Home / ਤਾਜਾ ਜਾਣਕਾਰੀ / ਗਾਹਕ ਨਹੀਂ ਕਢਾ ਸਕਣਗੇ ਪੈਸੇ ਇਸ ਬੈਂਕ ਚੋਂ – RBI ਨੇ ਇਸ ਬੈਂਕ ਤੇ ਲਗਾਈ ਰੋਕ

ਗਾਹਕ ਨਹੀਂ ਕਢਾ ਸਕਣਗੇ ਪੈਸੇ ਇਸ ਬੈਂਕ ਚੋਂ – RBI ਨੇ ਇਸ ਬੈਂਕ ਤੇ ਲਗਾਈ ਰੋਕ

ਆਈ ਤਾਜਾ ਵੱਡੀ ਖਬਰ

ਸਰਕਾਰ ਵੱਲੋਂ ਸਮੇਂ ਸਮੇਂ ਬੁਹਤ ਸਾਰੇ ਬਦਲਾ ਕੀਤੇ ਜਾ ਰਹੇ ਹਨ। ਜਿਸ ਨਾਲ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਸਮੇਂ ਭਾਰਤ ਵਿੱਚ ਸਰਕਾਰ ਵੱਲੋਂ 2016 ਵਿੱਚ ਨੋਟ ਬੰਦੀ ਕੀਤੀ ਗਈ ਸੀ। ਉਸ ਸਮੇਂ ਲੋਕਾਂ ਨੂੰ ਅਨੇਕਾਂ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। ਇਸਦੇ ਚਲਦੇ ਹੋਏ ਬਹੁਤ ਸਾਰੇ ਲੋਕਾਂ ਨੇ ਆਰਥਿਕ ਮੁਸੀਬਤਾਂ ਝੱਲੀਆਂ। ਉਸ ਸਮੇਂ ਨੂੰ ਲੋਕ ਕਦੇ ਵੀ ਨਹੀਂ ਭੁੱਲ ਸਕਦੇ ਜਦੋਂ ਉਨ੍ਹਾਂ ਨੂੰ ਆਪਣੇ ਹੀ ਪੈਸੇ ਲੈਣ ਲਈ ਬੈਂਕਾਂ ਦੇ ਬਾਹਰ ਲੰਬੀਆਂ ਲਾਈਨਾਂ ਵਿੱਚ ਖੜ ਕੇ ਇੰਤਜ਼ਾਰ ਕਰਨਾ ਪਿਆ ਸੀ।

ਸਰਕਾਰ ਵੱਲੋਂ ਜਾਰੀ ਕੀਤੇ ਗਏ ਆਦੇਸ਼ ਨੇ ਰਾਤੋ ਰਾਤ ਹੀ ਲੋਕਾਂ ਦਾ ਸੁੱਖ ਚੈਨ ਖੋਹ ਲਿਆ ਸੀ। ਪਹਿਲਾਂ ਲੋਕਾਂ ਨੂੰ ਪੁਰਾਣੀ ਕਰੰਸੀ ਜਮਾਂ ਕਰਵਾਉਣ ਵਿੱਚ ਦਿੱਕਤ ਆਈ ਤੇ ਫਿਰ ਨਵੀਂ ਕਰੰਸੀ ਸ਼ੁਰੂ ਹੋਣ ਤੇ 2000 ਦੇ ਨੋਟ ਪਿੱਛੇ ਲੋਕਾਂ ਨੂੰ ਕਈ ਕਈ ਦਿਨ ਬੈਂਕਾਂ ਦੇ ਧੱਕੇ ਵੀ ਖਾਣੇ ਪਏ। ਹੁਣ ਗਾਹਕ ਨਹੀਂ ਕਢਵਾ ਸਕਣਗੇ ਬੈਂਕ ਵਿੱਚੋਂ ਪੈਸੇ ਆਰ ਆਰ ਬੀ ਆਈ ਵੱਲੋਂ ਇਸ ਬੈਂਕ ਤੇ ਰੋਕ ਲਗਾ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਮਹਾਰਾਸ਼ਟਰ ਦੇ ਨਾਸਿਕ ਸਥਿਤ ਇੰਨਡੇਪੈਨਡਿਸ ਕੋ-ਆਪ੍ਰੇਟਿਵ ਬੈਂਕ ਲਿਮਟਿਡ ਤੋਂ ਪੈਸੇ ਕਢਵਾਉਣ ਤੇ ਭਾਰਤੀ ਰਿਜ਼ਰਵ ਬੈਂਕ ਵੱਲੋਂ ਰੋਕ ਲਗਾ ਦਿੱਤੀ ਗਈ ਹੈ। ਇਸ ਦੀ ਜਾਣਕਾਰੀ ਭਾਰਤੀ ਰਿਜ਼ਰਵ ਬੈਂਕ ਵੱਲੋਂ ਦਿੱਤੀ ਗਈ ਹੈ ਉਨਾਂ ਦੱਸਿਆ ਕਿ 6 ਮਹੀਨੇ ਲਈ ਇਹ ਰੋਕ ਲਗਾਈ ਗਈ ਹੈ।

