Home / ਤਾਜਾ ਜਾਣਕਾਰੀ / ਕੁੜੀ ਦੇ ਕੰਨ ਚ ਹੋ ਰਹੀ ਸੀ ਖੁਰਕ ਜਦੋਂ ਡਾਕਟਰ ਨੇ ਕੈਮਰਾ ਪਾ ਕੇ ਦੇਖਿਆ ਉਡੇ ਹੋਸ਼ ਨਿਕਲੀ ਇਹ ਅਜੀਬ ਚੀਜ

ਕੁੜੀ ਦੇ ਕੰਨ ਚ ਹੋ ਰਹੀ ਸੀ ਖੁਰਕ ਜਦੋਂ ਡਾਕਟਰ ਨੇ ਕੈਮਰਾ ਪਾ ਕੇ ਦੇਖਿਆ ਉਡੇ ਹੋਸ਼ ਨਿਕਲੀ ਇਹ ਅਜੀਬ ਚੀਜ

ਆਈ ਤਾਜ਼ਾ ਵੱਡੀ ਖਬਰ 

ਚੀਨ ਤੋਂ ਸ਼ੁਰੂ ਹੋਣ ਵਾਲੀ ਕਰੋਨਾ ਨੇ ਜਿੱਥੇ ਸਾਰੀ ਦੁਨੀਆਂ ਵਿੱਚ ਤਰਥੱਲੀ ਮਚਾ ਦਿੱਤੀ ਹੈ। ਉੱਥੇ ਹੀ ਆਏ ਦਿਨ ਬਹੁਤ ਸਾਰੀਆਂ ਅਜਿਹੀਆਂ ਰਹੱਸਮਈ ਬਿਮਾਰੀ ਸਾਹਮਣੇ ਆ ਜਾਂਦੀਆਂ ਹਨ ਜੋ ਲੋਕਾਂ ਨੂੰ ਹੈਰਾਨ ਕਰ ਦਿੰਦੀਆਂ ਹਨ। ਅਜਿਹੇ ਮਾਮਲੇ ਦੁਨੀਆਂ ਦੇ ਬਹੁਤ ਸਾਰੇ ਕੋਨਿਆਂ ਤੋਂ ਆਏ ਦਿਨ ਹੀ ਸਾਹਮਣੇ ਆ ਰਹੇ ਹਨ। ਜਿਨ੍ਹਾਂ ਬਾਰੇ ਕਿਸੇ ਵੱਲੋਂ ਕਲਪਨਾ ਵੀ ਨਹੀਂ ਕੀਤੀ ਗਈ ਸੀ। ਸਾਹਮਣੇ ਆਉਣ ਵਾਲੀਆਂ ਅਜਿਹੀਆਂ ਅਜੀਬੋ ਬਿਮਾਰੀਆਂ ਕਈ ਵਾਰ ਛੋਟੀ ਜਿਹੀ ਅਣਗਹਿਲੀ ਤੇ ਕਾਰਨ ਬਹੁਤ ਵੱਡੀਆਂ ਬਣ ਜਾਂਦੀਆਂ ਹਨ। ਜਿਸ ਬਾਰੇ ਇਨਸਾਨ ਵੱਲੋਂ ਸੋਚਿਆ ਨਹੀਂ ਗਿਆ ਹੁੰਦਾ। ਕਿਉਂਕਿ ਵਰਤੀ ਗਈ ਇਕ ਛੋਟੀ ਜਿਹੀ ਲਾਪ੍ਰਵਾਹੀ ਇਨਸਾਨ ਦੀ ਜਾਨ ਵੀ ਲੈ ਸਕਦੀ ਹੈ।

