Home / ਤਾਜਾ ਜਾਣਕਾਰੀ / ਦਿੱਲੀ ਤੋਂ ਹੁਣ ਆਈ ਇਹ ਖਬਰ ਕਿਸਾਨਾਂ ਨੇ ਕਰਤਾ ਇਹ ਕੰਮ – ਹੋ ਗਈ ਲਾਲਾ ਲਾਲਾ

ਦਿੱਲੀ ਤੋਂ ਹੁਣ ਆਈ ਇਹ ਖਬਰ ਕਿਸਾਨਾਂ ਨੇ ਕਰਤਾ ਇਹ ਕੰਮ – ਹੋ ਗਈ ਲਾਲਾ ਲਾਲਾ

ਆਈ ਤਾਜਾ ਵੱਡੀ ਖਬਰ

ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਕਿਸਾਨਾਂ ਦਾ ਸੰਘਰਸ਼ ਅਜੇ ਵੀ ਜਾਰੀ ਹੈ। ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਖੇਤੀ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਪਿਛਲੇ ਸੱਤ ਦਿਨਾਂ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਰੇਲ ਰਸਤਿਆਂ ਨੂੰ ਬੰਦ ਕਰਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਤਾਂ ਜੋ ਕੇਂਦਰ ਸਰਕਾਰ ਇਹਨਾਂ ਖੇਤੀ ਕਾਨੂੰਨਾ ਨੂੰ ਰੱਦ ਕਰ ਸਕੇ। ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੇ ਕਾਰਣ ਹੁਣ ਦਿੱਲੀ ਵਿੱਚ ਲੋਕਾਂ ਨੂੰ ਭਾਰੀ ਮੁ-ਸ਼-ਕ-ਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕਿਸਾਨਾਂ ਵੱਲੋਂ ਦਿੱਲੀ ਦੇ ਵਿਚ ਸੰਘਰਸ਼ ਕਰਦੇ ਹੋਏ ਸੱਤ ਦਿਨ ਹੋਏ ਹਨ। ਇਨ੍ਹਾਂ ਸੱਤ ਦਿਨਾਂ ਦੇ ਵਿਚ ਹੀ ਕਿਸਾਨਾਂ ਨੇ ਦਿੱਲੀ ਦੇ ਨੱਕ ਵਿਚ ਦਮ ਕਰ ਕੇ ਰੱਖ ਦਿੱਤਾ ਹੈ। ਕਿਉਂਕਿ ਕਿਸਾਨਾਂ ਨੇ ਦਿੱਲੀ ਦੇ ਮੁੱਖ ਰਸਤਿਆਂ ਨੂੰ ਘੇਰਾਬੰਦੀ ਕਰਕੇ ਬੰਦ ਕੀਤਾ ਹੋਇਆ ਹੈ। ਰੋਜ਼ ਦਫ਼ਤਰਾਂ ਵਿਚ ਜਾਣ ਵਾਲੇ ਯਾਤਰੀਆਂ ਨੂੰ ਪ੍ਰੇ-ਸ਼ਾ-ਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੰਦ ਕੀਤੇ ਗਏ ਰਸਤਿਆਂ ਕਾਰਨ ਟਰੈਫ਼ਿਕ ਵਿੱਚ ਬਹੁਤ ਦੂਰ ਤੱਕ ਜਾਮ ਲੱਗਾ ਰਿਹਾ ਹੈ।