ਆਰ ਬੀ ਆਈ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੈਂਕ ਦੀ ਜੋ ਮੌਜੂਦਾ ਸਥਿਤੀ ਦਿਖਾਈ ਦੇ ਰਹੀ ਹੈ। ਉਸ ਦੇ ਹਿਸਾਬ ਨਾਲ ਖਾਤਾ ਚਾਲਕ ਅਜਿਹੇ ਵਿਚ ਇਸ ਬੈਂਕ ਵਿਚ ਜਮਾ ਰਾਸ਼ੀ ਕਿਸੇ ਹੋਰ ਖਾਤੇ ਵਿੱਚੋਂ ਨਹੀਂ ਕੱਢ ਸਕੇਗਾ। ਇਸ ਬੈਂਕ ਪ੍ਰਤੀ ਆਰਬੀਆਈ ਵੱਲੋਂ ਪਾਬੰਦੀਆਂ ਨੂੰ ਵਧਾਉਂਦੇ ਹੋਏ ਕਿਹਾ ਗਿਆ ਹੈ ਕਿ ਉਸ ਤੋਂ ਬਿਨਾਂ ਕਿਸੇ ਨੂੰ ਵੀ ਕਰਜ਼ ਨਹੀਂ ਦਿੱਤਾ ਜਾਵੇਗਾ, ਤੇ ਨਾਂ ਹੀ ਬੈਂਕ ਦੇ ਖਾਤੇ ਵਿੱਚ ਕੋਈ ਨਵੀਨੀਕਰਨ ਕੀਤਾ ਜਾਵੇਗਾ। ਇਨ੍ਹਾਂ ਪਾਬੰਦੀਆਂ ਦੇ ਦੌਰਾਨ ਬੈਂਕ ਕੋਈ ਵੀ ਨਿਵੇਸ਼ ਦਾ ਭੁਗਤਾਨ ਨਹੀਂ ਕਰ ਸਕੇਗੀ।

ਇਸ ਬੈਂਕ ਉੱਪਰ ਇਹ ਪਾਬੰਦੀ ਉਸ ਸਮੇਂ ਤੱਕ ਜਾਰੀ ਰਹੇਗੀ ਜਦੋਂ ਤੱਕ ਇਸ ਦੇ ਵਿੱਤੀ ਹਲਾਤਾਂ ਵਿੱਚ ਸੁਧਾਰ ਨਹੀਂ ਹੋ ਜਾਂਦਾ। ਬੀਮਾ ਯੋਜਨਾ ਦੇ ਤਹਿਤ ਬੈਂਕ ਵਿਚ ਜਮ੍ਹਾਂ ਰਕਮ ਕਰਨ ਵਾਲੇ ਹਰ ਗਾਹਕ ਨੂੰ ਆਪਣੀ ਪੰਜ ਲੱਖ ਰੁਪਏ ਦੀ ਰਾਸ਼ੀ ਤੇ ਜਮਾ ਬੀਮਾ ਦਾਅਵਾ ਰਕਮ ਡੀਆਈਸੀਜੀਸੀ ਤੋਂ ਪ੍ਰਾਪਤ ਕਰ ਸਕਦਾ ਹੈ।

error: Content is protected !!