Home / ਤਾਜਾ ਜਾਣਕਾਰੀ / ਪਤੀ ਅਤੇ ਪਿਤਾ ਦੇ ਅੰਤਿਮ ਦਰਸ਼ਨਾਂ ਨੂੰ ਆਈਸੋਲੇਸ਼ਨ ਤੋਂ ਚੋਰੀ ਭੱਜਿਆ ਪਰਿਵਾਰ ਅਤੇ ਫਿਰ

ਪਤੀ ਅਤੇ ਪਿਤਾ ਦੇ ਅੰਤਿਮ ਦਰਸ਼ਨਾਂ ਨੂੰ ਆਈਸੋਲੇਸ਼ਨ ਤੋਂ ਚੋਰੀ ਭੱਜਿਆ ਪਰਿਵਾਰ ਅਤੇ ਫਿਰ

ਸਰਕਾਰ ਸਖਤ – ਪਰਿਵਾਰ ‘ਤੇ ਵਖਤ

ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ) 25 ਜੁਲਾਈ 2020 – ਕੋਰੋਨਾ ਦੇ ਚਲਦਿਆਂ ਅਤੇ ਕੁੱਝ ਘਟਨਾਵਾਂ ਤੋਂ ਸਬਕ ਲੈਂਦੀਆਂ ਸਰਕਾਰਾਂ ਦਿਨ ਬਰ ਦਿਨ ਸਖਤ ਹੋਈ ਜਾ ਰਹੀਆਂ ਹਨ। ਪਰ ਇਸ ਦੌਰਾਨ ਜਿਨ੍ਹਾਂ ‘ਤੇ ਮਾੜਾ ਵਖਤ ਆਉਣ ਪੈਂਦਾ ਹੈ ਉਨ੍ਹਾਂ ਦੀ ਹਾਲਤ ਹੋਰ ਵੀ ਖਰਾਬ ਹੋ ਜਾਂਦੀ ਹੈ। ਬੀਤੀ ਰਾਤ ਇਥੇ ਦੇ ਸ਼ਹਿਰ ਹਮਿਲਟਨ ਤੋਂ ਇੱਕ 37 ਸਾਲਾ ਔਰਤ ਅਤੇ ਉਸਦੇ ਚਾਰ ਨੌਜਵਾਨ ਬੱਚੇ (18,17,16 ਅਤੇ 12) ਹੋਟਲ ਦੀ ਕੰਧ ਟੱਪ ਕੇ ਬਾਹਰ ਨਿਕਲ ਗਏ। ਬ੍ਰਿਸਬੇਨ ਆਸਟਰੇਲੀਆ ਤੋਂ ਆਏ ਇਸ ਪਰਿਵਾਰ ਦਾ ਉਦੇਸ਼ ਸੀ ਉਹ ਆਪਣੇ ਨਜ਼ਦੀਕੀ (ਔਰਤ ਦਾ ਪਤੀ ਅਤੇ ਬੱਚਿਆਂ ਦਾ ਪਿਤਾ) ਜੋ ਇਸ ਦੁਨੀਆ ਤੋਂ ਤੁਰ ਗਿਆ ਸੀ, ਔਕਲੈਂਡ ਜਾ ਕੇ ਅੰਤਿਮ ਦਰਸ਼ਨ ਕਰ ਲੈਣ।

ਉਨ੍ਹਾਂ ਦੀ ਇਸ ਸਬੰਧੀ ਅਰਜੀ ਉੱਤੇ ਨਾਂਹ ਹੋ ਗਈ ਅਤੇ ਅੱਜ ਆਖਰੀ ਦਿਨ ਸੀ ਸਸਕਾਰ ਕਰਨ ਦਾ। ਇਹ ਪਰਿਵਾਰ ਕੰਧ ਟੱਪ ਕੇ ਨਿਕਲ ਤਾਂ ਗਿਆ ਪਰ ਮਾਂ ਅਤੇ ਤਿੰਨ ਬੱਚੇ ਪੁਲਿਸ ਨੇ ਜਲਦੀ ਕਾਬੂ ਕਰ ਲਏ ਜਦ ਕਿ ਇਕ 17 ਸਾਲਾ ਮੁੰਡਾ ਕਿਸੀ ਤਰ੍ਹਾਂ ਹਮਿਲਟਨ ਸ਼ਹਿਰ ਤੋਂ ਔਕਲੈਂਡ ਪਹੁੰਚ ਗਿਆ। ਇਹ ਮੁੰਡਾ ਆਪਣੇ ਪਿਤਾ ਦੇ ਕੋਲ 4 ਘੰਟੇ ਤੱਕ ਰਿਹਾ ਪਰ ਪੁਲਿਸ ਨੇ ਪਿੱਛਾ ਕਰਦਿਆਂ ਉਸਨੂੰ ਤੜਕੇ 4 ਵਜੇ ਗ੍ਰਿਫਤਾਰ ਕਰ ਲਿਆ।

