Home / ਤਾਜਾ ਜਾਣਕਾਰੀ / ਪੈ ਗਿਆ ਹੁਣ ਨਵਾਂ ਇਹ ਸਿਆਪਾ ਸਾਰੀ ਦੁਨੀਆ ਪਈ ਫਿਕਰਾਂ ਚ – ਤਾਜਾ ਵੱਡੀ ਖਬਰ

ਪੈ ਗਿਆ ਹੁਣ ਨਵਾਂ ਇਹ ਸਿਆਪਾ ਸਾਰੀ ਦੁਨੀਆ ਪਈ ਫਿਕਰਾਂ ਚ – ਤਾਜਾ ਵੱਡੀ ਖਬਰ

ਤਾਜਾ ਵੱਡੀ ਖਬਰ

ਕਰੋਨਾ ਵਾਇਰਸ 2019 ਦੇ ਅੰਤਿਮ ਸਮੇਂ ਵਿੱਚ ਸ਼ੁਰੂ ਹੋਈ ਸੀ। ਜਿਸ ਦਾ ਪ੍ਰਕੋਪ ਅੱਜ ਤੱਕ ਜਾਰੀ ਹੈ। ਚੀਨ ਤੋਂ ਸ਼ੁਰੂ ਹੋਈ ਇਸ ਕਰੋਨਾ ਨੇ ਸਾਰੀ ਦੁਨੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਕੋਈ ਵੀ ਦੇਸ਼ ਇਸ ਦੀ ਮਾਰ ਤੋਂ ਨਹੀਂ ਬਚ ਸਕਿਆ। ਸਭ ਦੇਸ਼ਾਂ ਨੂੰ ਇਸ ਦੇ ਕਾਰਨ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪਿਆ ਹੈ। ਪਰ ਕਰੋਨਾ ਕੇਸਾਂ ਵਿਚ ਆਈ ਕਮੀ ਨੂੰ ਦੇਖਦੇ ਹੋਏ ਸਭ ਦੇਸ਼ਾਂ ਵੱਲੋਂ ਮੁੜ ਪੈਰਾਂ ਸਿਰ ਹੋਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉੱਥੇ ਹੀ ਸਰਦੀ ਦੇ ਵਧਣ ਨਾਲ ਕਰੋਨਾ ਕੇਸਾਂ ਵਿੱਚ ਫਿਰ ਤੋਂ ਵਾਧਾ ਦਰਜ ਕੀਤਾ ਗਿਆ ਸੀ।

ਵਿਸ਼ਵ ਵਿੱਚ ਫੈਲੀ ਹੋਈ ਕੋਰੋਨਾ ਦਾ ਅਜੇ ਖ਼ਾਤਮਾ ਨਹੀਂ ਹੋਇਆ ਕਿ ਪੂਰੀ ਦੁਨੀਆਂ ਫਿਰ ਤੋਂ ਫਿਕਰਾਂ ਵਿੱਚ ਪੈ ਗਈ ਹੈ।ਪਿਛਲੇ ਕੁਝ ਦਿਨਾਂ ਤੋਂ ਬ੍ਰਿਟੇਨ ਵਿਚ ਕਰੋਨਾਵਾਇਰਸ ਦੇ ਨਵੀਂ ਕਿਸਮ ਦੇ ਕੇਸ ਮਿਲਣ ਕਾਰਨ ਦੁਨੀਆਂ ਇਕ ਵਾਰ ਫਿਰ ਤੋਂ ਚਿੰਤਾ ਵਿੱਚ ਹੈ। ਬ੍ਰਿਟੇਨ ਵਿਚ ਮਿਲਣ ਵਾਲੇ ਕੇਸਾਂ ਦੇ ਮੱਦੇਨਜ਼ਰ ਹੀ ਬਹੁਤ ਸਾਰੇ ਦੇਸ਼ਾਂ ਵਲੋ ਹਵਾਈ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਭਾਰਤ ਵੱਲੋਂ ਵੀ ਬ੍ਰਿਟੇਨ ਤੋਂ ਆਉਣ ਵਾਲੀਆਂ ਉਡਾਨਾਂ ਨੂੰ 31 ਦਸੰਬਰ ਤੱਕ ਰੋਕ ਦਿੱਤਾ ਗਿਆ ਹੈ। ਇਸ ਤਰ੍ਹਾਂ ਹੀ ਹੋਰ ਵੀ ਬਹੁਤ ਸਾਰੇ ਦੇਸ਼ਾਂ ਵੱਲੋਂ ਇਹ ਪਾਬੰਦੀਆ ਲਾਗੂ ਕਰ ਦਿੱਤੀਆਂ ਗਈਆਂ ਹਨ।

