Home / ਤਾਜਾ ਜਾਣਕਾਰੀ / ਕਿਸਾਨਾਂ ਲਈ ਆਈ ਚੰਗੀ ਖਬਰ – ਕੇਂਦਰ ਸਰਕਾਰ ਕਰਨ ਲੱਗੀ ਇਹ ਕੰਮ

ਕਿਸਾਨਾਂ ਲਈ ਆਈ ਚੰਗੀ ਖਬਰ – ਕੇਂਦਰ ਸਰਕਾਰ ਕਰਨ ਲੱਗੀ ਇਹ ਕੰਮ

ਆਈ ਤਾਜਾ ਵੱਡੀ ਖਬਰ

ਸਮੇਂ ਦੇ ਨਾਲ ਬਦਲਦੀਆਂ ਹੋਈਆਂ ਤਕਨੀਕਾਂ ਨੂੰ ਅਜ਼ਮਾ ਕੇ ਜੀਵਨ ਦੇ ਵੱਖ-ਵੱਖ ਖੇਤਰਾਂ ਵਿੱਚ ਤਰੱਕੀ ਕੀਤੀ ਜਾ ਰਹੀ ਹੈ। ਤਕਨੀਕ ਨੂੰ ਸਹੀ ਇਸਤੇਮਾਲ ਵਿੱਚ ਲਿਆ ਕੇ ਬਹੁਤ ਸਾਰੇ ਕੰਮਾਂ ਦੀ ਦੇਖ-ਰੇਖ ਅਤੇ ਰੋਕਥਾਮ ਦਾ ਕੰਮ ਕੀਤਾ ਜਾ ਰਿਹਾ ਹੈ। ਬਹੁਤ ਸਾਰੇ ਦੇਸ਼ਾਂ ਨੇ ਵੱਖ ਵੱਖ ਵਿਭਾਗਾਂ ਦੇ ਵਿੱਚ ਕਈ ਤਰ੍ਹਾਂ ਦੀ ਮਸ਼ੀਨਰੀ ਵਰਤੋਂ ਵਿਚ ਲਿਆ ਕੇ ਆਧੁਨਿਕਰਨ ਦੀ ਦੌੜ ਵਿੱਚ ਆਪਣੇ ਆਪ ਨੂੰ ਬਣਾਈ ਰੱਖਿਆ ਹੈ।

ਇਸੇ ਸ਼੍ਰੇਣੀ ਤਹਿਤ ਹੁਣ ਦੇਸ਼ ਦੀ ਕੇਂਦਰ ਸਰਕਾਰ ਦੇਸ਼ ਵਿੱਚ ਕੀਤੀ ਜਾਂਦੀ ਖੇਤੀ ਨੂੰ ਹੋਰ ਬਿਹਤਰ ਕਰਨ ਦੇ ਲਈ ਇਕ ਅਹਿਮ ਕਦਮ ਉਠਾਉਣ ਜਾ ਰਹੀ ਹੈ। ਜਿਸ ਅਧੀਨ ਹੋਣ ਕਿਸਾਨਾਂ ਨੂੰ ਖੇਤੀ ਦੀ ਖੋਜ ਕਰਨ, ਕੀਟਾਂ ਦੇ ਹਮਲੇ ਨੂੰ ਰੋਕਣ ਅਤੇ ਫ਼ਸਲਾਂ ਦੇ ਝਾੜ ਨੂੰ ਹੋਰ ਵਧਾਉਣ ਦੇ ਲਈ ਸਸਤੇ ਡਰੋਨ ਦੇਣ ਜਾ ਰਹੀ ਹੈ। ਇਸ ਤਹਿਤ ਸਰਕਾਰ ਨੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਵਿਭਾਗ ਦੇ ਡਾਇਰੈਕਟੋਰੇਟ ਜਨਰਲ ਦੁਆਰਾ ਅੰਤਰਰਾਸ਼ਟਰੀ ਅਰਧ ਖੰਡੀ ਟ੍ਰੈਪਿਕਲ ਫਸਲ ਰਿਸਰਚ ਇੰਸੀਟਿਊਟ ਹੈਦਰਾਬਾਦ ਨੂੰ ਡਰੋਨ ਦੀ ਤਾਇਨਾਤੀ ਵਾਸਤੇ ਬਿਨਾਂ ਸ਼ਰਤ ਛੋਟ ਦੇ ਦਿੱਤੀ ਹੈ।

