Home / ਤਾਜਾ ਜਾਣਕਾਰੀ / ਗੁਰਦਵਾਰੇ ਦੇ ਸਪੀਕਰ ਤੋਂ ਹੋਈ ਅਜਿਹੀ ਅਨਾਊਸਮੈਂਟ ਮਿੰਟਾ ਚ ਹੋ ਗਿਆ ਸਾਰਾ ਪਿੰਡ ਇਕੱਠਾ ਫਿਰ ਕੀਤਾ ਤੁਰੰਤ ਇਹ ਕੰਮ

ਗੁਰਦਵਾਰੇ ਦੇ ਸਪੀਕਰ ਤੋਂ ਹੋਈ ਅਜਿਹੀ ਅਨਾਊਸਮੈਂਟ ਮਿੰਟਾ ਚ ਹੋ ਗਿਆ ਸਾਰਾ ਪਿੰਡ ਇਕੱਠਾ ਫਿਰ ਕੀਤਾ ਤੁਰੰਤ ਇਹ ਕੰਮ

ਆਈ ਤਾਜਾ ਵੱਡੀ ਖਬਰ

ਪੰਜਾਬ ਵਿੱਚ ਪਿਛਲੇ ਤਿੰਨ ਮਹੀਨਿਆਂ ਤੋਂ ਕਿਸਾਨਾਂ ਵੱਲੋਂ ਰਿਲਾਇੰਸ ਦੇ ਪੈਟਰੌਲ ਪੰਪ,ਮਾਲਜ਼, ਟੋਲ ਪਲਾਜ਼ਾ ਜੀਓ ਦੇ ਟਾਵਰ ਬੰਦ ਕਰਕੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਦਾ ਹਰ ਵਰਗ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। 26 ਨਵੰਬਰ ਤੋਂ ਕਿਸਾਨ ਜਥੇ ਬੰਦੀਆਂ ਕੜਾਕੇ ਦੀ ਠੰਢ ਵਿੱਚ ਬੈਠ ਕੇ ਦਿੱਲੀ ਸਰਹੱਦਾਂ ਤੇ ਧਰਨੇ ਦੇ ਰਹੀਆਂ ਹਨ। ਇਹ ਸੰਘਰਸ਼ ਇਕ ਮਹੀਨੇ ਤੋਂ ਦਿੱਲੀ ਦੀਆਂ ਸਭ ਸਰਹੱਦਾਂ ਉੱਤੇ ਜਾਰੀ ਹੈ। ਭਾਰਤ ਦੇ ਸਭ ਸੂਬਿਆਂ ਦੇ ਕਿਸਾਨਾਂ ਵੱਲੋਂ ਇਸ ਕਿਸਾਨ ਸੰਘਰਸ਼ ਨੂੰ ਭਰਪੂਰ ਹਮਾਇਤ ਦਿੱਤੀ ਜਾ ਰਹੀ ਹੈ।

ਤਾਂ ਜੋ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਇਆ ਜਾ ਸਕੇ। ਪਿਛਲੇ ਕੁਝ ਦਿਨਾਂ ਤੋਂ ਭਾਜਪਾ ਦੇ ਆਗੂਆਂ ਅਤੇ ਜੀਓ ਟਾਵਰਾਂ ਦਾ ਘਿਰਾਉ ਕੀਤਾ ਜਾ ਰਿਹਾ ਹੈ। ਲੋਕਾਂ ਨੇ ਕਾਰਪੋਰੇਟ ਘਰਾਣਿਆਂ ਦਾ ਬਾਈਕਾਟ ਕਰਦੇ ਹੋਏ ਜੀਓ ਟਾਵਰ ਦੇ ਬਿਜਲੀ ਦੇ ਕੁਨੈਕਸ਼ਨ ਤੱਕ ਕੱਟ ਦਿੱਤੇ ਹਨ। ਹੁਣ ਗੁਰਦੁਆਰੇ ਦੇ ਸਪੀਕਰ ਤੋਂ ਅਜਿਹੀ ਅਨਾਊਸਮੈਂਟ ਕੀਤੀ ਗਈ ਕਿ ਸਾਰਾ ਪਿੰਡ ਮਿੰਟਾਂ ਵਿੱਚ ਇਕੱਠਾ ਹੋ ਗਿਆ ਅਤੇ ਫਿਰ ਉਨ੍ਹਾਂ ਵੱਲੋਂ ਇੱਕ ਅਜਿਹਾ ਕੰਮ ਕੀਤਾ ਗਿਆ ,

