Home / ਤਾਜਾ ਜਾਣਕਾਰੀ / ਖੁਸ਼ਖਬਰੀ – ਜਹਾਜ ਚ ਸਫ਼ਰ ਕਰਨ ਵਾਲਿਆਂ ਨੂੰ ਮਿਲੇਗੀ ਇਹ ਖਾਸ ਚੀਜ ,ਨੌਜਵਾਨਾਂ ਚ ਛਾਈ ਖੁਸ਼ੀ

ਖੁਸ਼ਖਬਰੀ – ਜਹਾਜ ਚ ਸਫ਼ਰ ਕਰਨ ਵਾਲਿਆਂ ਨੂੰ ਮਿਲੇਗੀ ਇਹ ਖਾਸ ਚੀਜ ,ਨੌਜਵਾਨਾਂ ਚ ਛਾਈ ਖੁਸ਼ੀ

ਜਹਾਜ ਚ ਸਫ਼ਰ ਕਰਨ ਵਾਲਿਆਂ ਨੂੰ ਮਿਲੇਗੀ ਇਹ ਖਾਸ ਚੀਜ

ਜਹਾਜ਼ ‘ਚ ਸਫ਼ਰ ਕਰਨ ਵਾਲਿਆਂ ਨੂੰ ਮੌਕੇ ਮੌਕੇ ਤੇ ਨਵੀਆਂ ਨਵੀਆਂ ਸਹੂਲਤਾਂ ਏਅਰਲਾਈਨ ਵਲੋਂ ਦਿਤੀਆਂ ਜਾਂਦੀਆਂ ਰਹੀਆਂ ਹਨ ਤਾਂ ਜੋ ਜਹਾਜ ਦੇ ਸਫ਼ਰ ਨੂੰ ਸੁਖਦਾਇਕ ਅਤੇ ਮਨੋਰੰਜਨ ਭਰਪੂਰ ਬਣਾਇਆ ਜਾ ਸਕੇ। ਹੁਣ ਫਿਰ ਇਕ ਅਜਿਹੀ ਹੀ ਖਬਰ ਆ ਰਹੀ ਹੈ ਜਿਸ ਨਾਲ ਲੋਕਾਂ ਨੂੰ ਇਕ ਹੋਰ ਵੱਡੀ ਨਵੀਂ ਸਹੂਲਤ ਮਿਲਣ ਜਾ ਰਹੀ ਹੈ। ਇਸ ਸਹੂਲਤ ਦੀ ਖਬਰ ਨਾਲ ਖਾਸ ਤੋਂ ਤੇ ਨੌਜਵਾਨ ਤਬਕਾ ਬਹੁਤ ਖੁਸ਼ ਹੋਇਆ ਹੈ।

ਜਹਾਜ਼ ‘ਚ ਮਿਲੇਗੀ 100 ਐੱਮਬੀ ਇੰਟਰਨੈੱਟ ਸਪੀਡ
ਬੀਜਿੰਗ (ਪੀਟੀਆਈ) : ਦੇਸ਼ ਵਿਚ ਹੀ ਬਣੇ ਹਾਈਸਪੀਡ ਸੈਟੇਲਾਈਟ ਇੰਟਰਨੈੱਟ ਨਾਲ ਲੈਸ ਚੀਨ ਦੇ ਜਹਾਜ਼ ਨੇ ਮੰਗਲਵਾਰ ਨੂੰ ਆਪਣੀ ਪਹਿਲੀ ਯਾਤਰਾ ਸਫ਼ਲਤਾਪੂਰਵਕ ਪੂਰੀ ਕੀਤੀ। ਇਸ ਨਵੀਂ ਪ੍ਰਣਾਲੀ ਦਾ ਪ੍ਰੀਖਣ ਕਵਿੰਗਦਾਓ ਏਅਰਲਾਈਨਜ਼ ਦੀ ਉਡਾਣ (ਕਿਊਡਬਲਯੂ9771) ‘ਤੇ ਕੀਤਾ ਗਿਆ। ਜਹਾਜ਼ ਨੇ ਸ਼ਾਮ 4.46 ‘ਤੇ ਕਵਿੰਗਦਾਓ ਲਿਊਟਿੰਗ ਇੰਟਰਨੈਸ਼ਨਲ ਏਅਰਪੋਰਟ ਤੋਂ ਉਡਾਣ ਭਰੀ ਅਤੇ ਸ਼ਾਮ 7.21 ‘ਤੇ ਇਹ ਚੇਂਗਦੂ ਸ਼ੂਆਂਗਲਿਊ ਕੌਮਾਂਤਰੀ ਏਅਰਪੋਰਟ ‘ਤੇ ਉਤਰਿਆ। ਉਡਾਣ ਦੇ ਦੌਰਾਨ ਜਹਾਜ਼ ਵਿਚ ਮੌਜੂਦ ਯਾਤਰੀ 10 ਹਜ਼ਾਰ ਮੀਟਰ ਦੀ ਉਚਾਈ ‘ਤੇ 100 ਮੈਗਾਬਾਈਟ ਤੋਂ ਜ਼ਿਆਦਾ ਦੀ ਗਤੀ ਨਾਲ ਇੰਟਰਨੈੱਟ ਸੇਵਾਵਾਂ ਦਾ ਇਸਤੇਮਾਲ ਕਰ ਪਾ ਰਹੇ ਸਨ।

