Home / ਤਾਜਾ ਜਾਣਕਾਰੀ / ਨਵਜੋਤ ਕੌਰ ਲੰਬੀ ਨੇ ਸਿੱਧੂ ਮੂਸੇ ਵਾਲਾ ਬਾਰੇ ਕੀਤੀ ਅਜਿਹੀ ਪੋਸਟ – ਹੋ ਰਹੀ ਸਾਰੇ ਪਾਸੇ ਚਰਚਾ

ਨਵਜੋਤ ਕੌਰ ਲੰਬੀ ਨੇ ਸਿੱਧੂ ਮੂਸੇ ਵਾਲਾ ਬਾਰੇ ਕੀਤੀ ਅਜਿਹੀ ਪੋਸਟ – ਹੋ ਰਹੀ ਸਾਰੇ ਪਾਸੇ ਚਰਚਾ

ਹੋ ਰਹੀ ਸਾਰੇ ਪਾਸੇ ਚਰਚਾ

ਚੰਡੀਗੜ੍ਹ: ਪਿਛਲੇ ਡੇਢ ਸਾਲ ਤੋਂ ਸਰਗਰਮ ਸਿਆਸਤ ਤੋਂ ਦੂਰ ਪੰਜਾਬ ਦੀ ਨੌਜਵਾਨ ਸਿਆਸਤਦਾਨ ਨਵਜੋਤ ਕੌਰ ਲੰਬੀ ਨੇ ਸਿੱਧੂ ਮੂਸੇਵਾਲਾ ਦੇ ਹੱਕ ‘ਚ ਆਪਣੀ ਚੁੱਪੀ ਤੋੜੀ ਹੈ। 2017 ਦੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਹੱਕ ‘ਚ ਦੱਬ ਕੇ ਪ੍ਰਚਾਰ ਕਰਨ ਵਾਲੀ ਨਵਜੋਤ ਕੌਰ ਲੰਬੀ ਨੇ ਲੋਕ ਸਭਾ ਦੀਆਂ ਚੋਣਾਂ ਦੌਰਾਨ ‘ਆਪ’ ਦਾ ਝਾੜੂ ਛੱਡ ਸੁਖਪਾਲ ਖਹਿਰਾ ਦੀ ‘ਪੰਜਾਬ ਏਕਤਾ ਪਾਰਟੀ’ ਦੀ ਚਾਬੀ ਫੜ੍ਹ ਲਈ ਸੀ। ਪਰ ਲੌਕ ਸਭਾ ਦੌਰਾਨ ਪਾਰਟੀ ਨੂੰ ਮਿਲੀ ਵੱਡੀ ਹਾਰ ਤੋਂ ਬਾਅਦ ਲੰਬੀ ਨੇ ਸਿਆਸਤ ਤੋਂ ਦੂਰੀ ਬਣਾਈ ਹੋਈ ਹੈ।

ਹੁਣ ਨਵਜੋਤ ਕੌਰ ਲੰਬੀ ਇੱਕ ਵਾਰ ਫਿਰ ਸਾਹਮਣੇ ਆਈ ਹੈ, ਉਹ ਵੀ ਪੰਜਾਬ ਦੇ ਸਭ ਤੋਂ ਵਿਵਾਦਤ ਗਾਇਕ ਸਿੱਧੂ ਮੂਸੇਵਾਲਾ ਦੇ ਹੱਕ ‘ਚ। ਨਵਜੋਤ ਕੌਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਿੱਧੂ ਦੇ ਹੱਕ ‘ਚ ਇੱਕ ਲੰਬੀ ਚੌੜੀ ਪੋਸਟ ਲਿਖ ਕੇ ਸ਼ੇਅਰ ਕੀਤੀ ਹੈ। ਜਿਸ ‘ਚ ਉਨ੍ਹਾਂ ਸਿੱਧੂ ਦਾ ਸਪੋਰਟ ਕਰਨ ਦੀ ਗੱਲ ਆਖੀ ਹੈ।