ਜਿਸ ਕਾਰਨ ਲੋਕਾਂ ਨੂੰ ਆਪਣੇ ਕੰਮ ਦੇ ਸਥਾਨ ਤਕ ਪਹੁੰਚਣ ਲਈ ਬਹੁਤ ਔਖਾ ਹੈ, ਇਸ ਲਈ ਲੋਕਾਂ ਨੂੰ ਬਹੁਤ ਘੁੰਮ-ਘੁੰਮਾ ਕੇ ਜਾਣਾ ਪੈ ਰਿਹਾ ਹੈ। ਹਜ਼ਾਰਾਂ ਦੀ ਤਦਾਦ ਵਿੱਚ ਦਿੱਲੀ ਪਹੁੰਚੇ ਕਿਸਾਨਾਂ ਵੱਲੋਂ 7ਵੇਂ ਦਿਨ ਰਾਸ਼ਟਰੀ ਰਾਜਧਾਨੀ ਦੇ ਮੁੱਖ ਐਂਟਰੀ ਪੁਆਇੰਟਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਕਿਸਾਨਾਂ ਵੱਲੋਂ ਇਹ ਫੈਸਲਾ ਮੰਗਲਵਾਰ ਨੂੰ ਅਸਫ਼ਲ ਰਹੀ ਬੈਠਕ ਤੋਂ ਬਾਅਦ ਲਿਆ ਗਿਆ ਹੈ। ਰਾਜਧਾਨੀ ਨੂੰ ਉੱਤਰ ਪ੍ਰਦੇਸ਼ ਨਾਲ ਜੋੜਨ ਵਾਲਾ ਰਸਤਾ ਬੰਦ ਕਰ ਦਿੱਤਾ ਗਿਆ ਹੈ।

ਨੋਇਡਾ ਲਿੰਕ ਰੋਡ ਤੇ ਚਿਲ੍ਹਾ ਸਰਹੱਦ ਗੌਤਮ ਬੁੱਧ ਦੁਆਰ ਨੇੜੇ ਸੰਘਰਸ਼ ਕਰ ਰਹੇ ਕਿਸਾਨਾਂ ਵੱਲੋਂ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਇਸ ਤਰ੍ਹਾਂ ਹੀ ਰਾਸ਼ਟਰੀ ਰਾਜਧਾਨੀ ਨੂੰ ਗੁੜਗਾਉ ਕੇ ਝੱਜਰ ਬਹਾਦਰ ਗੜ੍ਹ ਨਾਲ ਜੋੜਨ ਵਾਲੇ ਦੋ ਹੋਰ ਰਸਤਿਆਂ ਨੂੰ ਬੰਦ ਕੀਤਾ ਗਿਆ ਹੈ। ਉੱਧਰ ਹਰਿਆਣਾ ਦਿੱਲੀ ਸਰਹੱਦ ਅਤੇ ਸਿੰਘੂ ਅਤੇ ਟਿਕਰੀ ਤੋਂ ਵੀ ਆਵਾਜਾਈ ਨੂੰ ਬੰਦ ਕੀਤਾ ਹੋਇਆ ਹੈ। ਉੱਤਰ ਪ੍ਰਦੇਸ਼ ਦੀ ਸਰਹੱਦ ਵਾਲੇ ਗਾਜੀਪੁਰ ਵਿੱਚ ਵੀ ਕਿਸਾਨਾਂ ਵੱਲੋਂ ਸੰਘਰਸ਼ ਤੇਜ਼ ਕਰ ਦਿੱਤਾ ਗਿਆ ਹੈ। ਦਿੱਲੀ ਦੇ ਸਭ ਰਸਤਿਆਂ ਨੂੰ ਬੰਦ ਕਰਨ ਮਗਰੋਂ ਦਿੱਲੀ ਦਾ ਸਾਰਾ ਤਾਣਾ-ਬਾਣਾ ਉਲਝ ਗਿਆ ਹੈ। ਜਿਸ ਕਾਰਨ ਦਿੱਲੀ ਵਿੱਚ ਬਾਹਰ ਤੋਂ ਸਪਲਾਈ ਹੋਣੀ ਬੰਦ ਹੋ ਚੁੱਕੀ ਹੈ। ਜਿਸ ਕਰਕੇ ਦਿੱਲੀ ਵਿੱਚ ਸਬਜ਼ੀਆਂ ਅਤੇ ਫਲਾਂ ਦੇ ਭਾਅ ਅਸਮਾਨੀ ਚੜ੍ਹਨ ਲੱਗੇ ਹਨ।

error: Content is protected !!