ਗਲੋਬਲ ਟਾਈਮਜ਼ ਮੁਤਾਬਕ ਜਿਸ ਸਮੇਂ ਜਹਾਜ਼ ਹਵਾ ਵਿਚ ਸੀ, ਉਸ ਦੌਰਾਨ ਇਕ ਲਾਈਵ ਪ੍ਰਸਾਰਣ ਵੀ ਕੀਤਾ ਗਿਆ। ਚੀਨ ਦੇ ਸ਼ਹਿਰੀ ਹਵਾਬਾਜ਼ੀ ਦੇ ਇਤਿਹਾਸ ਵਿਚ ਇਹ ਆਪਣੇ ਤਰੀਕੇ ਦਾ ਪਹਿਲਾ ਪ੍ਰਯੋਗ ਸੀ। ਦਰਅਸਲ, ਹਾਲੇ ਤਕ ਜਹਾਜ਼ ਵਿਚ ਇੰਟਰਨੈੱਟ ਰਵਾਇਤੀ ਰੂਪ ਨਾਲ ਕੇਯੂਬੈਂਡ ਸੈਟੇਲਾਈਟ ਵੱਲੋਂ ਸੰਚਾਲਿਤ ਕੀਤਾ ਜਾਂਦਾ ਰਿਹਾ ਹੈ।

ਹਾਲਾਂਕਿ ਇਸ ਤਰ੍ਹਾਂ ਦੀ ਤਕਨੀਕ ਵਿਚ ਇੰਟਰਨੈੱਟ ਦੀ ਸਪੀਡ ਬਹੁਤ ਘੱਟ ਹੁੰਦੀ ਹੈ। ਉਦਯੋਗ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਜਹਾਜ਼ ਵਿਚ ਤੇਜ਼ ਗਤੀ ਦਾ ਇੰਟਰਨੈੱਟ ਮਿਲਣ ਲੱਗੇ ਤਾਂ ਇਸ ਵਿਚ ਈ-ਕਾਮਰਸ, ਰਿਟੇਲ ਅਤੇ ਐਂਟਰਟੇਨਮੈਂਟ ਵਰਗੀਆਂ ਸੇਵਾਵਾਂ ਸ਼ਾਮਿਲ ਕੀਤੀਆਂ ਜਾ ਸਕਦੀਆਂ ਹਨ। ਇਸ ਤਰ੍ਹਾਂ ਦੀ ਸਹੂਲਤ ਉਪਲਬਧ ਕਰਾਉਣ ਨਾਲ ਚੀਨ ਦੇ ਸ਼ਹਿਰੀ ਹਵਾਬਾਜ਼ੀ ਉਦਯੋਗ ਨੂੰ ਇਕ ਵਾਰ ਫਿਰ ਤੋਂ ਪਟਰੀ ‘ਤੇ ਲਿਆਉਣ ਵਿਚ ਮਦਦ ਮਿਲ ਸਕਦੀ ਹੈ।

error: Content is protected !!