Home / ਤਾਜਾ ਜਾਣਕਾਰੀ / ਚੋਟੀ ਦੇ 12 ਖਿਡਾਰੀ ਨਿਕਲੇ ਇਕੱਠੇ ਕਰੋਨਾ ਪੌਜੇਟਿਵ – ਮਚੀ ਹਾਹਾਕਾਰ

ਚੋਟੀ ਦੇ 12 ਖਿਡਾਰੀ ਨਿਕਲੇ ਇਕੱਠੇ ਕਰੋਨਾ ਪੌਜੇਟਿਵ – ਮਚੀ ਹਾਹਾਕਾਰ

12 ਖਿਡਾਰੀ ਨਿਕਲੇ ਇਕੱਠੇ ਕਰੋਨਾ ਪੌਜੇਟਿਵ

ਤਹਿਰਾਨ– ਈਰਾਨ ਦੇ ਦੋ ਫੁੱਟਬਾਲ ਕਲੱਬਾਂ ਐਸਟੇਗਲਾਲ ਤੇ ਫੂਲਾਦ ਦੇ ਕੁਲ 12 ਖਿਡਾਰੀ ਕੋਰੋਨਾ ਵਾਇਰਸ ‘ਕੋਵਿਡ-19’ ਤੋਂ ਪਾਜ਼ੇਟਿਵ ਪਾਏ ਗਏ ਹਨ। ਇਕ ਰਿਪੋਰਟ ਅਨੁਸਾਰ ਐਸਟੇਗਲਾਲ ਦੇ ਛੇ ਖਿਡਾਰੀ ਕੋਰੋਨਾ ਵਾਇਰਸ ਤੋਂ ਪੀਤੜ ਪਾਏ ਗਏ ਹਨ। ਐਸਟੇਗਲਾਲ ਕਲੱਬ ਦੀ ਟ੍ਰੇਨਿੰਗ ਪਰਸ ਜਾਨੌਬੀ ਦੇ ਵਿਰੁੱਧ ਬੁਸ਼ੇਹਰ ਵਿਚ ਹੋਣ ਵਾਲੇ ਮੈਚ ਦੇ ਇਕ ਦਿਨ ਪਹਿਲਾਂ ਸ਼ਨੀਵਾਰ ਨੂੰ ਰੋਕ ਦਿੱਤੀ ਗਈ।

ਕਲੱਬ ਦੇ ਡਾਕਟਰ ਕਾਵੇਹ ਸੋਤੂਦੇਹ ਨੇ ਕਈ ਹੋਰਨਾਂ ਖਿਡਾਰੀਆਂ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਸ਼ੱਕ ਜਤਾਈ ਹੈ। ਇਨ੍ਹਾਂ ਖਿਡਾਰੀਆਂ ਦੇ ਜਾਂਚ ਨਤੀਜੇ ਆਉਣੇ ਬਾਕੀ ਹਨ। ਫੂਲਾਦ ਨੇ ਵੀ ਐਲਾਨ ਕੀਤਾ ਹੈ ਕਿ ਉਸਦੇ ਵੀ ਛੇ ਖਿਡਾਰੀ ਕੋਰੋਨਾ ਪੀੜਤ ਪਾਏ ਗਏ ਹਨ। ਈਰਾਨੀ ਸਿਹਤ ਅਧਿਕਾਰੀਆਂ ਦੇ ਨਵੇਂ ਨਿਯਮਾਂ ਮੁਤਾਬਕ ਜੇਕਰ ਇਕ ਟੀਮ ਦੇ 5 ਖਿਡਾਰੀ ਵਾਇਰਸ ਦਾ ਸ਼ਿਕਾਰ ਹੁੰਦੇ ਹਨ ਤਾਂ ਟੀਮ ਦੇ ਮੈਚ ਰੱਦ ਕਰ ਦਿੱਤੇ ਜਾਣਗੇ। ਵਿਸ਼ਵ ਪੱਧਰੀ ਮਹਾਮਾਰੀ ਦੇ ਕਾਰਣ ਈਰਾਨ ਵਿਚ ਫਰਵਰੀ ਤੋਂ ਮੁਲਤਵੀ ਹੋਏ ਫੁੱਟਬਾਲ ਸੁਪਰ ਲੀਗ ਮੈਚ ਪਿਛਲੇ ਹਫਤੇ ਿਫਰ ਤੋਂ ਸ਼ੁਰੂ ਹੋਏ ਹਨ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!