Home / ਤਾਜਾ ਜਾਣਕਾਰੀ / ਪੰਜਾਬ : ਇਸ ਜਿਲ੍ਹੇ ਚ 6 ਫਰਵਰੀ 2021 ਤੱਕ ਲਈ ਜਾਰੀ ਹੋਇਆ ਇਹ ਸਰਕਾਰੀ ਹੁਕਮ

ਪੰਜਾਬ : ਇਸ ਜਿਲ੍ਹੇ ਚ 6 ਫਰਵਰੀ 2021 ਤੱਕ ਲਈ ਜਾਰੀ ਹੋਇਆ ਇਹ ਸਰਕਾਰੀ ਹੁਕਮ

ਤਾਜਾ ਵੱਡੀ ਖਬਰ

ਜਿਵੇਂ ਜਿਵੇਂ ਤਿਉਹਾਰਾਂ ਦਾ ਸੀਜ਼ਨ ਨਜ਼ਦੀਕ ਆ ਰਿਹਾ ਹੈ।ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਹਨ। ਕੁਝ ਘਟਨਾਵਾਂ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕੀਤੀਆਂ ਜਾਂਦੀਆਂ ਹਨ, ਕੁਝ ਘਟਨਾਵਾਂ ਲੁੱਟ-ਖੋਹ ਦੀਆਂ ਹੁੰਦੀਆਂ ਹਨ। ਆਉਣ ਵਾਲੇ ਦਿਨਾਂ ਵਿਚ ਤਿਉਹਾਰੀ ਸੀਜ਼ਨ ਨੂੰ ਵੇਖਦੇ ਹੋਏ ਜ਼ਿਲੇ ਵਿਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਹਨ। ਕੁਝ ਦਿਨ ਪਹਿਲਾਂ ਹੀ ਸ਼ਰਾਰਤੀ ਅਨਸਰਾਂ ਨੂੰ ਠੱਲ੍ਹ ਪਾਉਣ ਲਈ ਡਰੋਨ ਦੀ ਵਰਤੋਂ ਤੇ ਪਾਬੰਦੀ ਲਗਾਈ ਗਈ ਸੀ।

ਤਾਂ ਜੋ ਸ਼ਰਾਰਤੀ ਅਨਸਰ ਇਸ ਦੀ ਦੁਰਵਰਤੋਂ ਨਾ ਕਰ ਸਕਣ। ਇਸ ਤਰ੍ਹਾਂ ਹੀ ਇਕ ਜਿਲੇ ਵਿੱਚ ਵਿਆਹ-ਸ਼ਾਦੀਆਂ ਅਤੇ ਹੋਰ ਪ੍ਰੋਗਰਾਮਾਂ ਤੇ ਕੁਝ ਗੀਤਾਂ ਤੇ ਪਾਬੰਦੀ ਲਗਾਈ ਸੀ ਤਾਂ ਜੋ ਇਸ ਦਾ ਅਸਰ ਨੌਜਵਾਨ ਪੀੜ੍ਹੀ ਤੇ ਨਾ ਪੈ ਸਕੇ। ਇਸ ਤਰ੍ਹਾਂ ਹੀ ਬੱਸਾਂ ਦੇ ਵਿਚ ਵੀ ਕੁਝ ਗੀਤਾਂ ਨੂੰ ਚਲਾਉਣ ਦੀ ਮਨਾਹੀ ਕੀਤੀ ਗਈ ਹੈ। ਲੋਕਾਂ ਦੇ ਮਿਲਟਰੀ ਰੰਗ ਦੀ ਵਰਦੀ , ਅਤੇ ਵਹੀਕਲਾਂ ਦੀ ਖਰੀਦ-ਵੇਚ ਅਤੇ ਵਰਤੋਂ ਕਰਨ ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਸਨ। ਤਾਂ ਜੋ ਸ਼ਰਾਰਤੀ ਅਨਸਰਾਂ ਨੂੰ ਠੱਲ੍ਹ ਪਾਈ ਜਾਵੇ।

