Home / ਤਾਜਾ ਜਾਣਕਾਰੀ / ਇੰਡੀਆ ਦੇ ਸਾਰੇ ਸਕੂਲਾਂ ਨੂੰ ਖੋਲਣ ਦੇ ਬਾਰੇ ਵਿਚ ਕੇਂਦਰ ਤੋਂ ਆਈ ਇਹ ਵੱਡੀ ਖਬਰ

ਇੰਡੀਆ ਦੇ ਸਾਰੇ ਸਕੂਲਾਂ ਨੂੰ ਖੋਲਣ ਦੇ ਬਾਰੇ ਵਿਚ ਕੇਂਦਰ ਤੋਂ ਆਈ ਇਹ ਵੱਡੀ ਖਬਰ

ਸਾਰੇ ਸਕੂਲਾਂ ਨੂੰ ਖੋਲਣ ਦੇ ਬਾਰੇ ਕੇਂਦਰ ਤੋਂ ਆਈ ਇਹ ਵੱਡੀ ਖਬਰ

ਚੀਨ ਤੋਂ ਤੁਰਿਆ ਕੋਰੋਨਾ ਹੁਣ ਸਾਰੇ ਮੁਲਕਾਂ ਵਿਚ ਪਹੁੰਚ ਗਿਆ ਹੈ ਅਤੇ ਸਾਰੀ ਦੁਨੀਆਂ ਦੇ ਵਿਚ ਹਾਹਾਕਾਰ ਮਚਾ ਰਿਹਾ ਹੈ। ਕੋਰੋਨਾ ਦੇ ਕਰਕੇ ਦੁਨੀਆਂ ਵਿਚ ਜਿਆਦਾਤਰ ਮੁਲਕਾਂ ਦੇ ਸਾਰੇ ਸਕੂਲ ਬੰਦ ਪਏ ਹਨ। ਇੰਡੀਆ ਵਿਚ ਵੀ ਸਾਰੇ ਸਕੂਲ ਮੁਕੰਮਲ ਤੋਰ ਤੇ ਬੰਦ ਪਏ ਹੋਏ ਹਨ।

ਅਜਿਹੇ ਵਿਚ ਕਈ ਮਾਪਿਆਂ ਨੂੰ ਚਿੰਤਾ ਹੈ ਕੇ ਓਹਨਾ ਦੇ ਬੱਚਿਆਂ ਦੀ ਪੜਾਈ ਖਰਾਬ ਹੋ ਰਹੀ ਹੈ ਅਤੇ ਸਕੂਲਾਂ ਨੂੰ ਖੋਲ ਦੇਣਾ ਚਾਹੀਦਾ ਹੈ ਪਰ ਜਿਦਾਤਰ ਪੇਰੈਂਟਸ ਇਸ ਦੇ ਹੱਕ ਵਿਚ ਨਹੀਂ ਹਨ ਕੇ ਸਕੂਲਾਂ ਨੂੰ ਖੋਲਿਆ ਜਾਵੇ। ਕੇਂਦਰ ਸਰਕਾਰ ਨੇ ਇਸ ਦੇ ਬਾਰੇ ਵਿਚ ਭਾਰਤ ਦੇ ਸਾਰੇ ਸੂਬਿਆਂ ਤੋਂ ਰਾਏ ਮੰਗੀ ਸੀ ਜਿਸ ਦੇ ਬਾਰੇ ਵਿਚ ਹੁਣ ਵੱਡੀ ਖਬਰ ਆ ਰਹੀ ਹੈ।

ਕੋਰੋਨਾ ਸੰਕਟ ਵਿਚਾਲੇ ਸਕੂਲਾਂ ਨੂੰ ਖੋਲ੍ਹਣ ਦੀਆਂ ਸੰਭਾਵਨਾਵਾਂ ਲੱਭਣ ‘ਚ ਰੁੱਝੀ ਕੇਂਦਰ ਸਰਕਾਰ ਸਾਹਮਣੇ ਜੋ ਰੁਝਾਨ ਆਏ ਹਨ, ਉਨ੍ਹਾਂ ‘ਚੋਂ ਜ਼ਿਆਦਾਤਰ ਸੂਬੇ ਫਿਲਹਾਲ ਸਕੂਲ ਖੋਲ੍ਹਣ ਨੂੰ ਲੈ ਕੇ ਦੁਚਿੱਤੀ ‘ਚ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹਾਲੇ ਇਸ ਨੂੰ ਲੈ ਕੇ ਕੋਈ ਫ਼ੈਸਲਾ ਨਹੀਂ ਲਿਆ ਹੈ। ਹਾਲਾਂਕਿ ਆਂਧਰ ਪ੍ਰਦੇਸ਼, ਕਰਨਾਟਕ, ਕੇਰਲ ਵਰਗੇ ਕੁਝ ਕੁ ਸੂਬਿਆਂ ਨੇ ਸਤੰਬਰ ‘ਚ ਸਕੂਲਾਂ ਨੂੰ ਖੋਲ੍ਹਣ ਦੀ ਉਮੀਦ ਪ੍ਰਗਟਾਈ ਹੈ।

