Home / ਤਾਜਾ ਜਾਣਕਾਰੀ / ਪੰਜਾਬ ਚ ਅੱਜ ਆਏ ਕੋਰੋਨਾ ਦੇ ਏਨੇ ਕੇਸ ਅਤੇ ਹੋਈਆਂ ਏਨੀਆਂ ਮੌਤਾਂ

ਪੰਜਾਬ ਚ ਅੱਜ ਆਏ ਕੋਰੋਨਾ ਦੇ ਏਨੇ ਕੇਸ ਅਤੇ ਹੋਈਆਂ ਏਨੀਆਂ ਮੌਤਾਂ

ਆਈ ਤਾਜਾ ਵੱਡੀ ਖਬਰ

ਕੋਰੋਨਾ ਵਾਇਰਸ ਨੇ ਪਿਛਲੇ ਸਾਲ ਅਕਤੂਬਰ ਮਹੀਨੇ ਇਸ ਦੁਨੀਆਂ ਦੇ ਵਿੱਚ ਦਸਤਕ ਦਿੱਤੀ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਇਸ ਦੇ ਸਹਿਮ ਹੇਠ ਪੂਰੀ ਦੁਨੀਆਂ ਆਪਣੇ ਦਿਨ ਕੱਟ ਰਹੀ ਹੈ। ਸੰਸਾਰ ਦਾ ਅਜਿਹਾ ਕੋਈ ਵੀ ਦੇਸ਼ ਨਹੀਂ ਜਿਥੇ ਇਸ ਲਾਗ ਦੀ ਬਿਮਾਰੀ ਦਾ ਹਮਲਾ ਨਾ ਹੋਇਆ ਹੋਵੇ। ਦੁਨੀਆਂ ਦੀ ਸੁਪਰੀਮ ਪਾਵਰ ਮੰਨਿਆ ਜਾਂਦਾ ਮੁਲਕ ਅਮਰੀਕਾ ਇਸ ਬਿਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ।

ਇਸ ਦੇਸ਼ ਦੇ ਵਿਚ ਰੋਜ਼ਾਨਾ ਹੀ ਲੱਖਾਂ ਦੀ ਗਿਣਤੀ ਵਿੱਚ ਨਵੇਂ ਮਾਮਲੇ ਦਰਜ ਹੋ ਰਹੇ ਹਨ। ਸੰਸਾਰ ਵਿਚ ਕੋਰੋਨਾ ਮਰੀਜ਼ਾਂ ਦੀ ਸਭ ਤੋਂ ਵੱਧ ਸੰਖਿਆ ਦੇ ਦੂਜੇ ਨੰਬਰ ਉੱਪਰ ਸਾਡਾ ਆਪਣਾ ਦੇਸ਼ ਆਉਂਦਾ ਹੈ ਜਿਥੇ ਅਜੇ ਤੱਕ ਵੀ ਹਜ਼ਾਰਾਂ ਦੀ ਗਿਣਤੀ ਵਿਚ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਪਰ ਹੁਣ ਪਹਿਲਾਂ ਨਾਲੋਂ ਨਵੇਂ ਸੰਕ੍ਰਮਿਤ ਹੋਏ ਮਰੀਜ਼ਾਂ ਦੀ ਗਿਣਤੀ ਵਿਚ ਥੋੜ੍ਹੀ ਕਮੀ ਆਈ ਹੈ।

ਭਾਰਤ ਦੇ ਵੱਖ ਵੱਖ ਸੂਬੇ ਇਸ ਵਾਇਰਸ ਦੀ ਲਪੇਟ ਵਿੱਚ ਆਏ ਹਨ ਜਿਹਨਾਂ ਵਿੱਚੋਂ ਪੰਜਾਬ ਸੂਬੇ ਵਿੱਚ ਵੀ ਅੰਕੜੇ ਗੰਭੀਰ ਹਨ। ਪਰ ਹਾਲ ਹੀ ਦੇ ਦਿਨਾਂ ਦੌਰਾਨ ਇੱਥੇ ਨਵੇਂ ਮਰੀਜ਼ਾਂ ਦੀ ਗਿਣਤੀ ਵਿਚ ਕਮੀ ਆਈ ਹੈ। ਦਿਨ ਸ਼ਨੀਵਾਰ ਦੀ ਰਿਪੋਰਟ ਮੁਤਾਬਕ ਸੂਬੇ ਵਿਚ ਨਵੇਂ ਮਰੀਜ਼ਾਂ ਦੇ 482 ਮਾਮਲੇ ਦਰਜ ਕੀਤੇ ਗਏ ਹਨ। ਪਰ ਸੋਗ ਦੀ ਖਬਰ ਹੈ ਕਿ ਕੋਰੋਨਾ ਕਾਰਨ ਅੱਜ 21 ਲੋਕਾਂ ਦੀ ਮੌਤ ਹੋ ਗਈ।

ਪੰਜਾਬ ਸੂਬੇ ਦੇ ਵਿੱਚ ਅੱਜ ਕੁੱਲ 25,764 ਟੈਸਟ ਕੀਤੇ ