Home / ਤਾਜਾ ਜਾਣਕਾਰੀ / ਚੋਟੀ ਦੇ ਇਸ ਮਸ਼ਹੂਰ ਪੰਜਾਬੀ ਗਾਇਕ ਨੇ ਇਸ ਤਰਾਂ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਚ ਕਰਵਾਇਆ ਵਿਆਹ

ਚੋਟੀ ਦੇ ਇਸ ਮਸ਼ਹੂਰ ਪੰਜਾਬੀ ਗਾਇਕ ਨੇ ਇਸ ਤਰਾਂ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਚ ਕਰਵਾਇਆ ਵਿਆਹ

ਤਾਜਾ ਵੱਡੀ ਖਬਰ

ਪੰਜਾਬ ਦੇ ਬਹੁਤ ਸਾਰੇ ਗਾਇਕ ਅਤੇ ਅਦਾਕਾਰ ਖੇਤੀ ਕਾਨੂੰਨਾ ਨੂੰ ਲੈ ਕੇ ਚਰਚਾ ਵਿੱਚ ਹਨ। ਖੇਤੀ ਕਨੂੰਨਾਂ ਨੂੰ ਰੱਦ ਕਰਵਾਉਣ ਲਈ ਇਨ੍ਹਾਂ ਗਾਇਕ ਅਤੇ ਕਲਾਕਾਰਾਂ ਵੱਲੋਂ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਸੰਘਰਸ਼ ਕੀਤਾ ਜਾ ਰਿਹਾ ਹੈ। ਬਾਲੀਵੁੱਡ ਖ਼ਬਰਾਂ ਦਾ ਪਿਟਾਰਾ ਹੈ ਜਿੱਥੋਂ ਆਏ ਦਿਨ ਕੋਈ ਨਾ ਕੋਈ ਖ਼ਬਰ ਸੁਨਣ ਨੂੰ ਮਿਲਦੀ ਰਹਿੰਦੀ ਹੈ। ਦੁਨੀਆਂ ਦੇ ਹਾਲਾਤਾਂ ਨੂੰ ਦੇਖਦੇ ਹੋਏ ਜ਼ਿਆਦਾਤਰ ਖ਼ਬਰਾਂ ਦੁਖਦਾਈ ਹੀ ਹੁੰਦੀਆਂ ਹਨ, ਪਰ ਕੁਝ ਖ਼ਬਰਾਂ ਖੁਸ਼ੀ ਦੇ ਨਾਲ ਰੂਹ ਨੂੰ ਸਕੂਨ ਵੀ ਦਿੰਦੀਆਂ ਨੇ। ਬੀਤੇ ਕੁਝ ਦਿਨਾਂ ਦੌਰਾਨ ਬਾਲੀਵੁੱਡ ਜਗ੍ਹਾ ਤੋਂ ਇੱਕ ਖ਼ਬਰ ਸੁਣੀ ਸੀ ਜਿਸ ਵਿਚ ਬੀਤੇ ਕੁਝ ਦਿਨ ਪਹਿਲਾਂ ਰੋਹਨਪ੍ਰੀਤ ਅਤੇ ਨੇਹਾ ਕੱਕੜ ਵੱਲੋਂ ਸਿੱਖ ਰੀਤੀ ਰਿਵਾਜਾਂ ਅਨੁਸਾਰ ਵਿਆਹ ਕਰਵਾਇਆ ਗਿਆ।

ਦੋਵਾਂ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖ਼ੂਬ ਸ਼ੇਅਰ ਕੀਤੀਆਂ। ਉਹਨਾਂ ਤੋਂ ਬਾਦ ਫਿਰ ਇੱਕ ਮਸ਼ਹੂਰ ਪੰਜਾਬੀ ਗਾਇਕ ਦੇ ਵਿਆਹ ਕਰਵਾਉਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਖੇਤੀ ਕਾਨੂੰਨਾ ਨੂੰ ਲੈ ਕੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਵਿੱਚ ਪੰਜਾਬੀ ਗਾਇਕ ਅਤੇ ਅਦਾਕਾਰ ਜੱਸ ਬਾਜਵਾ ਚਰਚਾ ਦਾ ਵਿਸ਼ਾ ਰਹੇ ਹਨ।

ਉਹਨਾਂ ਦੇ ਵਿਆਹ ਦੀਆਂ ਤਸਵੀਰਾ ਅਤੇ ਵੀਡੀਓ ਵੀ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀਆਂ ਹਨ। ਜਿਸ ਵਿੱਚ ਜੱਸ ਬਾਜਵਾ ਆਪਣੀ ਪਤਨੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਲਾਵਾਂ ਲੈਂਦੇ ਨਜ਼ਰ ਆਏ। ਜੱਸ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਵੀ ਆਪਣੇ ਵਿਆਹ ਦੀ ਤਸਵੀਰ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਆਪਣੀ ਪਤਨੀ ਨਾਲ ਨਜ਼ਰ ਆ ਰਹੇ ਹਨ। ਇਹਨਾਂ ਤਸਵੀਰਾਂ ਦੀ ਵਿਚ ਇੱਕ ਖਾਸ ਗੱਲ ਨਜਰ ਆ ਰਹੀ ਹੈ ਕੇ ਉਹਨਾਂ ਦੇ ਨਾਲ ਹੋਰ ਜੋੜੇ ਵੀ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਵਿਚ ਅਨੰਦ ਕਾਰਜ ਕਰਵਾਉਣ ਲਈ ਬੈਠੇ ਦਿਸ ਰਹੇ ਹਨ। ਲੋਕਾਂ ਵਲੋਂ ਇਸ ਤਰੀਕੇ ਨਾਲ ਵਿਆਹ ਕਰਵਾਉਣ ਲਈ ਉਹਨਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਜੱਸ ਬਾਜਵਾ ਨੇ ਆਪਣੇ ਬਤੌਰ ਗਾਇਕ ਕੈਰੀਅਰ ਦੀ ਸ਼ੁਰੂਆਤ 2014 ਵਿੱਚ ਆਪਣੀ ਐਲਬਮ ਚੱਕਮੀ ਮਡੀਰ ਨਾਲ ਕੀਤੀ ਸੀ।

ਉਹਨਾਂ ਦੀ ਇਹ ਐਲਬਮ ਦਰਸ਼ਕਾਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤੀ ਗਈ ਸੀ । ਹੁਣ ਤੱਕ ਜੱਸ ਬਾਜਵਾ ਦਰਸ਼ਕਾਂ ਦੀ ਝੋਲੀ ਵਿੱਚ ਗੀਤ ਪਾ ਚੁੱਕੇ ਹਨ। ਇਸ ਤੋਂ ਬਿਨਾਂ ਜੱਸ ਬਾਜਵਾ 2017 ਵਿਚ ਫ਼ਿਲਮ ਠੱਗ ਲਾਈਫ ਨਾਲ ਅਦਾਕਾਰੀ ਵਿਚ ਵੀ ਆ ਚੁੱਕੇ ਹਨ । ਇਹਨੀਂ ਦਿਨੀਂ ਕਿਸਾਨਾਂ ਦੇ ਅੰਦੋਲਨ ਵਿਚ ਉਹਨਾਂ ਦਾ ਪੂਰਾ ਸਾਥ ਦੇ ਰਹੇ ਹਨ ।

error: Content is protected !!