Home / ਤਾਜਾ ਜਾਣਕਾਰੀ / ਦੁਨੀਆਂ ਦੇ ਦੂਜੇ ਦੇਸ਼ਾਂ ਤੋਂ ਡਰਿਆ ਅਤੇ ਬੋਖਲਾਇਆ ਹੋਇਆ ਚਾਈਨਾ ਕਰਨ ਲਗ ਪਿਆ ਇਹ ਕੰਮ

ਦੁਨੀਆਂ ਦੇ ਦੂਜੇ ਦੇਸ਼ਾਂ ਤੋਂ ਡਰਿਆ ਅਤੇ ਬੋਖਲਾਇਆ ਹੋਇਆ ਚਾਈਨਾ ਕਰਨ ਲਗ ਪਿਆ ਇਹ ਕੰਮ

ਡਰਿਆ ਅਤੇ ਬੋਖਲਾਇਆ ਹੋਇਆ ਚਾਈਨਾ ਕਰਨ ਲਗ ਪਿਆ ਇਹ

ਕੋਰੋਨਾ ਵਾਇਰਸ ਮਹਾਂਮਾਰੀ ਨੂੰ ਲੈ ਕੇ ਹੋਣ ਵਾਲੀ ਆਲੋਚਨਾ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਦੇ ਤਹਿਤ ਚੀਨ ਵਪਾਰ ਪਾਬੰਦੀਆਂ ਨੂੰ ਹਥਿਆਰ ਵਾਂਗ ਇਸਤੇਮਾਲ ਕਰ ਰਿਹਾ ਹੈ। ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕਾਟ ਮਾਰੀਸਨ ਦੀ ਸਰਕਾਰ ਵਲੋਂ ਵਾਇਰਸ ਦੀ ਸ਼ੁਰੂਆਤ ਵਿਆਪਕ ਜਾਂਚ ਦੀ ਅਮਰੀਕੀ ਦੀ ਮੰਗ ਦੀ ਹਮਾਇਤ ਕਰਨ ਅਤੇ ਇਸ ਹਮਾਇਤ ਪਿੱਛੇ ਹਟਣ ਦੇ ਚੀਨ ਦੇ ਦਬਾਅ ਨੂੰ ਇਕ ਪਾਸੇ ਕਰਨ ਤੋਂ ਬਾਅਦ ਹੁਣ ਚੀਨ ਨੇ ਆਪਣੇ ਇਥੇ ਆਸਟ੍ਰੇਲੀਆਈ ਗਊ ਮਾਸ ਦੀ ਦਰਾਮਦ ‘ਤੇ ਪਾਬੰਦੀ ਲਗਾ ਦਿੱਤੀ ਹੈ।

ਇਹ ਪਹਿਲਾ ਮੌਕਾ ਹੈ ਜਦੋਂ ਚੀਨ ਨੇ ਵਾਇਰਸ ਲਈ ਲੱਗ ਰਹੇ ਦੋਸ਼ਾਂ ਨੂੰ ਇਕ ਪਾਸੇ ਕਰਨ ਦੀ ਮੁਹਿੰਮ ਵਿਚ ਆਪਣੇ ਵਿਸ਼ਾਲ ਬਾਜ਼ਾਰ ਦੀ ਪਹੁੰਚ ਦੀ ਵਰਤੋਂ ਸ਼ੁਰੂ ਕੀਤਾ ਹੈ। ਚੀਨ ਹਾਲਾਂਕਿ ਪਿਛਲੇ ਦਹਾਕੇ ਵਿਚ ਨਾਰਵੇ ਤੋਂ ਲੈ ਕੇ ਕੈਨੇਡਾ ਤੱਕ ਦੇ ਨਾਲ ਰਾਜਨੀਤਕ ਪੀਟਰ ਜੇਨਿੰਗਸ ਨੇ ਕਿਹਾ ਕਿ ਚੀਨ ਅਸਲ ਵਿਚ ਇਕ ਰਾਜਨੀਤਕ ਨਿਸ਼ਾਨਾ ਵਿੰਨ੍ਹ ਰਿਹਾ ਹੈ।

ਉਹ ਆਸਟ੍ਰੇਲੀਆਈ ਸਾਮਰਿਕ ਨੀਤੀ ਸੰਸਥਾਨ ਦੇ ਕਾਰਜਕਾਰੀ ਨਿਰਦੇਸ਼ਕ ਪੀਟਰ ਜੇਨਿੰਗਸ ਨੇ ਕਿਹਾ ਕਿ ਚੀਨ ਅਸਲ ਵਿਚ ਇਕ ਰਾਜਨੀਤਕ ਨਿਸ਼ਾਨਾ ਵਿੰਨ੍ਹ ਰਿਹਾ ਹੈ। ਉਹ ਆਸਟ੍ਰੇਲੀਆਈ ਲੋਕਾਂ ਨੂੰ ਕਹਿ ਰਹੇ ਹਨ। ਜਨਤਕ ਤੌਰ ‘ਤੇ ਇਕ ਖੁੱਲੀ ਅਤੇ ਸੁਤੰਤਰ ਜਾਂਚ ਦੀ ਚਰਚਾ ਨਾ ਕਰੋ।

