Home / ਤਾਜਾ ਜਾਣਕਾਰੀ / ਚੀਨ ਬਾਰੇ ਹੋਇਆ ਨਵਾਂ ਵੱਡਾ ਖੁਲਾਸਾ, ਪਿਛਲੇ ਸਾਲ ਅਗਸਤ ਤੋਂ ਹੀ ਫੈਲਣ ਲੱਗਿਆ ਸੀ ਕੋਰੋਨਾ ਕਿਓੰਕੇ

ਚੀਨ ਬਾਰੇ ਹੋਇਆ ਨਵਾਂ ਵੱਡਾ ਖੁਲਾਸਾ, ਪਿਛਲੇ ਸਾਲ ਅਗਸਤ ਤੋਂ ਹੀ ਫੈਲਣ ਲੱਗਿਆ ਸੀ ਕੋਰੋਨਾ ਕਿਓੰਕੇ

ਹੋਇਆ ਨਵਾਂ ਵੱਡਾ ਖੁਲਾਸਾ

ਲੰਡਨ(ਏਜੰਸੀਆਂ): ਹਾਵਰਡ ਮੈਡੀਕਲ ਸਕੂਲ ਦੇ ਇਕ ਅਧਿਐਨ ਮੁਤਾਬਕ ਚੀਨ ‘ਚ ਕੋਰੋਨਾ ਵਾਇਰਸ ਇ ਨ ਫੈ ਕ ਸ਼ ਨ ਦਾ ਪ੍ਰਸਾਰ ਸ਼ਾਇਦ ਪਿਛਲੇ ਸਾਲ ਅਗਸਤ ਵਿਚ ਹੋਣ ਲੱਗਿਆ ਸੀ। ਇਹ ਸੋਧ ਹਸਪਤਾਲ ਯਾਤਰਾ ਪੈਟਰਨ ਦੀਆਂ ਉਪਗ੍ਰਹਿ ਤੋਂ ਲਈਆਂ ਗਈਆਂ ਤਸਵੀਰਾਂ ਤੇ ਸਰਚ ਇੰਜਣ ਦੇ ਡਾਟਾ ‘ਤੇ ਆਧਾਰਿਤ ਹੈ। ਹਾਲਾਂਕਿ ਚੀਨ ਨੇ ਇਸ ਸੋਧ ਨੂੰ ਹਾਸੋਹੀਣਾ ਦੱਸਦੇ ਹੋਏ ਖਾ ਰਿ ਜ ਕਰ ਦਿੱਤਾ ਹੈ। ਚੀਨ ਵਿਚ ਹੁਬੇਈ ਸੂਬੇ ਦੇ ਵੁਹਾਨ ਵਿਚ ਪਹਿਲੀ ਵਾਰ ਕੋਰੋਨਾ ਵਾਇਰਸ ਇ ਨ ਫੈ ਕਸ਼ਨ ਦਾ ਪਤਾ ਚੱਲਿਆ ਸੀ। ਸੋਧ ਵਿਚ ਵੁਹਾਨ ਦੇ ਪੰਜ ਹਸਪਤਾਲਾਂ ਦੀਆਂ ਪਾਰਕਿੰਗ ਦੀਆਂ ਉਪਗ੍ਰਹਿ ਤਸਵੀਰਾਂ ਦੀ ਵਰਤੋਂ ਕੀਤੀ ਗਈ ਹੈ।

