਾਨ ਹਸਤੀਆਂ ਤੋਂ ਦੂਰ ਹੋ ਜਾਵਾਂਗੇ। ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ । ਇਸ ਸਾਲ ਦੇ ਵਿਚ ਇਕ ਤੋਂ ਬਾਅਦ ਇਕ ਇਹੋ ਜਿਹੀਆਂ ਦੁਖ ਦਾਈ ਖਬਰ ਸੁਣਨ ਨੂੰ ਮਿਲਦੀਆਂ ਰਹੀਆਂ ਹਨ। ਜਿਸ ਤੋਂ ਲੱਗਦਾ ਹੈ ਕਿ ਇਹ ਸਾਲ ਸਿਰਫ ਦੁਖ ਦਾਈ ਖ਼ਬਰ ਸੁਣਾਉਣ ਲਈ ਹੀ ਆਇਆ ਸੀ। ਇਸ ਸਾਲ ਦੇ ਵਿੱਚ ਬਹੁਤ ਸਾਰੀਆਂ ਅਹਿਮ ਸਖਸ਼ੀਅਤਾ ਇਸ ਸੰਸਾਰ ਨੂੰ ਅਲਵਿਦਾ ਆਖ ਗਈਆਂ।

ਜਿਨ੍ਹਾਂ ਵਿੱਚ ਰਾਜਨੀਤਿਕ, ਧਾਰਮਿਕ, ਸੰਗੀਤ, ਖੇਡ ਅਤੇ ਫ਼ਿਲਮ ਇੰਡਸਟਰੀ ਤੇ ਸਾਹਿਤਕ ਦੁਨੀਆਂ ਦੇ ਬਹੁਤ ਸਾਰੇ ਲੋਕ ਹਮੇਸ਼ਾ ਹਮੇਸ਼ਾ ਲਈ ਅਲਵਿਦਾ ਆਖ ਗਏ। ਜਿਨ੍ਹਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। ਇਸ ਸਾਲ ਦੇ ਵਿੱਚ ਵਾਪਰੇ ਹਾਦਸੇ ਲੋਕਾਂ ਨੂੰ ਕਦੇ ਵੀ ਭੁੱਲ ਨਹੀਂ ਸਕਦੇ। ਅੱਜ ਸਾਹਿਤ ਜਗਤ ਤੋਂ ਇਕ ਫਿਰ ਅਜਿਹੀ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ ਪ੍ਰਸਿੱਧ ਹਸਤੀ ਦੀ ਹੋਈ ਅਚਾਨਕ ਮੌਤ ਕਾਰਨ, ਸਾਹਿਤ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸਾਹਿਤ ਅਕੈਡਮੀ ਐਵਾਰਡ ਜੇਤੂ ਹਿੰਦੀ ਭਾਸ਼ਾ ਦੇ ਮਸ਼ਹੂਰ ਲੇਖਕ ਅਤੇ ਕਵੀ ਮੰਗਲੇਸ਼ ਡਬਰਾਲ ਦਾ ਦਿਹਾਂਤ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਉਹਨਾ ਦਾ ਨਾਂ ਸਮਕਾਲੀ ਹਿੰਦੀ ਕਵੀਆਂ ਵਿੱਚੋਂ ਸਭ ਤੋਂ ਚਰਚਿਤ ਨਾਮ ਹੈ। ਉਨ੍ਹਾਂ ਨੂੰ ਹਾਰਟ ਅ-ਟੈ-ਕ ਆਉਣ ਕਾਰਨ ਕੁਝ ਦਿਨਾਂ ਤੋਂ ਹਾਲਤ ਕਾਫੀ ਬਣੀ ਹੋਈ ਸੀ। ਗਾਜ਼ੀਆਬਾਦ ਦੇ ਵਸੁੰਧਰਾ ਦੇ ਇੱਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ , ਹਾਲਤ ਨੂੰ ਦੇਖਦੇ ਹੋਏ ਏਮਜ਼ ਵਿੱਚ ਦਾਖਿਲ ਕਰਵਾਇਆ ਸੀ।

ਜਿੱਥੇ ਉਹ ਜ਼ੇਰੇ ਇਲਾਜ਼ ਸਨ, ਬੁੱਧਵਾਰ ਨੂੰ ਆਪਣੀ ਜ਼ਿੰਦਗੀ ਹਾਰ ਗਏ। ਉਹਨਾਂ ਦੇ ਪੰਜ ਕਵਿਤਾ ਸੰਗ੍ਰਹਿ ਪਹਾੜ ਪਰ ਲਾਲਟੈਣ, ਅਵਾਜ ਵੀ ਇਕ ਜਗ੍ਹਾ ਹੈ, ਨਵੇਂ ਯੁੱਗ ਮੇ ਸ਼ਤਰੂ,ਘਰ ਕਾ ਰਸਤਾ, ਹਮ ਜੋ ਦੇਖਤੇ ਹੈਂ। ਭੋਪਾਲ ਵਿੱਚ ਉਹ ਮੱਧ ਪ੍ਰਦੇਸ਼ ਕਲਾ ਪ੍ਰੀਸ਼ਦ ਭਾਰਤ ਭਵਨ ਤੋਂ ਪ੍ਰਕਾਸ਼ਿਤ ਹੋਣ ਵਾਲੇ ਸਾਹਿਤਕ ਤੇ ਤਿਮਾਹੀ ਪੱਖਪਾਤ ਵਿੱਚ ਸਹਾਇਕ ਸੰਪਾਦਕ ਰਹੇ। ਇਲਾਹਾਬਾਦ ਅਤੇ ਲਖਨਊ ਤੋਂ ਪ੍ਰਕਾਸ਼ਿਤ ਹੋਣ ਵਾਲੇ ਅੰਮ੍ਰਿਤ ਪਰਭਾਤ ਵਿੱਚ ਵੀ ਕੰਮ ਕੀਤਾ ।

ਜਨ ਸੱਤਾ ਵਿੱਚ ਸਾਹਿਤ ਸੰਪਾਦਨ ਦਾ ਅਹੁਦਾ 1963 ਵਿੱਚ ਸੰਭਾਲਿਆ। ਸਹਾਰਾ ਸਮਾਂ ਵਿੱਚ ਵੀ ਸੰਪਾਦਨ ਵਜੋਂ ਕੁਝ ਸਮਾਂ ਕੰਮ ਕੀਤਾ। ਇਸ ਸਮੇਂ ਉਹ ਨੈਸ਼ਨਲ ਬੁੱਕ ਟਰੱਸਟ ਨਾਲ ਜੁੜੇ ਹੋਏ ਸਨ। ਉਨ੍ਹਾਂ ਦਾ ਜਨਮ 14 ਮਈ 1949 ਨੂੰ ਟਿਹਰੀ, ਗੜਵਾਲ ਦੇ ਕਾਫ਼ਲਪਾਨੀ ਪਿੰਡ ਵਿਚ ਹੋਇਆ ਸੀ। ਉਨ੍ਹਾਂ ਆਪਣੀ ਪੜ੍ਹਾਈ ਦੇਹਰਾਦੂਨ ਵਿੱਚ ਕੀਤੀ। ਮੰਗਲੇਸ਼ ਡਬਰਾਲ ਮੂਲ ਰੂਪ ਤੋਂ ਉੱਤਰਾਖੰਡ ਦੇ ਰਹਿਣ ਵਾਲੇ ਸਨ।

error: Content is protected !!