Home / ਤਾਜਾ ਜਾਣਕਾਰੀ / ਪੈ ਗਿਆ ਪੰਗਾ ਘੁਬਾਇਆ ਦੇ ਕੋਰੋਨਾ ਟੈਸਟ ਨਾਲ , ਸਾਰੇ ਪੰਜਾਬ ਚ ਚਰਚਾ

ਪੈ ਗਿਆ ਪੰਗਾ ਘੁਬਾਇਆ ਦੇ ਕੋਰੋਨਾ ਟੈਸਟ ਨਾਲ , ਸਾਰੇ ਪੰਜਾਬ ਚ ਚਰਚਾ

ਆਈ ਤਾਜਾ ਵੱਡੀ ਖਬਰ

ਮਸ਼ਹੂਰ ਕਾਂਗਰਸੀ ਲੀਡਰ ਅਤੇ ਐਮ ਐਲ ਏ ਦਵਿੰਦਰ ਸਿੰਘ ਘੁਬਾਇਆ ਦੇ ਬਾਰੇ ਵਿਚ ਵੱਡੀ ਖਬਰ ਆਈ ਹੈ ਜਿਸ ਨੇ ਸਾਰੇ ਪੰਜਾਬ ਵਿਚ ਨਵੀਂ ਚਰਚਾ ਛੇੜ ਕੇ ਰੱਖ ਦਿੱਤੀ ਹੈ। ਘੁਬਾਇਆ ਆਮ ਤੋਰ ਤੇ ਆਪਣੇ ਸੁਭਾ ਦਾ ਕਰਕੇ ਕਈ ਵਾਰ ਪੰਜਾਬ ਚ ਸੁਰਖੀਆਂ ਵਿਚ ਰਹਿ ਚੁਕੇ ਹਨ ਪਰ ਇਸ ਵਾਰ ਉਹ ਆਪਣੇ ਸੁਬਾਹ ਦਾ ਕਰਕੇ ਨਹੀਂ ਬਲਕਿ ਆਪਣੀ ਉਮਰ ਦਾ ਕਰਕੇ ਚਰਚਾ ਦੇ ਵਿਚ ਆ ਗਏ ਹਨ ਅਤੇ ਮਾਮਲਾ ਅਦਾਲਤ ਤੱਕ ਵੀ ਪਹੁੰਚ ਗਿਆ ਹੈ।

ਕੋਰੋਨਾ ਰਿਪੋਰਟ ਨੂੰ ਲੈ ਕੈ ਫਾਜ਼ਿਲਕਾ ਤੋਂ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਵਿਵਾਦਾਂ ‘ਚ ਘਿਰ ਗਏ ਹਨ। ਦਰਅਸਲ ਹਾਲ ਹੀ ‘ਚ ਵਿਧਾਇਕ ਘੁਬਾਇਆ ਨੇ ਆਪਣਾ ਕੋਰੋਨਾ ਟੈਸਟ ਕਰਵਾਇਆ ਸੀ, ਜਿਸ ਦੀ ਰਿਪੋਰਟ ਤਾਂ ਨੈਗੇਟਿਵ ਆਈ ਪਰ ਇਸ ਰਿਪੋਰਟ ਲਈ ਦਿੱਤੇ ਗਏ ਦਸਤਾਵੇਜਾਂ ‘ਚ ਲਿਖੀ ਘੁਬਾਇਆ ਦੀ ਉਮਰ ਨੇ ਉਸਦੀ ਸਿਆਸਤ ‘ਤੇ ਵੀ ਸਵਾਲ ਖ਼ੜ੍ਹੇ ਕਰ ਦਿੱਤੇ ਹਨ। ਇਨ੍ਹਾਂ ਦਸਤਾਵੇਜ਼ਾਂ ‘ਚ ਘੁਬਾਇਆ ਦੀ ਉਮਰ ਚੋਣ ਲ ੜ – ਨ ਦੀ ਨਹੀ ਸੀ।

ਦੱਸਣਯੋਗ ਹੈ ਕਿ ਇਸ ਨਾਲ ਫਾਜ਼ਿਲਕਾ ਦੇ ਸਾਬਕਾ ਵਿਧਾਇਕ ਅਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਨੀ ਨੂੰ ਮੁੱਦਾ ਮਿਲ ਗਿਆ ਹੈ ਕਿ ਘੁਬਾਇਆ ਵਲੋਂ ਕੋਰੋਨਾ ਟੈਸਟ ਕਰਵਾਏ ਗਏ ਦਸਤਾਵੇਜਾਂ ‘ਚ ਸਾਫ ਜ਼ਾਹਿਰ ਹੁੰਦਾ ਹੈ ਕਿ ਵਿਧਾਇਕ ਘੁਬਾਇਆ ਦੀ ਉਮਰ ਚੋਣਾਂ ਲੜਨ ਦੀ ਨਹੀਂ ਸੀ, ਇਸ ਲਈ ਉਨ੍ਹਾਂ ਦੀ ਵਿਧਾਇਕੀ ਰੱਦ ਕੀਤੀ ਜਾਣੀ ਚਾਹੀਦੀ ਹੈ। ਜਿਸ ਲਈ ਉਨ੍ਹਾਂ ਨੇ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ, ਹਾਲਾਂਕਿ ਕੋਰਟ ਦਾ ਫੈਸਲਾ ਆਉਣਾ ਅਜੇ ਬਾਕੀ ਹੈ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!