ਅੱਜ ਜਦੋਂ ਬੱਚਿਆਂ ਦੇ ਪਿਤਾ ਦਾ ਸਸਕਾਰ ਹੋ ਰਿਹਾ ਸੀ ਤਾਂ ਉਸ ਸਮੇਂ ਇਸ ਪਰਿਵਾਰ ਨੂੰ ਅਦਾਲਤ ਦੇ ਵਿਚ ਪੇਸ਼ ਕੀਤਾ ਗਿਆ ਅਤੇ ਦੋਸ਼ ਲਾਇਆ ਗਿਆ ਕਿ ਉਨ੍ਹਾਂ ਨੇ ਸਿਹਤ ਸਬੰਧੀ ਬਣਾਏ ਨਿਯਮ ਨੂੰ ਤੋ ੜਿ ਆ ਹੈ ਅਤੇ ਬਾਕੀ ਨਿਊਜ਼ੀਲੈਂਡ ਵਾਸੀਆਂ ਦੀ ਜਾਨ ਨੂੰ ਖ ਤ lਰਾ ਪੈਦਾ ਕੀਤਾ ਹੈ। ਬੱਚਿਆਂ ਦੀ ਮਾਂ ਦਾ ਕਹਿਣਾ ਹੈ ਕਿ ਬੱਚਿਆਂ ਲਈ ਪਿਤਾ ਦੇ ਅੰ ਤਿ ਮ ਦਰਸ਼ਨ ਕਰਨੇ ਇੱਕ ਬਹੁਤ ਮਹੱਤਵਪੂਰਨ ਮੌਕਾ ਹੁੰਦਾ ਹੈ ਪਰ ਸਰਕਾਰ ਨੇ ਇਸਨੂੰ ਵੀ ਜਰੂਰੀ ਨਹੀਂ ਸਮਝਿਆ। 12 ਸਾਲਾ ਬੱਚੇ ਉਤੇ ਕੋਈ ਦੋਸ਼ ਨਹੀਂ ਲਾਏ ਗਏ ਜਦ ਕਿ ਬਾਕੀਆਂ ਉਤੇ ਦੋਸ਼ ਲਗਾ ਕੇ ਕੇਸ ਦਰਜ ਕਰ ਲਿਆ ਗਿਆ ਹੈ।

ਮਾਣਯੋਗ ਅਦਾਲਤ ਨੇ ਭਾਵੇਂ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਪਰ ਕਿਹਾ ਹੈ ਕਿ ਇਹ ਇਕ ਗੰਭੀਰ ਮਾਮਲਾ ਸੀ ਅਤੇ ਉਨ੍ਹਾਂ ਨੇ ਨਿਯਮਾਂ ਦੀ ਉ ਲੰ lਘ lਣਾ ਕੀਤੀ ਹੈ। ਅਦਾਲਤ ਨੇ ਪਾਸਪੋਰਟ ਜਮ੍ਹਾ ਕਰਵਾਉਣ ਲਈ ਕਹਿ ਦਿੱਤਾ ਹੈ ਅਤੇ ਜਮਾਨਤਾਂ ਕਰ ਦਿੱਤੀਆਂ ਹਨ। ਸੋ ਪਰਿਵਾਰ ਹੁਣ ਕਾਨੂੰਨੀ ਸ਼ਿਕੰਜੇ ਵਿਚ ਫਸ ਕੇ ਰਹਿ ਗਿਆ ਹੈ।

ਮਾਣਯੋਗ ਅਦਾਲਤ ਨੇ ਪੁਲਿਸ ਨੂੰ ਕਿਹਾ ਹੈ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਦੀ ਸਸਕਾਰ ਵਾਲੀ ਵੀਡੀਓ ਫਿਲਮ ਬਣਾ ਕੇ ਪਰਿਵਾਰ ਨੂੰ ਦੇਣ ਦਾ ਪ੍ਰਬੰਧ ਕੀਤਾ ਜਾਵੇ। ਵਰਨਣਯੋਗ ਹੈ ਕਿ ਨਿਊਜ਼ੀਲੈਂਡ ਦੇ ਵਿਚ ਸਿਰਫ 21 ਕੋਰੋਨਾ ਕੇਸ ਐਕਟਿਵ ਹਨ ਜੋ ਕਿ ਹੋਟਲਾਂ ਵਿਚ ਰੱਖੇ ਗਏ ਹਨ। ਸਾਰੇ ਕੇਸ ਬਾਹਰੋਂ ਆ ਰਹੇ ਲੋਕਾਂ ਦੇ ਹਨ ਅਤੇ ਸਥਾਨਿਕ ਪੱਧਰ ਉਤੇ ਕੋਈ ਕੇਸ ਨਹੀਂ ਹੈ।

error: Content is protected !!