ਅਨਲਾਕ-2 ਖ਼ਤਮ ਹੋਣ ਤੋਂ ਪਹਿਲਾਂ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਤੋਂ ਸਕੂਲ ਖੋਲ੍ਹਣ ਨੂੰ ਲੈ ਕੇ ਰਾਇ ਮੰਗੀ ਸੀ। 15 ਜੁਲਾਈ ਦੇ ਨੇੜੇ-ਤੇੜੇ ਮੰਗੀ ਗਈ ਇਸ ਰਾਇ ‘ਚ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ, ਉਨ੍ਹਾਂ ਵਿਚੋਂ ਜ਼ਿਆਦਾਤਰ ਸੂਬਿਆਂ ਨੇ ਸਾਫ਼ ਕਿਹਾ ਹੈ ਕਿ ਉਨ੍ਹਾਂ ਨੇ ਇਸ ਨੂੰ ਲੈ ਕੇ ਹੁਣ ਤਕ ਕੋਈ ਵੀ ਫ਼ੈਸਲਾ ਨਹੀਂ ਲਿਆ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਸੂਬੇ ਅਜਿਹੇ ਵੀ ਸਨ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਦੇ ਆਧਾਰ ‘ਤੇ ਹੀ ਉਹ ਫ਼ੈਸਲਾ ਲੈਣਗੇ। ਉਂਝ ਵੀ ਆਨਲਾਕ-2 ਦੀ ਸਮਾਂ ਹੱਦ 31 ਜੁਲਾਈ ਨੂੰ ਖ਼ਤਮ ਹੋ ਰਹੀ ਹੈ। ਅਜਿਹੇ ‘ਚ ਆਨਲਾਕ-3 ਆਉਣ ਤੋਂ ਪਹਿਲਾਂ ਸੂਬਿਆਂ ਦੀ ਇਹ ਰਾਇ ਕਾਫੀ ਅਹਿਮ ਹੋਵੇਗੀ। ਮੰਤਰਾਲੇ ਨਾਲ ਜੁੜੇ ਅਧਿਕਾਰੀਆਂ ਮੁਤਾਬਕ ਸੂਬਿਆਂ ਨਾਲ ਵੀਡੀਓ ਕਾਨਫਰੰਸ ਦੌਰਾਨ ਇਸ ਬਾਬਤ ਪੁੱਛਿਆ ਗਿਆ ਸੀ ਜਿਸ ਤੋਂ ਬਾਅਦ ਹੁਣ ਅੱਗੇ ਦੀ ਰਣਨੀਤੀ ਤੈਅ ਕੀਤੀ ਜਾ ਰਹੀ ਹੈ।