ਹੁਣ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਡਾਕਟਰ ਸ਼ੇਨਾ ਅਗਰਵਾਲ ਵੱਲੋਂ ਇਕ ਹੋਰ ਪਾਬੰਦੀ 6 ਫਰਵਰੀ 2021 ਤੱਕ ਲਗਾ ਦਿੱਤੀ ਗਈ ਹੈ। ਜਿਸ ਦੇ ਤਹਿਤ ਜ਼ਿਲ੍ਹੇ ਵਿੱਚ ਕੋਈ ਵਿਅਕਤੀ ,ਪੰਚਾਇਤ ਜਾਂ ਸਰਕਾਰੀ ਸੰਸਥਾ ਕਿਸੇ ਵੀ ਯਾਦਗਾਰੀ ਗੇਟ ਦੀ ਉਸਾਰੀ ਕਰਨਾ ਚਾਹੁੰਦੀ ਹੈ, ਤਾਂ ਇਸਦੀ ਉਸਾਰੀ ਸਬੰਧੀ ਪਹਿਲਾਂ ਜ਼ਿਲ੍ਹਾ ਮੈਜਿਸਟਰੇਟ ਤੋਂ ਮਨਜ਼ੂਰੀ ਲੈਣੀ ਪਵੇਗੀ। ਕੁਝ ਪਿੰਡਾਂ ਅਤੇ ਲੋਕਾਂ ਵੱਲੋਂ ਯਾਦਗਾਰੀ ਗੇਟ ਬਣਾਉਣ ਲਈ ਮਨਜ਼ੂਰੀ ਨਹੀਂ ਲਈ ਜਾਂਦੀ। ਜੋ ਬਾਅਦ ਵਿਚ ਕਈ ਹਾਦਸਿਆਂ ਦਾ ਕਾਰਨ ਬਣ ਜਾਂਦੇ ਹਨ।

ਜਿਸ ਨਾਲ ਕਈ ਵਾਰੀ ਜਾਨੀ ਮਾਲੀ ਨੁਕਸਾਨ ਹੋਣ ਦਾ ਡਰ ਬਣਿਆ ਰਹਿੰਦਾ ਹੈ। ਕੁਝ ਜਗਹਾ ਤੇ ਨਾਜਾਇਜ਼ ਉਸਾਰੀ ਕਰਵਾ ਦਿੱਤੀ ਜਾਂਦੀ ਹੈ,ਨਜਾਇਜ਼ ਕਬਜ਼ਾ ਲੈਣ ਲਈ ਘਟੀਆ ਮਟੀਰੀਅਲ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨਾਲ ਗੇਟਾਂ ਤੇ ਡਿੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਤੋਂ ਪਹਿਲਾਂ ਵੀ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਪਤੰਗ, ਗੁੱਡੀਆ ਉਡਾਉਣ ਲਈ ਵਰਤੀ ਜਾਂਦੀ ਨਾਈਲੋਨ/ ਸਿੰਥੈਟਿਕ/ ਪਲਾਸਟਿਕ ਨੂੰ ਬਣਾਉਣ ,ਵੇਚਣ ,ਸਟੋਰ ਕਰਨ ,ਖਰੀਦਣ, ਸਪਲਾਈ ਕਰਨ, ਅਤੇ ਇਸ ਦੀ ਵਰਤੋਂ ਤੇ ਸਖ਼ਤ ਪਾਬੰਦੀ ਲਾਈ ਗਈ ਸੀ। ਤਾਂ ਜੋ ਇਸ ਨਾਲ ਵਾਪਰ ਰਹੇ ਹਾਦਸਿਆਂ ਨੂੰ ਕੰਟਰੋਲ ਕੀਤਾ ਜਾ ਸਕੇ।

error: Content is protected !!