ਮਨੁੱਖ ਰਹਿਤ ਇਹ ਡਰੋਨ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਨਾਲ ਲੈਸ ਹਨ ਜਿਸ ਵਿੱਚ ਸੰਚਾਰ ਡਾਟਾ ਭੇਜਣ ਤੋਂ ਇਲਾਵਾ ਉੱਚ ਦਰਜੇ ਦੀ ਵੀਡੀਓ ਰਿਕਾਰਡਿੰਗ ਸ਼ਾਮਲ ਹੈ। ਹੁਣ ਭਾਰਤ ਦੇ 6.6 ਲੱਖ ਪਿੰਡਾਂ ਨੂੰ ਸਸਤੀ ਕੀਮਤ ਉਤੇ ਡਰੋਨ ਮੁਹੱਈਆ ਕਰਵਾਏ ਜਾਣਗੇ। ਇਸ ਡਰੋਨ ਨੂੰ ਲੈਣ ਵਾਸਤੇ ਕੁਝ ਸ਼ਰਤਾਂ ਦੀ ਪਾਲਣਾ ਵੀ ਕਰਨੀ ਪਵੇਗੀ। ਜਿਸ ਨੂੰ ਚਲਾਉਣ ਲਈ ਸਬੰਧਤ ਵਿਅਕਤੀ ਨੂੰ ਸਥਾਨਕ ਪ੍ਰਸ਼ਾਸਨ, ਰੱਖਿਆ ਮੰਤਰਾਲਾ, ਗ੍ਰਹਿ ਮੰਤਰਾਲਾ, ਭਾਰਤੀ ਹਵਾਈ ਫ਼ੌਜ ਅਤੇ ਹਵਾਈ ਸੁਰੱਖਿਆ ਮਨਜੂਰੀ ਅਤੇ ਏਅਰ ਪੋਰਟ ਅਥਾਰਟੀ ਆਫ਼ ਇੰਡੀਆ ਤੋ ਰਿਮੋਟ ਪਾਇਲਟ ਏਅਰ ਕਰਾਫ਼ਟ ਪ੍ਰਣਾਲੀ ਨੂੰ ਚਲਾਉਣ ਲਈ ਮੰਜ਼ੂਰੀ ਲੈਣੀ ਪਵੇਗੀ।

ਇਸ ਡਰੋਨ ਦੁਆਰਾ ਇਕੱਤਰ ਕੀਤੇ ਗੲੇ ਡਾਢੇ ਦੇ ਸੁਰੱਖਿਆ ਦੀ ਜ਼ਿੰਮੇਵਾਰੀ ਆਈਸੀਆਰਆਈਐਸਟੀ ਦੀ ਹੋਵੇਗੀ। ਧਿਆਨਯੋਗ ਹੈ ਕਿ ਇਸ ਦੇ ਨਾਲ ਕਿਸੇ ਨੂੰ ਵੀ ਜਾਨੀ ਜਾਂ ਮਾਲੀ ਨੁਕਸਾਨ ਨਹੀ ਹੋਣਾ ਚਾਹੀਦਾ। ਇਨ੍ਹਾਂ ਡਰੋਨ ਨੂੰ ਸਿਰਫ ਖੇਤੀ ਦੇ ਕੰਮਾਂ ਵਾਸਤੇ ਹੀ ਵਰਤਿਆ ਜਾਵੇਗਾ। ਇਸ ਦੌਰਾਨ ਇਸ ਗੱਲ ਦਾ ਖਾਸ ਖਿਆਲ ਰੱਖਣਾ ਪਵੇਗਾ ਕਿ ਇਹਨਾਂ ਨੂੰ ਏਅਰਪੋਰਟ ਦੇ ਨਜ਼ਦੀਕ ਨਹੀਂ ਚਲਾਇਆ ਜਾਵੇਗਾ। ਇਸ ਡਰੋਨ ਨੂੰ ਚਲਾਉਣ ਵਾਸਤੇ ਸਿਖਲਾਈ ਪ੍ਰਾਪਤ ਅਤੇ ਤਜਰਬੇਕਾਰ ਬੋਨਾਫਾਈਡ ਕਰਮਚਾਰੀ ਹੀ ਨਿਯੁਕਤ ਕੀਤੇ ਜਾਣਗੇ।

error: Content is protected !!