ਇਸ ਵਿਚਾਲੇ, ਮੰਤਰਾਲੇ ਨੇ ਮਾਪਿਆਂ ਤੋਂ ਵੀ ਸਕੂਲ ਨੂੰ ਖੋਲ੍ਹਣ ਨੂੰ ਲੈ ਕੇ ਰਾਇ ਪੁੱਛੀ ਹੈ। ਇਸ ਦੀ ਰਿਪੋਰਟ ਹਾਲੇ ਸੂਬਿਆਂ ਤੋਂ ਆਉਣੀ ਬਾਕੀ ਹੈ। ਇਸ ਤੋਂ ਬਾਅਦ ਹੀ ਸਕੂਲ ਖੋਲ੍ਹਣ ਨੂੰ ਲੈ ਕੇ ਕੋਈ ਵੀ ਆਖ਼ਰੀ ਫ਼ੈਸਲਾ ਹੋ ਸਕੇਗਾ। ਹਾਲਾਂਕਿ ਸੂਤਰਾਂ ਦੀ ਮੰਨੀਏ ਤਾਂ ਜਿਨ੍ਹਾਂ ਸੂਬਿਆਂ ‘ਚ ਕੋਰੋਨਾ ਇਨਫੈਕਸ਼ਨ ਦੀ ਸਥਿਤੀ ਠੀਕ ਹੈ, ਉਨ੍ਹਾਂ ਕੁਝ ਸੁਰੱਖਿਆ ਸ਼ਰਤਾਂ ਨਾਲ ਸਕੂਲ ਖੋਲ੍ਹਣ ਦੀ ਛੋਟ ਦਿੱਤੀ ਜਾ ਸਕਦੀ ਹੈ। ਉਂਝ ਵੀ ਮਾਰਚ ਤੋਂ ਸਕੂਲਾਂ ਦੇ ਲਾਗਤਾਰ ਬੰਦ ਹੋਣ ਨਾਲ ਇਨ੍ਹਾਂ ਨੂੰ ਖੋਲ੍ਹਣ ਦਾ ਦਬਾਅ ਵੀ ਹੈ ਪਰ ਬੱਚਿਆਂ ਦੀ ਸੁਰੱਖਿਆ ਨੂੰ ਦੇਖਦਿਆਂ ਕੋਈ ਵੀ ਜੋਖ਼ਮ ਨਹੀਂ ਉਠਾਉਣਾ ਚਾਹੁੰਦਾ। ਇਹ ਹੀ ਵਜ੍ਹਾ ਹੈ ਕਿ ਜੋ ਵੀ ਫ਼ੈਸਲਾ ਹੋਵੇਗਾ, ਉਹ ਮਾਪਿਆਂ ਤੇ ਸੂਬਿਆਂ ਦੀ ਰਾਇਸ਼ੁਮਾਰੀ ਤੋਂ ਬਾਅਦ ਹੀ ਹੋਵੇਗਾ।

ਹਰਿਆਣਾ, ਬਿਹਾਰ ਤੇ ਦਿੱਲੀ ਨੇ ਅਗਸਤ ‘ਚ ਹੀ ਖੋਲ੍ਹਣ ਦੀ ਪ੍ਰਗਟਾਈ ਹੈ ਇੱਛਾ
ਸਕੂਲ ਖੋਲ੍ਹਣ ਨੂੰ ਲੈ ਕੇ ਸੂਬਿਆਂ ਤੋਂ ਮੰਗੀ ਗਈ ਰਾਇ ‘ਚ ਹਰਿਆਣਾ, ਬਿਹਾਰ, ਦਿੱਲੀ ਤੇ ਚੰਡੀਗੜ੍ਹ ਨੇ ਅਗਸਤ ‘ਚ ਹੀ ਇਨ੍ਹਾਂ ਨੇ ਖੋਲ੍ਹਣ ਦੀ ਇੱਛਾ ਪ੍ਰਗਟਾਈ ਹੈ। ਇਨ੍ਹਾਂ ਵਿਚੋਂ ਹਰਿਆਣਾ ਤੇ ਬਿਹਾਰ ਨੇ 15 ਅਗਸਤ ਦੀ ਤਰੀਕ ਤੈਅ ਕੀਤੀ ਹੈ। ਹਾਲਾਂਕਿ ਕੋਰੋਨਾ ਇਨਫੈਕਸ਼ਨ ਦੀ ਜੋ ਰਫ਼ਤਾਰ ਹੈ, ਉਸ ਨੂੰ ਦੇਖਦਿਆਂ ਹਾਲੇ ਕੁਝ ਕਹਿਣਾ ਕਾਹਲੀ ਹੋਵੇਗੀ। ਇਹ ਹੀ ਵਜ੍ਹਾ ਹੈ ਕਿ ਮੰਤਰਾਲਾ ਇਸ ਨੂੰ ਲੈ ਕੇ ਹੋਰ ਵੀ ਪੱਧਰਾਂ ‘ਤੇ ਰਾਇਸ਼ੁਮਾਰੀ ਕਰਵਾ ਰਿਹਾ ਹੈ। ਇਨ੍ਹਾਂ ਵਿਚ ਸਿਹਤ ਮੰਤਰਾਲੇ ਦੀ ਰਾਇ ਵੀ ਅਹਿਮ ਮੰਨੀ ਜਾ ਰਹੀ ਹੈ।

error: Content is protected !!