Home / ਤਾਜਾ ਜਾਣਕਾਰੀ / ਜਹਾਜ ਚ ਸਫ਼ਰ ਕਰਨ ਵਾਲਿਆਂ ਲਈ ਹੋ ਗਿਆ ਇਹ ਅਨੋਖਾ ਐਲਾਨ – ਤਾਜਾ ਵੱਡੀ ਖਬਰ

ਜਹਾਜ ਚ ਸਫ਼ਰ ਕਰਨ ਵਾਲਿਆਂ ਲਈ ਹੋ ਗਿਆ ਇਹ ਅਨੋਖਾ ਐਲਾਨ – ਤਾਜਾ ਵੱਡੀ ਖਬਰ

ਤਾਜਾ ਵੱਡੀ ਖਬਰ

ਇੰਡੀਗੋ ਨੇ ਸ਼ੁੱਕਰਵਾਰ ਨੂੰ ਇਕ ਅਜਿਹੀ ਯੋਜਨਾ ਸ਼ੁਰੂ ਕੀਤੀ, ਜਿਸ ਦੇ ਤਹਿਤ ਜੋ ਲੋਕ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਸੁਰੱਖਿਆ ਯਕੀਨੀ ਕਰਣਾ ਚਾਹੁੰਦੇ ਹਨ, ਉਹ ਇਕ ਯਾਤਰੀ ਲਈ 2 ਸੀਟਾਂ ਪੱਕੀਆਂ ਕਰਾ ਸਕਦੇ ਹਨ। ਇੰਡੀਗੋ ਨੇ ਦੱਸਿਆ ਕਿ ਯਾਤਰੀ 24 ਜੁਲਾਈ ਜਾਂ ਉਸ ਤੋਂ ਬਾਅਦ ਦੀ ਯਾਤਰਾ ਲਈ ਇਹ ਬਦਲ ਚੁਣ ਸਕਣਗੇ।

ਹਵਾਬਾਜ਼ੀ ਕੰਪਨੀ ਨੇ ਇਕ ਬਿਆਨ ਵਿਚ ਕਿਹਾ, ‘ਇਕ ਯਤਰੀ ਲਈ 2 ਸੀਟਾਂ ਪੱਕੀਆਂ ਕਰਾਉਣ ‘ਤੇ ਹਵਾਈ ਅੱਡਾ ਫ਼ੀਸ ਇਕ ਹੀ ਸੀਟ ਲਈ ਦੇਣੀ ਹੋਵੇਗੀ, ਜਦੋਂਕਿ ਹੋਰ ਖ਼ਰਚੇ ਅਤੇ ਟੈਕਸ ਦੋਵਾਂ ਸੀਟਾਂ ਲਈ ਦੇਣੇ ਹੋਣਗੇ। ਕੰਪਨੀ ਦਾ ਦਾਅਵਾ ਹੈ ਕਿ ਦੂਜੀ ਸੀਟ ਦੀ ਕੀਮਤ ਅਸਲ ਬੁਕਿੰਗ ਦੀ ਤੁਲਣਾ ਵਿਚ 25 ਫ਼ੀਸਦੀ ਤੱਕ ਘੱਟ ਹੋਵੇਗੀ। ਜੇਕਰ ਬਾਅਦ ਵਿਚ ਯਾਤਰਾ ਦੀ ਤਾਰੀਖ਼ ਵਿਚ ਬਦਲਾਅ ਕੀਤਾ ਜਾਂਦਾ ਹੈ ਜਾਂ ਟਿਕਟ ਰੱਦ ਕਰਾਈ ਜਾਂਦੀ ਹੈ ਤਾਂ ਇਸ ਲਈ ਦੋਵਾਂ ਸੀਟਾਂ ਮੁਤਾਬਕ ਫ਼ੀਸ ਦੇਣੀ ਹੋਵੇਗੀ। ਯਾਤਰੀ ਖੁੱਦ ਤੋਂ ਜਾਂ ਏਜੰਟ ਜ਼ਰੀਏ ਸਿਰਫ਼ ਆਨਲਾਈਨ ਟਿਕਟ ਬੁੱਕ ਕਰਾਉਂਦੇ ਸਮੇਂ ਹੀ ਇਹ ਬਦਲ ਚੁਣ ਸਕਣਗੇ।’

