Home / ਤਾਜਾ ਜਾਣਕਾਰੀ / ਦੂਰ ਫਿੱਟੇ ਮੂੰਹ : ਸਾਰਾ ਪ੍ਰੀਵਾਰ ਅਤੇ ਰਿਸ਼ਤੇਦਾਰ ਬਰਾਤ ਨੂੰ ਉਡੀਕ ਦੇ ਰਹੇ ਪਰ ਲਾੜੇ ਨੇ ਇਸ ਕਾਰਨ ਕਰਤਾ ਇਨਕਾਰ

ਦੂਰ ਫਿੱਟੇ ਮੂੰਹ : ਸਾਰਾ ਪ੍ਰੀਵਾਰ ਅਤੇ ਰਿਸ਼ਤੇਦਾਰ ਬਰਾਤ ਨੂੰ ਉਡੀਕ ਦੇ ਰਹੇ ਪਰ ਲਾੜੇ ਨੇ ਇਸ ਕਾਰਨ ਕਰਤਾ ਇਨਕਾਰ

ਆਈ ਤਾਜਾ ਵੱਡੀ ਖਬਰ

ਇਸ ਸਾਲ ਦੌਰਾਨ ਖੁਸ਼ੀਆਂ ਦੇ ਮੌਕੇ ਬਹੁਤ ਹੀ ਘੱਟ ਨਸੀਬ ਹੋਏ ਹਨ ਕਿਉਂਕਿ ਕੋਰੋਨਾ ਵਾਇਰਸ ਦੀ ਬਿਮਾਰੀ ਦਾ ਪਸਾਰ ਸਭ ਥਾਂ ‘ਤੇ ਹੋ ਗਿਆ ਸੀ ਜੋ ਅਜੇ ਤੱਕ ਵੀ ਬਰਕਰਾਰ ਹੈ। ਜਿਸ ਦੇ ਚੱਲਦੇ ਹੋਏ ਸਾਰੇ ਖੁਸ਼ੀ ਦੇ ਮੌਕਿਆਂ ਨੂੰ ਆਪਣੇ ਸਮੇਂ ਤੋਂ ਅੱਗੇ ਕਰਨਾ ਪਿਆ। ਪਰ ਫਿਰ ਵੀ ਇਸ ਮਾੜੇ ਸਮੇਂ ਵਿਚ ਕੁਝ ਲੋਕਾਂ ਦੇ ਘਰਾਂ ਵਿਚ ਆਈਆਂ ਖ਼ੁਸ਼ੀ ਦੀਆਂ ਘੜੀਆਂ ਕਾਰਨ ਸੁੱਖ ਦਾ ਸਾਹ ਆਇਆ। ਪਰ ਹਰਿਆਣਾ ਦੇ ਵਿੱਚ ਇੱਕ ਅਜਿਹਾ ਖੁਸ਼ੀ ਦਾ ਮੌਕਾ ਆਇਆ ਜਿਸ ਦੀਆਂ ਉਡੀਕਾਂ ਗ਼ਮਾਂ ਵਿਚ ਤਬਦੀਲ ਹੋ ਗਈਆਂ।

