Home / ਤਾਜਾ ਜਾਣਕਾਰੀ / ਪਾਕਿਸਤਾਨ ਨੂੰ ਇਸ ਕਾਰਨ ਫਰਾਰ ਹੋ ਰਹੀ ਸੀ ਕੁੜੀ – ਆਈ ਇਹ ਤਾਜਾ ਵੱਡੀ ਖਬਰ

ਪਾਕਿਸਤਾਨ ਨੂੰ ਇਸ ਕਾਰਨ ਫਰਾਰ ਹੋ ਰਹੀ ਸੀ ਕੁੜੀ – ਆਈ ਇਹ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਪਿਆਰ ਉਹ ਜ਼ੁਬਾਨ ਹੁੰਦੀ ਹੈ ਜਿਸ ਦੇ ਜ਼ਰੀਏ ਅਸੀਂ ਹਰ ਇੱਕ ਚੀਜ਼ ਨੂੰ ਆਪਣਾ ਬਣਾ ਲੈਂਦੇ ਹਾਂ। ਦੁਨੀਆਂ ਦੇ ਵਿੱਚ ਵੱਡੇ ਤੋਂ ਵੱਡੇ ਮਸਲੇ ਪਿਆਰ ਦੇ ਨਾਲ ਹੀ ਸੁਲਝਾਏ ਜਾ ਸਕਦੇ ਨੇ। ਕਿਸੇ ਵੀ ਰਿਸ਼ਤੇ ਦੀ ਮਿਆਦ ਪਿਆਰ ਦੇ ਉਪਰ ਹੀ ਨਿਰਭਰ ਕਰਦੀ ਹੈ। ਜਿੰਨੀ ਦੇਰ ਤੱਕ ਇਹ ਕਿਸੇ ਰਿਸ਼ਤੇ ਅੰਦਰ ਮੌਜੂਦ ਰਹਿੰਦਾ ਹੈ ਓਨੀ ਦੇਰ ਤੱਕ ਉਹ ਰਿਸ਼ਤਾ ਵਜੂਦ ਵਿਚ ਰਹਿੰਦਾ ਹੈ। ਜਿੱਥੇ ਪਿਆਰ ਰਿਸ਼ਤਿਆਂ ਦੀ ਲ-ੜੀ ਨੂੰ ਪਰੋ ਕੇ ਰੱਖਦਾ ਹੈ ਉੱਥੇ ਹੀ ਕਦੇ ਕਦਾਈਂ ਇਹ ਪਿਆਰ ਇਨਸਾਨ ਕੋਲੋਂ ਹੱਦਾਂ ਨੂੰ ਵੀ ਪਾਰ ਕਰਵਾ ਦਿੰਦਾ ਹੈ।

ਇਸ ਪਿਆਰ ਦੇ ਚੱਕਰ ਵਿੱਚ ਪੈ ਕੇ ਇਨਸਾਨ ਕਦੇ ਕਦਾਈਂ ਅਜਿਹਾ ਕਦਮ ਪੁੱਟ ਲੈਂਦਾ ਹੈ ਜਿਸ ਦਾ ਖ਼ਾਮਿਆਜ਼ਾ ਸ਼ਾਇਦ ਉਹ ਸਾਰੀ ਉਮਰ ਨਹੀਂ ਪੂਰਾ ਕਰ ਸਕਦਾ। ਅੰਨ੍ਹੇ ਪਿਆਰ ਦੀ ਇਕ ਮਿਸਾਲ ਕਰਤਾਰਪੁਰ ਕੋਰੀਡੋਰ ਦੇ ਉੱਪਰ ਦੇਖਣ ਨੂੰ ਮਿਲੀ ਜਿੱਥੇ ਇੱਕ ਉੜੀਸਾ ਦੀ ਰਹਿਣ ਵਾਲੀ 25 ਸਾਲਾਂ ਸ਼ਾਦੀਸ਼ੁਦਾ ਮਹਿਲਾ ਇਕ ਪਾਕਿਸਤਾਨੀ ਲੜਕੇ ਦੇ ਪਿਆਰ ਵਿੱਚ ਪੈ ਕੇ ਉਸ ਨੂੰ ਪਾਕਿਸਤਾਨ ਮਿਲਣ ਜਾਣ ਆ ਪਹੁੰਚੀ। ਜਿਥੇ ਉਸ ਨੂੰ ਮਹਿਲਾ ਕਾਂਸਟੇਬਲ ਦੀ ਮਦਦ ਦੇ ਨਾਲ ਫੜ ਕੇ ਉਸ ਦੇ ਪਰਿਵਾਰ ਹਵਾਲੇ ਕਰ ਦਿੱਤਾ ਗਿਆ।

