Home / ਤਾਜਾ ਜਾਣਕਾਰੀ / ਦੁਰ ਫਿਟੇ ਮੂੰਹ – ਪੰਜਾਬ ਚ ਚੋਰਾਂ ਨਾਲ ਹੀ ਹੋ ਗਈ ਅਜਿਹੀ ਕਲੋਲ – ਸਾਰੇ ਪੰਜਾਬ ਚ ਹੋ ਰਹੀ ਚਰਚਾ

ਦੁਰ ਫਿਟੇ ਮੂੰਹ – ਪੰਜਾਬ ਚ ਚੋਰਾਂ ਨਾਲ ਹੀ ਹੋ ਗਈ ਅਜਿਹੀ ਕਲੋਲ – ਸਾਰੇ ਪੰਜਾਬ ਚ ਹੋ ਰਹੀ ਚਰਚਾ

ਤਾਜਾ ਵੱਡੀ ਖਬਰ

ਸਾਡੇ ਸਮਾਜ ਵਿੱਚ ਜ਼ਿਆਦਾਤਰ ਹਾਦਸਿਆਂ ਨੂੰ ਅੰਜ਼ਾਮ ਸਮਾਜ ਵਿਰੋਧੀ ਅਨਸਰਾਂ ਵੱਲੋਂ ਹੀ ਦਿੱਤਾ ਜਾਂਦਾ ਹੈ। ਇਹ ਸਮਾਜ ਵਿਰੋਧੀ ਅਨਸਰ ਅਜਿਹਾ ਘੁਣ ਹੁੰਦੇ ਹਨ ਜੋ ਸਾਡੇ ਵਿਚ ਹੀ ਰਹਿ ਕੇ ਸਾਨੂੰ ਖਾਂਦੇ ਰਹਿੰਦੇ ਹਨ। ਇਨ੍ਹਾਂ ਵੱਲੋਂ ਕੀਤੀਆਂ ਗਈਆਂ ਹਰਕਤਾਂ ਕਾਰਨ ਹਮੇਸ਼ਾਂ ਹੀ ਇਨਸਾਨੀਅਤ ਨੂੰ ਸ਼ਰਮਿੰਦਾ ਹੋਣਾ ਪੈਂਦਾ ਹੈ। ਆਪਣੀਆਂ ਕੋਝੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਸਤੇ ਇਹ ਕਿਸੇ ਵੀ ਮਾੜੀ ਹੱਦ ਤੱਕ ਗਿਰ ਸਕਦੇ ਹਨ। ਚੋਰੀ ਦੀ ਇਕ ਅਜਿਹੀ ਘਟਨਾ ਪੰਜਾਬ ਦੇ ਵਿੱਚ ਹੋਈ ਜਿਸ ਵਿਚ ਵਾਰਦਾਤ ਨੂੰ ਅੰਜ਼ਾਮ ਦੇਣ ਆਏ ਹੋਏ ਚੋਰਾਂ ਦੇ ਵੀ ਹੋਸ਼ ਉੱਡ ਗਏ।

ਪ੍ਰਾਪਤ ਹੋ ਰਹੀ ਜਾਣਕਾਰੀ ਅਨੁਸਾਰ ਇਹ ਘਟਨਾ ਪੰਜਾਬ ਦੇ ਮਾਛੀਵਾੜਾ ਦੇ ਬੱਸ ਸਟੈਂਡ ਨਜ਼ਦੀਕ ਦੀ ਦੱਸੀ ਜਾ ਰਹੀ ਹੈ। ਜਿਥੇ ਬੀਤੀ ਰਾਤ ਦੁਕਾਨਾਂ ਵਿੱਚ ਸੰਨ੍ਹ ਲਗਾ ਚੋਰੀ ਕਰਨ ਆਏ ਚੋਰਾਂ ਦੀ ਸਾਹਮਣੇ ਵਾਲਾ ਮੰਜ਼ਰ ਦੇਖ ਕੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਕਿਉਂਕਿ ਇਹ ਸਾਰੇ ਚੋਰ ਦੁਕਾਨ ਦੇ ਭੁਲੇਖੇ ਦਰਵਾਜਾ ਤੋੜ ਕੇ ਬਾਥਰੂਮ ਅੰਦਰ ਵੜ ਆਏ ਸਨ। ਵਾਰਦਾਤ ਦੀ ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਦੇ ਵਿੱਚ ਰਿਕਾਰਡ ਹੋ ਚੁੱਕੀ ਹੈ। ਦਰਅਸਲ ਮਾਛੀਵਾੜਾ ਦੇ ਬੱਸ ਸਟੈਂਡ ਨਜ਼ਦੀਕ ਨਗਰ ਕੌਂਸਲ ਨੇ ਇਕ ਮਾਰਕੀਟ ਬਣਾਈ ਸੀ