ਜਿਸ ਦਾ ਸੇਕ ਸਿੱਧਾ ਕਾਰਪੋਰੇਟ ਘਰਾਣਿਆਂ ਨੂੰ ਪਹੁੰਚਦਾ ਹੈ। ਜਿੱਥੇ ਕਿਸਾਨਾਂ ਵੱਲੋਂ ਜੀਓ ਦੇ ਟਾਵਰਾਂ ਦੇ ਬਿਜਲੀ ਦੇ ਕੁਨੈਕਸ਼ਨ ਕੱਟੇ ਗਏ ਹਨ। ਜਿਸ ਨਾਲ ਮੁਕੇਸ਼ ਅੰਬਾਨੀ ਨੂੰ ਨੁ-ਕ-ਸਾ-ਨ ਹੋ ਰਿਹਾ ਹੈ। ਇਸ ਸਬੰਧ ਵਿੱਚ ਹੀ ਅੱਜ ਮਮਦੋਟ ਪੁਲਿਸ ਦੀ ਸਹਾਇਤਾ ਦੇ ਨਾਲ ਟੀਮ ਪਿੰਡ ਟਿੱਬੀ ਕਲਾ ਵਿਖੇ ਜੀਓ ਟਾਵਰ ਦੀ ਬਿਜਲੀ ਦੀ ਸਪਲਾਈ ਨੂੰ ਮੁੜ ਚਾਲੂ ਕਰਨ ਲਈ ਪੁੱਜੀ ਸੀ। ਇਸ ਗੱਲ ਦੀ ਜਾਣਕਾਰੀ ਮਿਲਦੇ ਹੀ ਲੋਕਾਂ ਵੱਲੋਂ ਪਿੰਡ ਵਿੱਚ ਅਨਾਊਂਸਮੈਂਟ ਕਰਵਾ ਕੇ ਲੋਕਾਂ ਦਾ ਇਕੱਠ ਕਰ ਲਿਆ ਗਿਆ।

ਇਸ ਤੋਂ ਇਲਾਵਾ ਨੇੜਲੇ ਪਿੰਡਾਂ ਦੇ ਲੋਕ ਵੀ ਵਿਰੋਧ ਵਜੋਂ ਉਥੇ ਆਣ ਪਹੁੰਚੇ। ਪਿੰਡ ਵਿੱਚ ਸਭ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਜੀਓ ਟਾਵਰਾਂ ਨੂੰ ਕਿਸੇ ਵੀ ਕੀਮਤ ਤੇ ਚੱਲਣ ਨਹੀਂ ਦਿਤਾ ਜਾਵੇਗਾ। ਸਭ ਲੋਕਾਂ ਨੇ ਕਿਹਾ ਕਿ ਜਦੋਂ ਤੱਕ ਕਾਲੇ ਕਾਨੂੰਨਾਂ ਨੂੰ ਕੇਂਦਰ ਸਰਕਾਰ ਵਾਪਸ ਨਹੀਂ ਲੈਂਦੀ ਉਦੋਂ ਤੱਕ ਕਾਰਪੋਰੇਟ ਘਰਾਣਿਆਂ ਦਾ ਵਿਰੋਧ ਇਸੇ ਤਰਾ ਜਾਰੀ ਰਹੇਗਾ। ਪਿੰਡ ਦੇ ਸਰਪੰਚ ਜਸਪਾਲ ਸਿੰਘ ਤੇ ਕਿਸਾਨ ਨੂੰ ਗੁਰਭੇਜ ਸਿੰਘ ਟਿੱਬੀ ਨੇ ਕਿਹਾ ਹੈ ਕਿ ਸਰਕਾਰ ਦੇ ਅੜੀਅਲ ਵਤੀਰੇ ਕਾਰਨ ਕਿਸਾਨਾਂ ਨੂੰ ਕੜਾਕੇ ਦੀ ਠੰਢ ਵਿੱਚ ਤ-ਸ਼ੱ-ਦ-ਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਭ ਲੋਕਾਂ ਦਾ ਵਿਰੋਧ ਦੇਖ ਕੇ ਜੀਓ ਟਾਵਰ ਦੀ ਟੀਮ ਨੂੰ ਬੇਰੰਗ ਪਰਤਣਾ ਪਿਆ।

error: Content is protected !!