Home / ਤਾਜਾ ਜਾਣਕਾਰੀ / ਚਲਾਣ ਕਰਨ ਦੀ ਥਾਂ 2 ਦਿਨ ਪੁਲਸ ਕਰੇਗੀ ਆਹ ਖਾਸ ਕੰਮ

ਚਲਾਣ ਕਰਨ ਦੀ ਥਾਂ 2 ਦਿਨ ਪੁਲਸ ਕਰੇਗੀ ਆਹ ਖਾਸ ਕੰਮ

ਆਈ ਤਾਜਾ ਵੱਡੀ ਖਬਰ

ਪੰਜਾਬ ਪੁਲਿਸ ਬਾਰੇ ਨਵਾਂ ਸ਼ਹਿਰ ਤੋਂ ਇੱਕ ਵੱਡੀ ਖਬਰ ਆ ਰਹੀ ਹੈ ਜਿਸ ਨੂੰ ਸੁਣਕੇ ਕਈ ਲੋਕ ਹੈਰਾਨ ਹੋ ਰਹੇ ਹਨ। ਪੰਜਾਬ ਪੁਲਸ ਹੁਣ ਮੋਡਰਨ ਹੋ ਰਹੀ ਹੈ ਵਿਦੇਸ਼ੀ ਪੁਲਸ ਵਾਂਗ ਤਰਾਂ ਤਰਾਂ ਦੇ ਐਲਾਨ ਕਰਕੇ ਵਾਹ ਵਾਹ ਖਟ ਰਹੀ ਹੈ।ਹੁਣ ਫਿਰ ਇੱਕ ਅਜਿਹੀ ਹੀ ਖਬਰ ਆ ਰਹੀ ਹੈ ਜਿਸ ਨਾਲ ਪੰਜਾਬ ਪੁਲਸ ਦੀ ਸਾਰੇ ਪਾਸੇ ਸੋਭਾ ਹੋ ਰਹੀ ਹੈ।

ਨਵਾਂਸ਼ਹਿਰ ਸਿਟੀ ਪੁਲਿਸ ਨੇ ‘ਮਿਸ਼ਨ ਫ਼ਤਿਹ’ ਤਹਿਤ ਇਕ ਨਿਵੇਕਲਾ ਉਪਰਾਲਾ ਕਰਦਿਆਂ ਹੁਣ ਮਾਸਕ ਤੋਂ ਬਗੈਰ ਲੋਕਾਂ ਦੇ ਚਲਾਨ ਕਰਨ ਦੀ ਥਾਂ ਉਨ੍ਹਾਂ ਨੂੰ ਮਾਸਕ ਵੰਡਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਜ਼ਿਲ੍ਹਾ ਪੁਲਿਸ ਮੁਖੀ ਅਲਕਾ ਮੀਨਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਐੱਸਐੱਚਓ ਸਿਟੀ ਪਰਮਿੰਦਰ ਸਿੰਘ ਦੀ ਅਗਵਾਈ ਹੇਠ ਸਿਟੀ ਪੁਲਿਸ ਵੱਲੋਂ ਸ਼ਹਿਰ ਵਿਚ ਇਸ ਮੁਹਿੰਮ ਦਾ ਜ਼ੋਰ-ਸ਼ੋਰ ਨਾਲ ਆਗਾਜ਼ ਕੀਤਾ ਗਿਆ। ਇਸ ਦੌਰਾਨ ਪੁਲਿਸ ਜਵਾਨਾਂ ਵੱਲੋਂ ਹੱਥਾਂ ਵਿਚ ਜਾਗਰੂਕਤਾ ਤਖਤੀਆਂ ਫੜ੍ਹ ਕੇ ਲੋਕਾਂ ਨੂੰ ਮਾਸਕ ਪਹਿਨਣ ਲਈ ਪ੍ਰਰੇਰਿਤ ਵੀ ਕੀਤਾ ਗਿਆ।

ਐੱਸਐੱਚਓ ਪਰਮਿੰਦਰ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਹਫ਼ਤੇ ਵਿਚ ਦੋ ਦਿਨ ਸਿਟੀ ਪੁਲਿਸ ਵੱਲੋਂ ਮਾਸਕ ਤੋਂ ਬਗੈਰ ਲੋਕਾਂ ਦੇ ਚਲਾਨ ਨਹੀਂ ਕੀਤੇ ਜਾਣਗੇ, ਸਗੋਂ ਉਨ੍ਹਾਂ ਨੂੰ ਮਾਸਕ ਵੰਡੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਲੋਕਾਂ ਨੂੰ ਮਾਸਕ ਪ੍ਰਤੀ ਜਾਗਰੂਕ ਕਰ ਕੇ ਇਹ ਅਹਿਸਾਸ ਦਿਵਾਉਣਾ ਹੈ ਕਿ ਮਾਸਕ ਪਹਿਨਣਾ ਉਨ੍ਹਾਂ ਦੇ ਭਲੇ ਲਈ ਹੀ ਹੈ। ਇਸ ਉਪਰਾਲੇ ਨਾਲ ਲੋਕਾਂ ਵਿਚ ਇਹ ਵਿਸ਼ਵਾਸ ਵੀ ਪੈਦਾ ਹੋਵੇਗਾ ਕਿ ਪੁਲਿਸ ਉਨ੍ਹਾਂ ਦੀ ਦੋਸਤ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਮਾਸਕ ਖ਼ਰੀਦਣ ਤੋਂ ਅਸਮਰੱਥ ਗ਼ਰੀਬ ਲੋਕਾਂ, ਜਿਵੇਂ ਰਿਕਸ਼ੇ ਵਾਲਿਆਂ ਅਤੇ ਮਜ਼ਦੂਰਾਂ ਆਦਿ, ਵੱਲ ਵਿਸ਼ੇਸ਼ ਤਵੱਜੋਂ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸਿਟੀ ਪੁਲਿਸ ਵੱਲੋਂ ਸਮੇਂ-ਸਮੇਂ ‘ਤੇ ਮਾਸਕ ਵੰਡ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਸਬੰਧੀ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ ਅਤੇ ਇਸ ਸਬੰਧੀ ਪੁਲਿਸ ਵਿਭਾਗ ਦਾ ਸਹਿਯੋਗ ਕਰਨ।

error: Content is protected !!