ਉਸ ਨੇ ਆਪਣੀ ਪੋਸਟ ਰਾਹੀਂ ਇਹ ਦਰਸ਼ਾਉਂ ਦੀ ਕੋਸ਼ਿਸ਼ ਕੀਤੀ ਹੈ ਕਿ ਲੋਕਾਂ ਨੂੰ ਸਿੱਧੂ ਦੀਆਂ ਲੱਤਾਂ ਖਿੱਚਣ ਦੀ ਵਜਾਏ, ਉਸ ‘ਤੇ ਮਾਣ ਕਰਨਾ ਚਾਹੀਦਾ ਹੈ। ਲੰਬੀ ਵਲੋਂ ਇਸ ਕਦਰ ਸਿੱਧੂ ਦਾ ਸਪੋਰਟ ਕਰਨਾ ਜਿਥੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਿਹਾ ਹੈ, ਉਥੇ ਹੀ ਕਈ ਸੰਕੇਤਕ ਇਸ਼ਾਰੇ ਵੀ ਕਰ ਰਿਹਾ ਹੈ। ਤੁਸੀਂ ਵੀ ਪੜ੍ਹੋ ਕਿ ਲੰਬੀ ਨੇ ਕੀ ਲਿਖਿਆ।

ਹੋ ਸਕੇ ਤਾਂ ਪੜਿਓ ਜ਼ਰੂਰ।
ਅੱਜ ਮੈਂ ਸਿੱਧੂ ਮੂਸੇ ਵਾਲੇ ਬਾਰੇ ਆਪਣੇ ਵਿਚਾਰ ਲਿਖਣਾ ਚਾਹੁੰਦੀ ਆ।ਹੋ ਸਕਦਾ ਕੁਝ ਕ ਲੋਕ ਇਸ ਵਿਚਾਰ ਨਾਲ ਸਹਿਮਤ ਹੋਣ ਤੇ ਕੁਝ ਕ ਨਾ ਸਹਿਮਤ ਹੋਣ!ਇਹਦੇ ਵਿਚ ਕੋਈ ਸ਼ੱਕ ਨਹੀਂ ਤੇ ਨਾ ਹੀ ਕੋਈ ਦੋ ਰਾਏ ਆ िਕ ਸਿੱਧੂ ਮੂਸੇ ਵਾਲੇ ਦਾ ਨਾਮ ਇਸ ਵਕਤ world ਵਿਚ ਬਹੁਤ ਉੱਪਰ ਤੱਕ ਚਲਾ ਗਿਆ।ਜਦੋਂ ਕੋਈ ਵੀ ਪੰਜਾਬੀ ਮੁੰਡੇ ਜਾ ਪੰਜਾਬੀ ਕੁੜੀਆਂ , ਕਿਸੇ ਵੀ ਖੇਤਰ ਵਿਚ ਆਪਣਾ ਨਾਮ ਉੱਚਾ ਕਰਦੇ ਨੇ ਤਾਂ ਉਹਨਾਂ ਤੇ ਸਾਨੂੰ ਮਾਣ ਹੋਣਾ ਚਾਹੀਦਾ ਹੈ ਤੇ ਸਾਡਾ ਫਰਜ਼ ਹੈ ਕੇ ਉਹਨਾਂ ਨੂੰ ਅਸੀਂ appreciate ਕਰੀਏ।ਔਰ ਸਿੱਧੂ ਮੂਸੇ ਵਾਲੇ ਨੇ ਗਾਇਕੀ ਦੇ ਖੇਤਰ ਵਿਚ ਆਪਣਾ ਨਾਮ ਵਰਲਡ ਦੇ ਟੋਪ ਦੇ ਕਲਾਕਾਰਾਂ ਚ ਸ਼ਾਮਿਲ ਕਰ ਲਿਆ।ਜ਼ਰੂਰੀ ਨਹੀਂ ਕੇ ਤੁਹਾਨੂੰ ਸਿੱਧੂ ਮੂਸੇ ਵਾਲੇ ਦੀ ਗਾਇਕੀ ਪਸੰਦ ਹੋਵੇ ।ਪਰ ਇੱਕ ਪੰਜਾਬੀ ਹੋਣ ਦੇ ਨਾਂ ਤੇ ਜੇਕਰ ਤੁਸੀਂ ਆਪਣੇ ਪੰਜਾਬੀ ਵੀਰ ਨੂੰ appreciate ਨਹੀਂ ਕਰ ਸਕਦੇ ਤਾਂ ਘਟੋਂ ਘਟ ਉਸਦੀਆਂ ਲੱਤਾਂ ਖਿੱਚਣ ਦੀ ਕੋਸ਼ਿਸ਼ ਵੀ ਨਾ ਕਰੋ।