ਜਿਨ੍ਹਾਂ ਵਿਚ ਫ਼ਰਾਂਸ,ਬੈਲਜ਼ੀਅਮ,ਜਰਮਨੀ,ਇਟਲੀ,ਬੁਲਗਾਰੀਆ ,ਦਖਣੀ ਆਇਰਸ ਰਿਪਬਲਿਕ ,ਡੈਨਮਾਰਕ, ਕੈਨੇਡਾ, ਤੁਰਕੀ ਇਰਾਨ ,ਹਾਂਗਕਾਂਗ ,ਅਰਜਨਟੀਨਾ, ਕੁਵੈਤ, ਮੋਰੱਕੋ, ਕਰੋਏਸ਼ੀਆ, ਨੇ ਬ੍ਰਿਟੇਨ ਤੋਂ ਆਉਣ ਵਾਲੀਆਂ ਉਡਾਨਾਂ ਤੇ ਰੋਕ ਲਗਾ ਦਿੱਤੀ ਹੈ। ਇਜ਼ਰਾਇਲ ਵੱਲੋ ਬਰਤਾਨੀਆ ਦੇ ਨਾਲ ਡੈਨਮਾਰਕ ਅਤੇ ਦੱਖਣੀ ਅਫਰੀਕਾ ਤੋਂ ਆਉਣ ਵਾਲੀਆਂ ਉਡਾਣਾਂ ਤੇ ਵੀ ਪਬੰਧੀ ਲਗਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਨਵੇਂ ਵਾਇਰਸ ਬਾਰੇ

ਅਮਰੀਕਾ ਦੇ ਨਵੇਂ ਚੁਣੇ ਗਏ ਭਾਰਤੀ ਮੂਲ ਦੇ ਸਰਜਨ ਜਨਰਲ ਅਮਰੀਕੀ ਡਾਕਟਰ ਵਿਵੇਕ ਮੂਰਤੀ ਨੇ ਕਿਹਾ ਹੈ ਕਿ ਇਹ ਮੰਨਣ ਦਾ ਕੋਈ ਕਾਰਨ ਨਹੀਂ ਹੈ, ਕੇ ਕਰੋਨਾ ਖਿਲਾਫ ਬਣਾਏ ਗਏ ਟੀਕੇ ਇਸ ਨਵੇਂ ਵਾਇਰਸ ਦੇ ਖਿਲਾਫ ਪ੍ਰਭਾਵੀ ਨਹੀਂ ਹੋਣਗੇ। ਬ੍ਰਿਟੇਨ ਤੋਂ ਬਿਨਾਂ ਹੀ ਦੱਖਣੀ ਅਫਰੀਕਾ ਵਿੱਚ ਵੀ ਇਸ ਨਵੇਂ ਵਾਇਰਸ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਆਸਟ੍ਰੇਲੀਆ ਵਿਚ ਵੀ ਇਸ ਨਵੇਂ ਵਾਇਰਸ ਦੇ ਦੋ ਮਾਮਲੇ ਸਾਹਮਣੇ ਆਏ ਹਨ। ਸਮਾਚਾਰ ਏਜੰਸੀ ਏ ਐਨ ਆਈ ਨੇ ਸਪੂਤਨਿਕ ਦੇ ਹਵਾਲੇ ਨਾਲ ਦੱਸਿਆ ਹੈ ਕਿ ਫਰਾਂਸ ਵਿੱਚ ਇਸ ਦੇ ਪਹਿਲਾ ਹੀ ਫੈਲਣ ਦਾ ਡਰ ਪ੍ਰਗਟਾਇਆ ਜਾ ਰਿਹਾ ਹੈ ।

error: Content is protected !!