Home / ਘਰੇਲੂ ਨੁਸ਼ਖੇ / ਘਰ ਆਏ ਮਹਿਮਾਨ ਨੂੰ ਭੋਜਨ ਵਿਚ 2 ਚੀਜ ਜਰੂਰ ਛਕਾਉ ਫਿਰ ਦੇਖਣਾ ਸਾਡੇ ਖਾਲੀ ਭੰਡਾਰ ਕਿੰਝ ਭਰਦੇ ਆ

ਘਰ ਆਏ ਮਹਿਮਾਨ ਨੂੰ ਭੋਜਨ ਵਿਚ 2 ਚੀਜ ਜਰੂਰ ਛਕਾਉ ਫਿਰ ਦੇਖਣਾ ਸਾਡੇ ਖਾਲੀ ਭੰਡਾਰ ਕਿੰਝ ਭਰਦੇ ਆ

ਪੁਰਾਣੇ ਸਮਿਆਂ ਵਿੱਚ ਜਦੋਂ ਘਰਾਂ ਦੇ ਵਿੱਚ ਮਹਿਮਾਨ ਆਉਂਦੇ ਸਨ ਤਾਂ ਉਨ੍ਹਾਂ ਦਾ ਬਹੁਤ ਹੀ ਆਦਰ ਸਤਿਕਾਰ ਕੀਤਾ ਜਾਂਦਾ ਸੀ ਤੇ ਉਨ੍ਹਾਂ ਨੂੰ ਇਕ ਵੱਡਾ ਰੁਤਬਾ ਦਿੱਤਾ ਜਾਂਦਾ ਸੀ। ਪਰ ਜਿਵੇਂ ਜਿਵੇਂ ਸਮਾਂ ਬੀਤਦਾ ਜਾਂਦਾ ਹੈ ਹਰ ਇਨਸਾਨ ਆਪਣੇ ਕੰਮਾਂ ਵਿੱਚ ਵਿਅਸਤ ਹੋ ਚੁੱਕਿਆ ਹੈ

ਇਸ ਲਈ ਕਿਸੇ ਵੀ ਵਿਅਕਤੀ ਕੋਲ ਦੂਜਿਆਂ ਲਈ ਸਮਾਂ ਨਹੀਂ ਰਹਿੰਦਾ ਜਿਸ ਕਾਰਨ ਹੌਲੀ ਹੌਲੀ ਇਹ ਇਸੇ ਕਮਜ਼ੋਰ ਹੁੰਦੇ ਜਾ ਰਹੇ ਨੇ ਅਤੇ ਉਨ੍ਹਾਂ ਰਿਸ਼ਤਿਆਂ ਦੇ ਵਿੱਚ ਪੁਰਾਣੇ ਸਮੇਂ ਦੇ ਰਿਸ਼ਤਿਆਂ ਜਿਨ੍ਹਾਂ ਨਿੱਘ ਨਹੀਂ ਰਿਹਾ।

ਜਿਸ ਕਾਰਨ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਜਾਂ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਇਸੇ ਤਰ੍ਹਾਂ ਜਦੋਂ ਅੱਜ ਦੇ ਸਮੇਂ ਵਿੱਚ ਕਿਸੇ ਦੇ ਘਰ ਕੋਈ ਮਹਿਮਾਨ ਆਉਂਦਾ ਹੈ ਤਾਂ ਕੁਝ ਬੀਬੀਆਂ ਮਹਿਮਾਨ ਨੂੰ ਵੇਖ ਕੇ ਮੱਥੇ ਵਿੱਚ ਤਿਊੜੀ ਪਾ ਲੈਂਦੀਆਂ ਹਨ

ਭਾਵ ਚੰਗਾ ਨਹੀਂ ਸਮਝਦੀਆਂ ਪਰ ਕਦੀ ਵੀ ਅਜਿਹਾ ਨਹੀਂ ਕਰਨਾ ਸਗੋਂ ਕੁਝ ਗੱਲਾਂ ਦਾ ਹਮੇਸ਼ਾਂ ਧਿਆਨ ਰੱਖਣਾ ਚਾਹੀਦਾ ਹੈ। ਤਾਂ ਜੋ ਘਰ ਦੇ ਵਿੱਚ ਹਮੇਸ਼ਾਂ ਬਰਕਤ ਬਣੀ ਰਹੇ।ਸਭ ਤੋਂ ਪਹਿਲਾਂ ਜਦੋਂ ਵੀ ਘਰ ਵਿੱਚ ਮਹਿਮਾਨ ਆਉਂਦਾ ਹੈ ਤਾਂ ਉਸ ਦਾ ਆਦਰ ਸਤਿਕਾਰ ਕਰਨਾ ਚਾਹੀਦਾ ਹੈ

ਅਤੇ ਉਸ ਨੂੰ ਖਿੜੇ ਮੱਥੇ ਤੇ ਖ਼ੁਸ਼ੀ ਖ਼ੁਸ਼ੀ ਬੁਲਾਉਣਾ ਚਾਹੀਦਾ ਹੈ ਅਤੇ ਉਸ ਨਾਲ ਸਮਾਂ ਬਤੀਤ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਮਹਿਮਾਨ ਨੂੰ ਕਦੇ ਵੀ ਭੁੱਖੇ ਜਾਂ ਬਿਨਾਂ ਕੁਝ ਘਰ ਤੋਂ ਵਾਪਸ ਨਹੀਂ ਜਾਣ ਦੇਣਾ ਚਾਹੀਦਾ ਕਿਉਂਕਿ ਕੁਝ ਲੋਕ ਇਸ ਨੂੰ ਅਸ਼ੁੱਭ ਮੰਨਦੇ ਹਨ

ਅਤੇ ਵਹਿਮ ਕਰਦੇ ਹਨ ਕਿ ਅਜਿਹਾ ਕਰਨ ਨਾਲ ਘਰ ਦੇ ਵਿੱਚ ਬਰਕਤ ਚਲੀ ਜਾਂਦੀ ਹੈ ਕਿਉਂਕਿ ਮਹਿਮਾਨ ਰੱਬ ਦਾ ਦੂਜਾ ਰੂਪ ਹੁੰਦੇ ਹਨ। ਇਸ ਲਈ ਜਦੋਂ ਵੀ ਘਰ ਵਿੱਚ ਮਹਿਮਾਨ ਆਉਂਦਾ ਹੈ ਤਾਂ ਉਸ ਨੂੰ ਖਾਣਾ ਖਲੋਣਾ ਚਾਹੀਦਾ ਹੈ ਅਤੇ ਉਸ ਅੱਗੇ ਮਾਣ ਸਤਿਕਾਰ ਨਾਲ ਪੇਸ਼ ਹੋਣਾ ਚਾਹੀਦਾ ਹੈ।

ਇਸ ਤੋਂ ਇਲਾਵਾ ਮਹਿਮਾਨ ਦੀ ਕਦੇ ਵੀ ਬੁਰਾਈ ਨਹੀਂ ਕਰਨੀ ਚਾਹੀਦੀ ਅਤੇ ਉਸ ਦਾ ਹਮੇਸ਼ਾ ਸਤਿਕਾਰ ਕਰਨਾ ਚਾਹੀਦਾ ਹੈ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ ਵੀਡੀਓ ਰਾਹੀਂ ਕੁਝ ਹੋਰ ਘਰੇਲੂ ਨੁਸਖਿਆ ਨੂੰ ਬਨਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।

error: Content is protected !!