ਜਿਸ ਵਿਚ ਲੋਕਾਂ ਨੂੰ ਦੁਕਾਨਾਂ ਕਿਰਾਏ ਉੱਤੇ ਕੰਮ ਕਰਨ ਵਾਸਤੇ ਦਿੱਤੀਆਂ ਸਨ। ਰਿਕਾਰਡ ਹੋਈ ਵੀਡੀਓ ਫੁਟੇਜ਼ ਨੂੰ ਦੇਖਣ ਤੋਂ ਬਾਅਦ ਇਹ ਪਤਾ ਲੱਗਾ ਕਿ ਚੋਰ ਇਸ ਚੋਰੀ ਦੀ ਘਟਨਾ ਨੂੰ ਅੰਜ਼ਾਮ ਦੇਣ ਵਾਸਤੇ ਤੜਕਸਾਰ 4 ਵਜੇ ਇਕ ਆਲਟੋ ਕਾਰ ਵਿੱਚ ਸਵਾਰ ਹੋ ਕੇ ਆਏ। ਇਸ ਮਾਰਕੀਟ ਵਿਚ ਪਹੁੰਚਦੇ ਸਾਰ ਹੀ ਉਨ੍ਹਾਂ ਨੇ ਇਕ ਦੁਕਾਨ ਦਾ ਸ਼ਟਰ ਪੱਟਣਾ ਸ਼ੁਰੂ ਕਰ ਦਿੱਤਾ। ਜਦੋਂ ਹੀ ਉਹ ਸ਼ਟਰ ਨੂੰ ਪੱਟ ਕੇ ਅੰਦਰ ਦਾਖਲ ਹੋਏ ਤਾਂ ਉਨ੍ਹਾਂ ਦੀ ਸੁੱਧ-ਬੁੱਧ ਗਾਇਬ ਹੋ ਗਈ। ਕਿਉਂਕਿ ਉਨ੍ਹਾਂ ਵੱਲੋਂ ਪੱਟਿਆ ਗਿਆ

ਸ਼ਟਰ ਕਿਸੇ ਦੁਕਾਨ ਦਾ ਨਹੀਂ ਸਗੋਂ ਨਗਰ ਕੌਂਸਲ ਵੱਲੋਂ ਬਣਾਏ ਗਏ ਬਾਥਰੂਮਾਂ ਦਾ ਸੀ। ਚੋਰੀ ਦੀ ਵਾਰਦਾਤ ਕਰਨ ਵਿੱਚ ਅਸਫਲ ਰਹਿਣ ‘ਤੇ ਇਨ੍ਹਾਂ ਚੋਰਾਂ ਨੇ ਆਸ-ਪਾਸ ਦੀਆਂ ਦੁਕਾਨਾਂ ਵਿੱਚ ਸੰਨ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਵੀ ਬੇਕਾਰ ਰਹੀ। ਜਿਸ ਤੋਂ ਬਾਅਦ ਚੋਰ ਘਟਨਾ ਸਥਾਨ ਤੋਂ ਫਰਾਰ ਹੋ ਗਏ ਅਤੇ ਦੁਕਾਨਦਾਰਾਂ ਦਾ ਨੁਕਸਾਨ ਹੋਣ ਤੋਂ ਬਚ ਗਿਆ। ਦੁਕਾਨਦਾਰਾਂ ਨੇ ਇਸ ਸਬੰਧੀ ਪ੍ਰਸ਼ਾਸ਼ਨ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਵਾਸਤੇ ਸਖਤ ਕਦਮ ਉਠਾਉਣੇ ਚਾਹੀਦੇ ਹਨ।

error: Content is protected !!