Home / ਤਾਜਾ ਜਾਣਕਾਰੀ / ਕਨੇਡਾ : ਵੱਧ ਰਹੇ ਕੋਰੋਨਾ ਵਾਇਰਸ ਦੇ ਕੇਸਾਂ ਦਾ ਕਰਕੇ 24 ਅਗਸਤ ਤੋਂ ਸਰਕਾਰ ਨੇ ਕਰਤਾ ਇਹ ਵੱਡਾ ਐਲਾਨ

ਕਨੇਡਾ : ਵੱਧ ਰਹੇ ਕੋਰੋਨਾ ਵਾਇਰਸ ਦੇ ਕੇਸਾਂ ਦਾ ਕਰਕੇ 24 ਅਗਸਤ ਤੋਂ ਸਰਕਾਰ ਨੇ ਕਰਤਾ ਇਹ ਵੱਡਾ ਐਲਾਨ

24 ਅਗਸਤ ਤੋਂ ਸਰਕਾਰ ਨੇ ਕਰਤਾ ਇਹ ਵੱਡਾ ਐਲਾਨ

ਕੋਰੋਨਾ ਦਾ ਪ੍ਰਕੋਪ ਹਜੇ ਰੁਕਦਾ ਨਜਰ ਨਹੀਂ ਆ ਰਿਹਾ। ਰੋਜਾਨਾ ਹੀ ਲੱਖਾਂ ਪੌਜੇਟਿਵ ਕੇਸ ਸਾਹਮਣੇ ਆ ਰਹੇ ਹਨ। ਹਰ ਰੋਜ ਹਜਾਰਾਂ ਦੀ ਗਿਣਤੀ ਵਿਚ ਲੋਕ ਇਸ ਦੀ ਵਜ੍ਹਾ ਨਾਲ ਮਰ ਰਹੇ ਹਨ। ਕਨੇਡਾ ਵਿਚ ਵੀ ਰੋਜਾਨਾ ਕਾਫੀ ਗਿਣਤੀ ਦੇ ਵਿਚ ਨਵੇਂ ਕੇਸ ਆ ਰਹੇ ਹਨ ਹੁਣ ਵਧੇ ਕੇਸਾਂ ਨੂੰ ਠਲ ਪਾਉਣ ਲਈ ਸਰਕਾਰ ਦੇ ਇਹ ਵੱਡਾ ਹੁਕਮ ਦਿੱਤਾ ਹੈ।

ਬੀਸੀ ਵਿੱਚ ਜਨਤਕ ਆਵਾਜ਼ਾਈ ਸੇਵਾਵਾਂ ਦੇਣ ਵਾਲੇ ਅਦਾਰੇ ਟਰਾਂਸਲਿੰਕ ਅਤੇ ਬੀਸੀ ਟਰਾਂਜ਼ਿਟ ਨੇ ਸੂਬੇ ਦੀਆਂ ਬੱਸਾਂ, ਸਕਾਈਟਰੇਨਾਂ, ਸੀਅ-ਬੱਸਾਂ ‘ਚ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਹੈ। 24 ਅਗਸਤ ਤੋਂ ਬੀਸੀ ਵਾਸੀਆਂ ਨੂੰ ਇਸ ਹੁਕਮ ਦੀ ਤਾਮੀਲ ਕਰਨੀ ਪਵੇਗੀ। ਟਰਾਂਜ਼ਿਟ ਪੁਲਿਸ ਵਲੋਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਸਭ ਇਸ ਅਸੂਲ ਦੀ ਪਾਲਣਾ ਕਰਨ।

ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਕਿਸੇ ਬਿਮਾਰੀ ਜਾਂ ਹੋਰ ਕਾਰਨ ਮਾਸਕ ਨਾ ਪਹਿਨ ਸਕਣ ਵਾਲੇ ਲੋਕਾਂ ਨੂੰ ਇਸਤੋਂ ਛੋਟ ਦਿੱਤੀ ਗਈ ਹੈ। ਅਜਿਹਾ ਸੂਬੇ ਦੇ ਲੋਕਾਂ ਨੂੰ ਕਰੋਨਾ ਵਾਇਰਸ ਤੋਂ ਬਚਾਉਣ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਬੱਸਾਂ, ਸਕਾਈਟਰੇਨਾਂ, ਸੀਅ-ਬੱਸਾਂ ਆਦਿ ‘ਚ ਸਫਰ ਕਰਨ ਵਾਲੇ ਲੋਕਾਂ ਲਈ ਦੂਰ ਦੂਰ ਰਹਿ ਕੇ ਸਫਰ ਕਰਨਾ ਬੇਹੱਦ ਮੁਸ਼ਕਿਲ ਸਿੱਧ ਹੋ ਰਿਹਾ ਹੈ।

ਚਾਈਨੀਜ਼ ਵਾਇਰਸ ਕੋਰੋਨਾ ਨੇ ਸਾਰੀ ਦੁਨੀਆਂ ਵਿਚ ਹਾਹਾਕਾਰ ਮਚਾ ਕੇ ਰੱਖ ਦਿੱਤੀ ਹੈ ਰੋਜਾਨਾ ਹੀ ਇਸ ਦੀ ਚਪੇਟ ਵਿਚ ਲੱਖਾਂ ਦੀ ਗਿਣਤੀ ਵਿਚ ਲੋਕ ਆ ਰਹੇ ਹਨ ਅਤੇ ਹਜਾਰਾਂ ਲੋਕ ਇਸ ਦੀ ਵਜ੍ਹਾ ਨਾਲ ਹਰ ਰੋਜ ਮਰ ਰਹੇ ਹਨ। ਇੰਡੀਆ ਵਿਚ ਵੀ ਇਸ ਨੇ ਆਪਣੇ ਪੈਰ ਪੂਰੀ ਤਰਾਂ ਨਾਲ ਪਸਾਰ ਲਏ ਹਨ। ਕੀ ਵੱਡਾ ਅਤੇ ਕੀ ਛੋਟਾ ਹਰ ਕੋਈ ਇਸ ਦੀ ਲਪੇਟ ਵਿਚ ਆ ਰਿਹਾ ਹੈ।

error: Content is protected !!