ਪਿਛਲੇ ਕੁਝ ਕ ਸਮੇ ਤੋਂ ਮੈਂ ਦੇਖ ਰਹੀ ਆ ਕਿ ਕੁਝ ਕਿ ਮੀਡਿਆ ਚੈਨਲ,ਸਾਡੇ ਸਤਿਕਾਰਯੋਗ ਕੁਝ ਕ ਪੱਤਰਕਾਰ ਭਰਾ ਜਿਵੇਂ ਨਿੱਜੀ ਤੌਰ ਤੇ ਉਹਨਾਂ ਤੇ aattk ਕਰ ਰਹੇ ਆ।ਆਲੋਚਨਾ ਕਰੋ ਤੁਸੀਂ ਸਿੱਧੂ ਮੂਸੇ ਵਾਲੇ ਦੀ,ਜੱਚ ਕੇ ਕਰੋ ਪਰ ਨਫ਼ਰਤ ਨਾ ਕਰੋ।ਕੁਝ ਕੇ ਮੇਰੇ ਸਤਿਕਾਰਯੋਗ ਪੱਤਰਕਾਰ ਭਰਾਵਾਂ ਨੇ ਸਿੱਧੂ ਮੂਸੇ ਵਾਲੇ ਬਾਰੇ ਜੋ ਸ਼ਬਦ ਲਿਖੇ(ਕੋਈ ਲਿਖਦਾ ਲੰਡੂ ਕਲਾਕਾਰ,ਕੋਈ ਲਿਖਦਾ ਹਿੰ- l ਸ ਕ ਕਲਾਕਾਰ,ਕੋਈ ਗੁੰ- ਡਾ ਲਿਖ ਰਿਹਾ ਤੇ ਕੋਈ ਗੈਂਗਸਟਰ)ਇਹ ਸ਼ਬਦ ਓਹਨਾ ਪੱਤਰਕਾਰ ਭਰਾਵਾਂ ਦੇ ਕਿਰਦਾਰ ਨੂੰ ਨਹੀਂ ਸੋਭਦੇ। ਸਿੱਧੂ ਮੂਸੇ ਵਾਲੇ ਨੇ ਕੀ ਗਾਉਣਾ, ਕੀ ਲਿਖਣਾ ਇਹ ਅਸੀਂ ਨਹੀਂ ਤੈਅ ਕਰ ਸਕਦੇ ,ਅਸੀਂ ਸਿਰਫ ਇਹ ਤੈਅ ਕਰ ਸਕਦੇ ਆ ਕੇ ਅਸੀਂ ਕੀ ਸੁਣਨਾ।