ਮਿਲੀ ਜਾਣਕਾਰੀ ਮੁਤਾਬਕ ਉੜੀਸਾ ਦੀ ਇੱਕ ਔਰਤ ਪਿਛਲੇ 6 ਸਾਲਾਂ ਤੋਂ ਵਿਆਹੀ ਹੋਈ ਹੈ ਅਤੇ ਉਸ ਦੀ ਇੱਕ ਪੰਜ ਸਾਲਾਂ ਦੀ ਲੜਕੀ ਵੀ ਹੈ। ਇਹ ਔਰਤ ਇਕ ਮੋਬਾਈਲ ਐਪ ਆਜ਼ਾਦ ਦੇ ਜ਼ਰੀਏ ਪਾਕਿਸਤਾਨ ਦੇ ਇਸਲਾਮਾਬਾਦ ਵਿਖੇ ਰਹਿਣ ਵਾਲੇ ਮੁਹੰਮਦ ਮਾਨ ਨਾਮ ਦੇ ਇਕ ਲੜਕੇ ਦੇ ਸੰਪਰਕ ਵਿਚ ਆਈ ਅਤੇ ਬੀਤੇ 2 ਮਹੀਨਿਆਂ ਦੌਰਾਨ ਹੀ ਦੋਹਾਂ ਵਿਚ ਗੂੜ੍ਹੀ ਦੋਸਤੀ ਹੋ ਗਈ। ਜਿਸ ਮਗਰੋਂ ਦੋਵੇਂ ਜਣੇ ਵਟਸਐਪ ਰਾਹੀਂ ਗੱਲ ਕਰਨ ਲੱਗ ਪਏ ਅਤੇ ਲੜਕੇ ਨੇ ਉਸ ਨੂੰ ਕਰਤਾਰਪੁਰ ਕੋਰੀਡੋਰ ਜ਼ਰੀਏ ਪਾਕਿਸਤਾਨ ਆਉਣ ਲਈ ਕਿਹਾ ਅਤੇ ਉਕਤ ਮਹਿਲਾ ਤਿਆਰ ਹੋ ਗਈ।

ਇੱਥੇ ਜਦੋਂ ਬੀਐਸਐਫ ਦੇ ਜਵਾਨਾਂ ਨੇ ਉਸ ਨੂੰ ਸ਼ੱਕੀ ਹਾਲਤ ਦੇ ਵਿੱਚ ਘੁੰਮਦੇ ਹੋਏ ਦੇਖਿਆ ਤਾਂ ਉਨ੍ਹਾਂ ਤੁਰੰਤ ਡੇਰਾ ਬਾਬਾ ਨਾਨਕ ਪੁਲਸ ਨੂੰ ਸੂਚਿਤ ਕਰ ਦਿੱਤਾ ਜਿਸ ਤੋਂ ਬਾਅਦ ਉਸ ਨੂੰ ਪੁੱਛਗਿੱਛ ਵਾਸਤੇ ਥਾਣੇ ਲਿਆਂਦਾ ਗਿਆ ਅਤੇ ਸਾਰੀ ਸੱਚਾਈ ਸਾਹਮਣੇ ਆ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਉਸ ਦੇ ਪਤੀ ਨੇ 5 ਅਪ੍ਰੈਲ ਨੂੰ ਉਸਦੀ ਗੁੰ-ਮ-ਸ਼ੁ-ਦ-ਗੀ ਦੀ ਰਿਪੋਰਟ ਸਬੰਧਤ ਥਾਣੇ ਵਿੱਚ ਲਿਖਵਾਈ ਸੀ।

error: Content is protected !!