ਜੇਨਿੰਗਸ ਨੇ ਕਿਹਾ ਕਿ ਆਸਟ੍ਰੇਲੀਆ ਦੇ ਨਾਲ ਕਾਰੋਬਾਰੀ ਰਿਸ਼ਤੇ ਪੂਰੀ ਤਰ੍ਹਾਂ ਖਤਮ ਕਰਨ ਵਿਚ ਚੀਨ ਦਾ ਵੀ ਕਾਫੀ ਕੁਝ ਦਾਅ ‘ਤੇ ਲੱਗਾ ਹੈ ਅਤੇ ਕੱਚਾ ਲੋਹਾ ਅਤੇ ਕੋਲੇ ਵਰਗੇ ਸਭ ਤੋਂ ਵੱਡੇ ਆਸਟ੍ਰੇਲੀਆਈ ਦਰਾਮਦਗੀ ਦੀ ਉਸ ਨੂੰ ਜ਼ਰੂਰਤ ਹੋਵੇਗੀ ਕਿਉਂਕਿ ਉਹ ਆਪਣੇ ਭਰੋਸੇਮੰਦ ਸਪਲਾਈਕਰਤਾ ਦੀ ਅਣਦੇਖੀ ਨਹੀਂ ਕਰ ਸਕਦਾ। ਚੀਨ ਨੇ ਚਾਰ ਆਸਟ੍ਰੇਲੀਆਈ ਬੂਚਖਖਾਨਿਆਂ ਤੋਂ ਮਾਸ ਦੀ ਦਰਾਮਦਗੀ ਰੋਕ ਦਿੱਤੀ ਹੈ ਅਤੇ ਜੌਂ ‘ਤੇ ਭਾਰੀ ਕਸਟਮ ਡਿਊਟੀ ਦੀ ਧਮਕੀ ਦੇ ਰਿਹਾ ਹੈ ਹਾਲਾਂਕਿ ਇਨ੍ਹਾਂ ਨੂੰ ਉਹ ਸਿਰਫ ਨਿਯਮ ਕਰਾਰ ਦੇ ਰਿਹਾ ਹੈ। ਇਨ੍ਹਾਂ ਸਭ ਦੇ ਬਾਵਜੂਦ ਆਸਟ੍ਰੇਲੀਆ ਪਿੱਛੇ ਹਟਣ ਨੂੰ ਰਾਜ਼ੀ ਨਹੀਂ ਹੈ।

ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕਾਟ ਮਾਰੀਸਨ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਅਸੀਂ ਆਪਣੀ ਗੱਲ ਅਤੇ ਕੀਮਤਾਂ ‘ਤੇ ਕਾਇਮ ਹਾਂ ਅਤੇ ਅਸੀਂ ਜਾਣਦੇ ਹਾਂ ਕਿ ਇਹ ਚੀਜਾਂ ਹਮੇਸ਼ਾ ਤੋਂ ਮਹੱਤਵਪੂਰਨ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਆਸਟ੍ਰੇਲੀਆ ਦੇ ਲੋਕ ਕੁਝ ਮੁੱਦਿਆਂ ‘ਤੇ ਸਪੱਸ਼ਟ ਰੁੱਖ ਰੱਖਦੇ ਹਨ ਅਤੇ ਉਨ੍ਹਾਂ ਚੀਜਾਂ ਦਾ ਕਦੇ ਵਪਾਰ ਨਹੀਂ ਹੁੰਦਾ। ਚੀਨ ਦੀ ਅਧਿਕਾਰਤ ਨਿਊਜ਼ ਏਜੰਸੀ ਸ਼ਿਨਹੁਆ ਨੇ ਉਥੋਂ ਦੇ ਵਿਦੇਸ਼ ਮੰਤਰੀ ਵਾਂਗ ਯੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਵਿਦੇਸ਼ੀ ਰਾਜਨੇਤਾ ਮਹਾਂਮਾਰੀ ਦੇ ਰਾਜਨੀਤੀਕਰਣ ‘ਤੇ ਜ਼ੋਰ ਦੇ ਰਹੇ ਹਨ,

ਵਾਇਰਸ ‘ਤੇ ਲੇਬਲ ਲਗਾ ਰਹੇ ਹਨ ਅਤੇ ਵਿਸ਼ਵ ਸਿਹਤ ਸੰਗਠਨ ਨੂੰ ਬਦਨਾਮ ਕਰ ਰਹੇ ਹਨ। ਜਦੋਂ ਕਿ ਚੀਨ ਦੀ ਆਪਣੇ ਇਥੇ ਵਾਇਰਸ ‘ਤੇ ਕਾਬੂ ਪਾਉਣ ਅਤੇ ਹੋਰ ਦੇਸ਼ਾਂ ਦੀ ਮਦਦ ਕਰਨ ਲਈ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ। ਚੀਨ ਦੇ ਸਰਕਾਰੀ ਨਿਊਜ਼ ਪੇਪਰ ਗਲੋਬਲ ਟਾਈਮਜ਼ ਨੇ ਇਸ ਹਫਤੇ ਕਿਹਾ ਕਿ ਮਾਰੀਸਨ ਸਰਕਾਰ ਦੇ ਗੈਰਦੋਸਤਾਨਾ ਕਦਮਾਂ ਨੇ ਸਬੰਧਾਂ ਨੂੰ ਠੰਡੇ ਬਸਤੇ ਵਿਚ ਪਾ ਦਿੱਤਾ ਹੈ।

error: Content is protected !!