Home / ਤਾਜਾ ਜਾਣਕਾਰੀ / ਪੰਜਾਬੀ ਪ੍ਰੀਵਾਰ ਨੂੰ ਆਸਟ੍ਰੇਲੀਆ ਚ ਦਿਤੀ ਗਈ ਇਸ ਤਰਾਂ ਮੌਤ, ਪੰਜਾਬ ਚ ਛਾਇਆ ਸੋਗ-ਤਾਜਾ ਵੱਡੀ ਖਬਰ

ਪੰਜਾਬੀ ਪ੍ਰੀਵਾਰ ਨੂੰ ਆਸਟ੍ਰੇਲੀਆ ਚ ਦਿਤੀ ਗਈ ਇਸ ਤਰਾਂ ਮੌਤ, ਪੰਜਾਬ ਚ ਛਾਇਆ ਸੋਗ-ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਵਿਦੇਸ਼ਾਂ ਦਾ ਮੋਹ ਅਜਿਹਾ ਹੁੰਦਾ ਹੈ ਕਿ ਇਨਸਾਨ ਉਸ ਵੱਲ ਖਿੱਚਿਆ ਚਲਾ ਜਾਂਦਾ ਹੈ‌। ਉਥੋਂ ਦੀਆਂ ਸੁੱਖ ਸਹੂਲਤਾਂ, ਨਿਯਮ ਅਤੇ ਵਾਤਾਵਰਣ ਆਕਰਸ਼ਣ ਦਾ ਕੇਂਦਰ ਹੁੰਦੇ ਹਨ। ਜਿਸ ਕਾਰਨ ਵੱਡੀ ਗਿਣਤੀ ਵਿੱਚ ਲੋਕ ਇੱਥੇ ਆਣਕੇ ਪੱਕੇ ਤੌਰ ‘ਤੇ ਰਹਿਣਾ ਸ਼ੁਰੂ ਕਰ ਦਿੰਦੇ ਹਨ। ਜਿਨ੍ਹਾਂ ਵਿੱਚ ਬਹੁਤ ਸਾਰੇ ਵਿਦਿਆਰਥੀ ਵੀ ਸ਼ਾਮਲ ਹੁੰਦੇ ਹਨ ਜੋ ਪੜ੍ਹਨ ਤੋਂ ਬਾਅਦ ਆਪਣਾ ਕਰੀਅਰ ਬਣਾਉਣ ਲਈ ਸਖਤ ਮਿਹਨਤ ਕਰਦੇ ਹਨ। ਇਕ ਅਜਿਹਾ ਹੀ ਮਿਹਨਤੀ ਨੌਜਵਾਨ ਪੰਜਾਬ ਦੇ ਮਲਸੀਆਂ ਤੋਂ ਆਸਟ੍ਰੇਲੀਆ ਵਿਖੇ ਪੜ੍ਹਾਈ ਕਰਨ ਦੇ ਲਈ ਆਇਆ ਸੀ

ਅਤੇ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਵਿਆਹ ਕਰਵਾ ਕੇ ਇਕ ਖੁਸ਼ਹਾਲ ਜ਼ਿੰਦਗੀ ਜੀਅ ਰਿਹਾ ਸੀ। ਅਚਾਨਕ ਹੀ ਘਰ ਨੂੰ ਲੱਗੀ ਅੱਗ ਕਾਰਨ ਉਸ ਦਾ ਸਭ ਕੁਝ ਤਬਾਹ ਹੋ ਗਿਆ ਜਿਸ ਵਿੱਚ ਉਸ ਦੀ ਖ਼ੁਦ, ਪਤਨੀ ਅਤੇ ਬੱਚੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ 26 ਸਾਲਾਂ ਇੰਦਰਪਾਲ ਨੌਜਵਾਨ ਮਲਸੀਆਂ ਦੇ ਨਜ਼ਦੀਕ ਸੋਹਲ ਜਾਗੀਰ ਪਿੰਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ। ਅੱਜ ਤੋਂ ਪੰਜ ਸਾਲ ਪਹਿਲਾਂ ਮਨ ਅੰਦਰ ਆਪਣੇ ਕਰੀਅਰ ਨੂੰ ਲੈ ਕਈ ਤਰ੍ਹਾਂ ਦੇ ਸੁਪਨੇ ਸਜਾ ਕੇ ਇੰਦਰਪਾਲ ਆਸਟ੍ਰੇਲੀਆ ਦੇ ਮੈਲਬੌਰਨ ਵਿੱਚ ਪੜ੍ਹਾਈ ਕਰਨ ਲਈ ਗਿਆ ਸੀ।