ਹਰਿਆਣਾ ਦੇ ਕਰਨਾਲ ਵਿੱਚ ਲੜਕੇ ਅਤੇ ਲੜਕੀ ਦਾ ਵਿਆਹ ਪੱਕਾ ਕੀਤਾ ਗਿਆ ਸੀ। ਵਿਆਹ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਸਨ ਅਤੇ ਲਾੜੀ ਵੀ ਸਜ-ਧੱਜ ਕੇ ਬੈਠੀ ਲਾੜੇ ਪਰਿਵਾਰ ਦੀ ਉਡੀਕ ਕਰ ਰਹੀ ਸੀ ਪਰ ਇਹ ਉਡੀਕ ਖਤਮ ਹੋਣ ਵਿਚ ਹੀ ਨਹੀਂ ਆਈ ਅਤੇ ਜਦੋਂ ਆਈ ਤਾਂ ਦੁੱਖਾਂ ਦੀ ਹਨੇਰੀ ਆਪਣੇ ਨਾਲ ਲੈ ਕੇ ਆਈ। ਜਿਸ ਕਾਰਨ ਵਿਆਹ ਸਬੰਧੀ ਕੀਤੀਆਂ ਗਈਆਂ ਸਾਰੀਆਂ ਤਿਆਰੀਆਂ ਧਰੀਆਂ ਰਹਿ ਗਈਆਂ। ਗੱਲ ਇਹ ਹੈ ਕਿ ਕਰਨਾਲ ਦੇ ਹਨੂੰਮਾਨ ਕਲੋਨੀ ਦੀ ਰਹਿਣ ਵਾਲੀ ਕੁੜੀ ਦਾ ਵਿਆਹ ਇੱਥੋਂ ਦੇ ਵਿਕਾਸ ਨਗਰ ਦੇ ਰਹਿਣ ਵਾਲੇ ਇਕ ਮੁੰਡੇ ਨਾਲ ਤੈਅ ਕੀਤਾ ਗਿਆ ਸੀ।

ਪਰ ਲਾੜੇ ਵਾਲੇ ਨਿਸ਼ਚਿਤ ਕੀਤੀ ਗਈ ਤਰੀਕ ਉੱਪਰ ਬਰਾਤ ਲੈ ਕੇ ਨਹੀਂ ਢੁੱਕੇ ਕਿਉਂਕਿ ਉਨ੍ਹਾਂ ਦੀ ਦਾਜ ਵਿੱਚ ਮੰਗ ਵੱਡੀ ਮਹਿੰਗੀ ਗੱਡੀ ਦੀ ਸੀ ਜਿਸ ਨੂੰ ਲੜਕੀ ਪਰਿਵਾਰ ਵਾਲੇ ਪੂਰੀ ਕਰਨ ਵਿਚ ਨਾਕਾਮਯਾਬ ਸਨ। ਇਸ ਸਬੰਧੀ ਲਾੜੀ ਦੇ ਪਰਿਵਾਰ ਵਾਲਿਆਂ ਨੇ ਲਾੜੇ ਦੇ ਪਰਿਵਾਰ ਵਾਲਿਆਂ ਉਪਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮੁੰਡੇ ਵਾਲੇ ਇਕ ਵੱਡੀ ਗੱਡੀ ਦੀ ਮੰਗ ਦਹੇਜ ਵਿੱਚ ਕਰ ਰਹੇ ਸਨ ਜਦ ਕਿ ਉਹ ਉਨ੍ਹਾਂ ਨੂੰ ਇੱਕ ਛੋਟੀ ਗੱਡੀ ਦੇਣ ਲਈ ਤਿਆਰ ਸਨ।

ਮੁੰਡੇ ਵਾਲਿਆਂ ਨੇ ਇਸ ਵਜ੍ਹਾ ਕਾਰਨ ਹੀ ਵਿਆਹ ਵਾਲੇ ਦਿਨ ਬਰਾਤ ਲਿਆਉਣ ਤੋਂ ਇਨਕਾਰ ਕਰ ਦਿੱਤਾ। ਜਿਸ ਵਜ੍ਹਾ ਕਰਕੇ ਸਾਰੇ ਵਿਆਹ ਦੀਆਂ ਚਾਈਂ ਚਾਈਂ ਕੀਤੀਆਂ ਗਈਆਂ ਸਾਰੀਆਂ ਤਿਆਰੀਆਂ ਵਿਅਰਥ ਹੀ ਚਲੀਆਂ ਗਈਆਂ। ਹੁਣ ਇਸ ਸਬੰਧੀ ਲਾੜੀ ਪਰਿਵਾਰ ਵਾਲਿਆਂ ਵੱਲੋਂ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਵਿਆਹ ਵਾਲੇ ਘਰ ਦੀਆਂ ਖੁਸ਼ੀਆਂ ਗਮੀਆਂ ਵਿਚ ਤਬਦੀਲ ਹੋਣ ਕਾਰਨ ਇਲਾਕੇ ਵਿਚ ਮਾਯੂਸੀ ਛਾ ਗਈ ਹੈ।

error: Content is protected !!