ਇੰਡੀਗੋ ਨੇ ਕਿਹਾ ਕਿ ‘6ਈ ਡਬਲ ਸੀਟ’ ਯੋਜਨਾ ਯਾਤਰਾ ਪੋਰਟਲ, ਇੰਡੀਗੋ ਕਾਲ ਸੈਂਟਰ ਜਾਂ ਹਵਾਈ ਅੱਡੇ ਦੇ ਕਾਊਂਟਰਾਂ ਜ਼ਰੀਏ ਉਪਲੱਬਧ ਨਹੀਂ ਹੋਵੇਗੀ।ਦਰਅਸਲ ਇੰਡੀਗੋ ਨੇ 20 ਜੂਨ ਤੋਂ 28 ਜੂਨ ਵਿਚਾਲੇ 25,000 ਯਾਤਰੀਆਂ ਵਿਚਾਲੇ ਇਕ ਆਨਲਾਈਨ ਸਰਵੇਖਣ ਕੀਤਾ ਸੀ, ਜਿਸ ਵਿਚ ਯਾਤਰੀਆਂ ਨੇ ਸਰੀਰਕ ਦੂਰੀ ਦੀ ਕਮੀ ਨੂੰ ਇਕ ਵੱਡੀ ਚਿੰਤਾ ਦਾ ਵਿਸ਼ਾ ਦੱਸਿਆ। ਸਰਵੇਖਣ ਵਿਚ ਕਿਹਾ ਗਿਆ ਕਿ 62 ਫ਼ੀਸਦੀ ਲੋਕਾਂ ਨੇ ਸਰੀਰਕ ਦੂਰੀ ਨੂੰ ਮੁੱਖ ਚਿੰਤਾ ਦਾ ਵਿਸ਼ਾ ਦੱਸਿਆ।

ਇੰਡੀਗੋ ਦੇ ਮੁੱਖ ਰਣਨੀਤੀ ਅਤੇ ਇਨਕਮ ਆਫ਼ਿਸਰ ਸੰਜੈ ਕੁਮਾਰ ਨੇ ਸ਼ੁੱਕਰਵਾਰ ਨੂੰ ਕਿਹਾ, ‘ਇਸ ਸਮੇਂ ਹਵਾਈ ਯਾਤਰਾ ਸਭ ਤੋਂ ਸੁਰੱਖਿਅਤ ਤਰੀਕਾ ਹੈ ਪਰ ਅਸੀਂ ਗਾਹਕਾਂ ਦੀ ਸੁਰੱਖਿਆ ਦੀ ਭਾਵਨਾਤਮਕ ਜ਼ਰੂਰਤ ਨੂੰ ਸੱਮਝਦੇ ਹਾਂ। ਉਨ੍ਹਾਂ ਕਿਹਾ, ‘ਸਾਨੂੰ ਇਸ ਤਰ੍ਹਾਂ ਦੀਆਂ ਬੇਨਤੀਆਂ ਮਿਲ ਰਹੀਆਂ ਸਨ ਅਤੇ ਸੁਰੱਖਿਆ ਯਕੀਨੀ ਕਰਣ ਲਈ ਇਕ ਯਾਤਰੀ ਲਈ 2 ਸੀਟਾਂ ਪੱਕੀਆਂ ਕਰਣ ਦਾ ਬਦਲ ਪੇਸ਼ ਕਰਣ ਵਿਚ ਸਾਨੂੰ ਖੁਸ਼ੀ ਹੈ।

error: Content is protected !!