ਹਾਵਰਡ ਮੈਡੀਕਲ ਸਕੂਲ ਨੇ ਕੀਤੀ ਸੋਧ, ਚੀਨ ਨੇ ਕੀਤੀ ਖਾਰਿਜ
ਇਕ ਮਾਮਲੇ ਵਿਚ ਅਕਤੂਬਰ, 2018 ਵਿਚ ਵੁਹਾਨ ਦੇ ਸਭ ਤੋਂ ਵੱਡੇ ਹਸਪਤਾਲਾਂ ਵਿਚੋਂ ਇਕ ਤਿਆਨਯੋ ਹਸਪਤਾਲ ਦੇ ਬਾਹਰ ਪਾਰਕਿੰਗ ਵਿਚ ਸੋਧਕਾਰਾਂ ਨੇ 171 ਕਾਰਾਂ ਦੀ ਗਿਣਤੀ ਕੀਤੀ ਪਰ 2019 ਵਿਚ ਉਸੇ ਸਮੇਂ ਉਥੇ ਕਾਰਾਂ ਦੀ ਗਿਣਤੀ 285 ਸੀ। ਸਾਫ ਹੈ ਕਿ ਵਾਹਨਾਂ ਦੀ ਗਿਣਤੀ ਵਿਚ 67 ਫੀਸਦੀ ਵਾਧਾ ਹੋਇਆ ਸੀ। ਇਸ ਦੌਰਾਨ ਚੀਨੀ ਸਰਚ ਇੰਜਣ ਬਾਈਡੂ ‘ਤੇ ਵੀ ਖਾਂਸੀ ਤੇ ਡਾਇਰੀਆ ਜਿਹੇ ਲੱਛਣਾਂ ਦੇ ਬਾਰੇ ਵਿਚ ਜਾਣਕਾਰੀਆਂ ਇਕੱਠੀਆਂ ਕੀਤੀਆਂ ਜਾ ਰਹੀਆਂ ਸਨ। ਜਦਕਿ ਪਿਛਲੇ ਮੌਸਮ ਵਿਚ ਫਲੂ ਜਾਂ ਖੰਘ ਦੇ ਬਾਰੇ ਵਿਚ ਖੋਜ ਦਾ ਅਜਿਹਾ ਕੋਈ ਡਾਟਾ ਨਹੀਂ ਮਿਲਿਆ।

ਵੁਹਾਨ ਵਿਚ ਉਸ ਵੇਲੇ ਚੱਲ ਰਹੀਆਂ ਸਨ ਗਤੀਵਿਧੀਆਂ
ਸੋਧ ਦੀ ਅਗਵਾਈ ਕਰਨ ਵਾਲੇ ਜਾਨ ਬ੍ਰਾਊਨਸਟੀਨ ਨੇ ਦੱਸਿਆ ਕਿ ਸਾਫ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦੀ ਸ਼ੁਰੂਆਤ ਦੇ ਬਾਰੇ ਵਿਚ ਦੀਆਂ ਜਾਣਕਾਰੀਆਂ ਤੋਂ ਕਾਫੀ ਪਹਿਲਾਂ ਕੁਝ ਹੱਦ ‘ਤੇ ਸਮਾਜਿਕ ਰੁ ਕਾ ਵ ਟ ਪੈਦਾ ਹੋ ਰਹੀ ਸੀ। ਉਨ੍ਹਾਂ ਕਿਹਾ ਕਿ ਇਹ ਜਾਣਕਾਰੀਆਂ ਸੰਕੇਤ ਦਿੰਦੀਆਂ ਹਨ ਕਿ ਉਸ ਸਮੇਂ ਵੁਹਾਨ ਵਿਚ ਕੁਝ ਤਾਂ ਚੱਲ ਰਿਹਾ ਸੀ। ਸੋਧ ਮੁਤਾਬਕ ਇਹ ਸਿੱਟਾ ਇਸ ਗੱਲ ਦੀ ਵੀ ਪੁਸ਼ਟੀ ਕਰਦਾ ਹੈ ਕਿ ਵਾਇਰਸ ਦੱਖਣੀ ਚੀਨ ਵਿਚ ਕੁਦਰਤੀ ਤੌਰ ‘ਤੇ ਉਭਰਿਆ ਸੀ। ਇਸ ਬਾਰੇ ਪੁੱਛੇ ਜਾਣ ‘ਤੇ ਚੀਨੀ ਵਿਦੇਸ਼ ਮੰਤਰਾਲਾ ਦੀ ਬੁਲਾਰਣ ਹੁਆ ਚੁਨਯਿੰਗ ਨੇ ਮੰਗਲਵਾਰ ਨੂੰ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਹਾਸੋਹੀਣਾ ਹੈ, ਆਵਾਜਾਈ ਜਿਹੀਆਂ ਜਾਣਕਾਰੀਆਂ ਦੇ ਆਧਾਰ ‘ਤੇ ਸਿੱਟੇ ਤੱਕ ਪਹੁੰਚਣਾ ਬੇਹੱਦ ਹਾਸੋਹੀਣਾ ਹੈ।

error: Content is protected !!