Home / ਤਾਜਾ ਜਾਣਕਾਰੀ / ਕਰੋਨਾ ਪੋਜੀਟਿਵ ਨੰਨ੍ਹੀ ਧੀ ਦੀ 24 ਘੰਟੇ ਮਾਂ ਖੁਦ ਇਸ ਤਰਾਂ ਕਰ ਰਹੀ ਹੈ ਦੇਖਭਾਲ,ਵਾਇਰਲ ਹੋਈ ਭਾਵੁਕ ਕਹਾਣੀ ਦੇਖੋ

ਕਰੋਨਾ ਪੋਜੀਟਿਵ ਨੰਨ੍ਹੀ ਧੀ ਦੀ 24 ਘੰਟੇ ਮਾਂ ਖੁਦ ਇਸ ਤਰਾਂ ਕਰ ਰਹੀ ਹੈ ਦੇਖਭਾਲ,ਵਾਇਰਲ ਹੋਈ ਭਾਵੁਕ ਕਹਾਣੀ ਦੇਖੋ

ਕੋਵਿਡ 19 ਦੌਰਾਨ 10 ਮਈ ਨੂੰ ਮਾਂ ਦਿਵਸ ਮੌਕੇ ਸੋਸ਼ਲ ਮੀਡੀਆ ਉੱਤੇ ਇੱਕ ,35 ਸਾਲਾ ਔਰਤ ਮੋਨਿਕਾ ਦੀ ਇਕ ਵਿਲੱਖਣ ਕਹਾਣੀ ਨੇ ਸੁਰਖੀਆਂ ਵਿੱਚ ਰਹੀ। 10 ਸਾਲਾਂ ਦੇ ਦੋ ਪੁੱਤਰਾਂ ਅਤੇ 2 ਸਾਲਾਂ ਦੀ ਇੱਕ ਧੀ ਦੀ ਮਾਂ, ਮੋਨਿਕਾ ਰਾਜਪੁਰਾ ਦੀ ਰਹਿਣ ਵਾਲੀ ਹੈ। ਜਿਸਦੀ ਦੋ ਸਾਲਾ ਧੀ ‘ਨਿਤਾਰਾ’ ਦੋ ਹਫ਼ਤੇ ਪਹਿਲਾਂ ਕੋਰੋਨਾ ਪਾਜ਼ੀਟਿਵ ਪਾਈ ਗਈ ਸੀ।

ਉਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਇਕਾਂਤਵਾਸ ‘ਚ ਦਾਖਲ ਕਰਵਾਇਆ ਗਿਆ ਸੀ। ਮੋਨਿਕਾ, ਪੀਪੀਈ ਦੀਆਂ ਪੂਰੀਆਂ ਕਿੱਟਾਂ ਪਹਿਨ ਕੇ ਆਪਣੀ ਨੰਨੀ ਧੀ ਦੀ ਦਿਨ ਰਾਤ ਦੇਖਭਾਲ ਕਰ ਰਹੀ ਹੈ।ਇੱਕ ਡਾਕਟਰ ਹੀ ਭਲੀਭਾਂਤ ਦੱਸ ਸਕਦਾ ਹੈ ਕਿ ਕੁਝ ਘੰਟਿਆਂ ਲਈ ਵੀ ਇਸ ਕਿਸਮ ਦੇ ਰੱਖਿਆਤਮਕ ਸਾਜ਼ੋ ਸਮਾਨ ਨਾਲ ਕੰਮ ਕਰਨਾ ਕਿੰਨਾ ਔਖਾ ਹੈ।
ਪਰ ਇਸ ਬਹਾਦਰ ਮਾਂ ਨੇ 2 ਹਫਤਿਆਂ ਤੋਂ ਵੱਧ ਸਮੇਂ ਲਈ ਆਪਣੀ ਧੀ 24 ਘੰਟੇ ਇਹ ਰੱਖਿਆਤਮਕ ਪੌਸ਼ਾਕ ਪਹਿਨ ਕੇ ਦੇਖਭਾਲ ਕੀਤੀ ਹੈ। ਇਸ ਕਿੱਟ ਨੂੰ 24 ਘੰਟਿਆਂ ਵਿੱਚ ਇੱਕ ਵਾਰ ਬਦਲਣ ਦਾ ਮੌਕਾ ਮਿਲਦਾ ਹੈ। ਉਸਨੇ ਟੈਲੀਫੋਨਿਕ ਤੇ ਗਲਬਾਤ ਕਰਦਿਆਂ ਇਹ ਸਵੀਕਾਰਿਆ ਹੈ ਕਿ ਉਸਨੂੰ ਪਸੀਨਾ ਆਉਣਾ,

ਅੱਖਾਂ ਦੇ ਸੁਰੱਖਿਆ ਉਪਕਰਣ ਦਾ ਧੁੰਦਲਾ ਹੋਣਾ, ਚਿਹਰੇ ਦੇ ਮਾਸਕ ਦੇ ਦੁਆਲੇ ਤਣੀਆਂ ਦੀ ਖਿੱਚ ਜਾਂ ਦਬਾਅ ਆਦਿ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਸ ਬਹਾਦਰ ਤੇ ਵੱਡੇ ਜੇਰੇ ਵਾਲੀ MOTHERਮਾਂ ਨੂੰ ਮਾਂ ਦਿਵਸ ‘ਤੇ ਨਮਸਕਾਰ ਕਰਦੀ ਹੈ।

ਜਿੰਨਾਂ ਵੀਰਾਂ ਨੇ ਪੇਜ ਨੂੰ ਪਹਿਲਾਂ ਤੋਂ ਹੀ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ |ਸਾਡੇ ਪੇਜ ਤੇ ਹਰ ਜਾਣਕਾਰੀ ਸੱਚ ਤੇ ਸਟੀਕ ਦਿੱਤੀ ਜਾਂਦੀ ਹੈ ਤਾਂ ਜੋ ਉਸ ਨਾਲ ਤੁਹਾਨੂੰ ਕਿਸੇ ਵੀ ਤਰਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਕਰਕੇ ਤੁਹਾਡੇ ਤੱਕ ਸਭ ਤੋਂ ਚੰਗੀ ਜਾਣਕਾਰੀ ਪਹੁੰਚਾਈ ਜਾਂਦੀ ਹੈ |

error: Content is protected !!