ਕਿਉਂਕਿ ਸਿਆਣੇ ਵੀ ਸੱਚ ਹੀ ਆਖਦੇ ਹਨ ਨਜ਼ਰ ਹਟੀ ਦੁਰਘਟਨਾ ਘਟੀ, ਇਹ ਕਈ ਵਾਰ ਅਸੀਂ ਅਣਜਾਣੇ ਵਿੱਚ ਹੀ ਅਜਿਹੀ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਾਂ, ਜਿਸ ਬਾਰੇ ਸਾਨੂੰ ਸਮੇਂ ਸਿਰ ਪਤਾ ਨਹੀਂ ਲੱਗਦਾ। ਹੁਣ ਕੁੜੀ ਦੇ ਕੰਨ ਵਿਚ ਹੋ ਰਹੀ ਖ਼ੁਰਕ ਵਾਸਤੇ ਜਦੋਂ ਡਾਕਟਰ ਵੱਲੋਂ ਕੈਮਰੇ ਨਾਲ ਦੇਖਿਆ ਗਿਆ ਤਾਂ ਉਸ ਦੇ ਹੋਸ਼ ਉੱਡ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਚੀਨ ਤੋ ਸਾਹਮਣੇ ਆਈ ਹੈ ਜਿੱਥੇ ਇੱਕ ਔਰਤ ਦੇ ਕੰਨ ਵਿੱਚ ਹੋ ਰਹੀ ਖ਼ੁਰਕ ਦੇ ਕਾਰਨ ਉਸ ਨੂੰ ਭਾਰੀ ਮੁਸ਼ਕਲ ਹੋ ਰਹੀ ਸੀ। ਜਿਸ ਨੂੰ ਵਿਖਾਉਣ ਵਾਸਤੇ ਉਹ ਈਐਨਟੀ ਡਾਕਟਰ ਦੇ ਕੋਲ ਚਲੀ ਗਈ ਸੀ।

ਜਿਸ ਸਦਕਾ ਉਸ ਨੂੰ ਕੰਨ ਵਿਚ ਹੋਣ ਵਾਲੀ ਖਾਰਸ਼ ਜਾਂ ਇਨਫੈਕਸ਼ਨ ਦਾ ਪਤਾ ਲੱਗ ਸਕੇ। ਹਸਪਤਾਲ ਪਹੁੰਚਣ ਤੇ ਡਾਕਟਰ ਵੱਲੋਂ ਇਸਨੂੰ ਇਨਫੈਕਸ਼ਨ ਸਮਝ ਲਿਆ ਗਿਆ ਅਤੇ ਜਦੋਂ ਇਸ ਨੂੰ ਦੇਖਣ ਵਾਸਤੇ ਕੈਮਰਾ ਕੰਨ ਵਿਚ ਪਾ ਕੇ ਵੇਖਿਆ ਗਿਆ ਤਾਂ ਡਾਕਟਰ ਹੈਰਾਨ ਰਹਿ ਗਈ ਕਿਉਕੇ ਕੰਨ ਵਿੱਚ ਇੱਕ ਮੱਕੜੀ ਮੌਜੂਦ ਸੀ,ਜਿਸ ਬਾਰੇ ਪੁੱਛੇ ਜਾਣ ਤੇ ਪੀੜਤ ਔਰਤ ਵੱਲੋਂ ਦੱਸਿਆ ਗਿਆ ਕਿ ਉਹ ਇਕ ਦਿਨ ਪਹਿਲਾਂ ਆਪਣੇ ਘਰ ਤੋਂ ਬਾਹਰ ਗਈ ਸੀ। ਘਰ ਵਾਪਸ ਆਉਣ ਉਪਰੰਤ ਹੀ ਉਸ ਨੂੰ ਇਹ ਸਮੱਸਿਆ ਪੇਸ਼ ਹੋਣੀ ਸ਼ੁਰੂ ਹੋਈ।

ਔਰਤ ਦੇ ਕੰਨ ਵਿਚ ਮੌਜੂਦ ਇਸ ਅੱਠ ਲੱਤਾਂ ਵਾਲੀ ਮੱਕੜੀ ਨੂੰ ਡਾਕਟਰ ਵੱਲੋਂ ਇਲੈਕਟ੍ਰਾਨਿਕ ਓਟੋਸਕੋਪ ਦੇ ਰਾਹੀਂ ਬਾਹਰ ਕੱਢਿਆ ਗਿਆ। ਜਿਸ ਤੋਂ ਬਾਅਦ ਔਰਤ ਨੂੰ ਰਾਹਤ ਮਹਿਸੂਸ ਹੋਈ। ਉਥੇ ਹੀ ਡਾਕਟਰ ਨੇ ਕਿਹਾ ਇਸ ਖਾਰਸ਼ ਨੂੰ ਲੈ ਕੇ ਉਸ ਵੱਲੋਂ ਇਸ ਗੱਲ ਦਾ ਅੰਦਾਜ਼ਾ ਤੱਕ ਵੀ ਨਹੀਂ ਲਗਾਇਆ ਗਿਆ ਸੀ ਕਿ ਮਹਿਲਾ ਦੇ ਕੰਨ ਵਿਚ ਮਕੜੀ ਮੌਜੂਦ ਹੋ ਸਕਦੀ ਹੈ।

error: Content is protected !!