ਜਿਥੇ ਉਸ ਨੇ 19 ਸਾਲ ਦੀ ਐਬੀ ਫੋਰੈਸਟ ਨਾਲ ਵਿਆਹ ਕਰਵਾਇਆ ਅਤੇ ਉਨ੍ਹਾਂ ਦੇ ਇਸ ਖ਼ੁਸ਼ਹਾਲ ਵਿਆਹ ਤੋਂ ਲੜਕੀ ਆਈਵੀ ਦਾ ਜਨਮ ਹੋਇਆ ਸੀ। ਆਪਣੀ 19 ਦਿਨਾਂ ਦੀ ਬੱਚੀ ਦੇ ਨਾਲ ਇਹ ਪਰਿਵਾਰ ਹੱਸਦੇ ਖੇਡਦੇ ਦਿਨ ਬਤੀਤ ਕਰ ਰਿਹਾ ਸੀ ਪਰ ਅਚਾਨਕ ਹੀ ਬੀਤੀ ਰਾਤ ਉਸ ਦੇ ਘਰ ਨੂੰ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਇੰਨੀਆਂ ਜ਼ਿਆਦਾ ਸਨ ਕਿ ਕੁਝ ਮਿੰਟਾਂ ਵਿੱਚ ਹੀ ਇਸ ਨੇ ਘਰ ਨੂੰ ਪੂਰੀ ਤਰ੍ਹਾਂ ਆਪਣੀ ਲਪੇਟ ਵਿੱਚ ਲੈ ਲਿਆ।

ਇੰਦਰਪਾਲ ਨੇ ਆਪਣੇ ਪਰਿਵਾਰ ਸਮੇਤ ਇਸ ਅੱਗ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਉਹ ਅਜਿਹਾ ਨਾ ਕਰ ਪਾਇਆ। ਅੰਤ ਪੂਰੇ ਪਰਿਵਾਰ ਦੀ ਇਸ ਦੁਖਾਂਤਕ ਹਾਦਸੇ ਦੇ ਵਿਚ ਮੌਤ ਹੋ ਗਈ। ਗੁਆਂਢ ਵਿੱਚ ਰਹਿੰਦੇ ਹੋਏ ਲੋਕਾਂ ਨੇ ਇਸ ਭਿਆਨਕ ਅੱਗ ਉੱਪਰ ਕਾਬੂ ਪਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਅਜਿਹਾ ਕਰਨ ਵਿਚ ਨਾ-ਕਾਮਯਾਬ ਰਹੇ। ਸਥਾਨਕ ਪੁਲਸ ਨੇ ਇਸ ਮਾਮਲੇ ਦੇ ਸੰਬੰਧ ਵਿੱਚ ਇਕ 48 ਸਾਲਾਂ ਔਰਤ ਨੂੰ ਅੱਗ ਲਗਾਉਣ ਦੇ ਦੋ-ਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਆਸਟ੍ਰੇਲੀਆ ਵਿਖੇ ਵਾਪਰੀ ਇਸ ਦੁਖਦ ਘਟਨਾ ਨਾਲ ਪੂਰੇ ਪੰਜਾਬੀ ਭਾਈਚਾਰੇ ਦੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

error: Content is protected !!