ਜੇਕਰ ਤੁਹਾਨੂੰ ਇਹ ਗਾਣੇ ਨਹੀਂ ਚੰਗੇ ਲਗਦੇ ਤੇ ਤੁਸੀਂ ਇਹਨਾਂ ਨੂੰ ਰੋਕਣਾ ਚਾਹੁੰਦੇ ਓ ਤਾਂ ਇੱਕ ਸਖ਼ਤ ਕਾਨੂੰਨ ਬਣਾਉਣ ਲਈ ਆਪਣੀ ਆਵਾਜ਼ ਸਰਕਾਰ ਕੋਲ ਪਹੁੰਚਾਉ। ਮੇਰੇ ਸਤਿਕਾਰਯੋਗ ਵਕੀਲ ਭਰਾ ਜੋ ਸਿੱਧੂ ਮੂਸੇ ਵਾਲੇ ਦੇ ਖਿਲਾਫ ਇਹ case ਲੜ ਰਹੇ ਆ ਕਿ ਉਹਨਾਂ ਅਨੁਸਾਰ ਇੱਕ ਮਾਂ ਦੇ ਨੋਜਵਾਨ ਪੁੱਤ ਨੂੰ ਜੇਲ ਕਰਵਾਉਣਾ ਹੀ ਵੱਡੀ ਪ੍ਰਾਪਤੀ ਆ?ਮੇਰੇ ਹਿਸਾਬ ਨਾਲ ਤਾਂ,ਜਿਹੜੇ ਸਾਡੇ ਪੰਜਾਬ ਦੇ ਨੋਜਵਾਨ ਆਪਣੀਆਂ ਸਜਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਜੇਲ੍ਹਾਂ ਕੱਟ ਰਹੇ ਆ ਓਹਨਾ ਦੇ ਹੱਕ ਚ ਆਪਣੀ ਆਵਾਜ਼ ਬੁਲੰਦ ਕਰਨਾ ਤੇ ਉਹਨਾਂ ਨੂੰ ਰਿਹਾਅ ਕਰਵਾਉਣਾ ਤੁਹਾਡੀ ਵੱਡੀ ਪ੍ਰਾਪਤੀ ਹੋਵੇਗੀ। ਸਿੱਧੂ ਮੂਸੇ ਵਾਲਾ ਕੋਈ ਮੇਰੇ ਤਾਏ ਦਾ ਪੁੱਤ ਨਹੀਂ ,ਓਹਦੇ ਚ ਬਹੁਤ ਕਮੀਆਂ ਹੋ ਸਕਦੀਆਂ ,ਸੁਭਾਵਿਕ ਆ ਮੇਰੇ ਚ ਵੀ ਕਮੀਆਂ ਹੋ ਸਕਦੀਆਂ ਤੇ ਤੁਹਾਡੇ ਚ ਵੀ ਬਹੁਤ ਕਮੀਆਂ ਹੋ ਸਕਦੀਆਂ ।ਓਹਦੇ ਚ ਗ਼ਲਤੀਆਂ ਵੀ ਹੋਣਗੀਆਂ ਕਿਉਕਿ ਇਨਸਾਨ ਗਲਤੀਆਂ ਦਾ ਪੁਤਲਾ ਐ।

ਪਰ ਗ਼ਲਤੀਆਂ ਦੀ ਸਜ਼ਾ ਨਹੀਂ ਹੁੰਦੀ ਮਾਫ਼ੀ ਹੁੰਦੀ ਐ ਤੇ ਸਜ਼ਾ ਗੁ ਨਾ ਹਾਂ ਦੀ ਹੁੰਦੀ ਐ। ਤੇ ਮੈਨੂੰ ਨਹੀਂ ਲਗਦਾ ਕਿ ਸਿੱਧੂ ਮੂਸੇ ਵਾਲੇ ਨੇ ਕੋਈ ਵੱਡਾ ਗੁਨਾਹ ਕੀਤਾ ਕਿ ਉਸਨੂੰ 4- 5 ਸਾਲ ਦੀ ਸਜ਼ਾ ਕਰਵਾਉਣੀ ਜਰੂਰੀ ਆ।ਮੈਂ ਤਾਂ ਇਕ ਅਪੀਲ ਕਰ ਸਕਦੀ ਆ ਕੇ ਪੰਜਾਬ ਦਾ ਮਸਲਾ ਸਿੱਧੂ ਮੂਸੇ ਵਾਲਾ ਨਹੀਂ,,ਪੰਜਾਬ ਦੇ ਮਸਲੇ ਹੋਰ ਬਹੁਤ ਵੱਡੇ ਆ।ਓਹਨਾ ਵੱਲ ਧਿਆਨ ਦਿਓ।

ਜੇਕਰ ਕਿਸੇ ਦੀ ਸ਼ਾਨ ਦੇ ਖ਼ਿਲਾਫ਼ ਕੁਝ ਬੋਲਿਆ ਗਿਆ ਹੋਵੇ ਤਾਂ ਛੋਟੀ ਬੱਚੀ ਸਮਝ ਕੇ ਮਾਫ ਕਰਿਓ।ਹਰ ਕਿਸੇ ਨੂੰ ਆਪਣੇ ਵਿਚਾਰ ਰੱਖਣ ਦਾ ਅਧਿਕਾਰ ਹੈ।

error: Content is protected !!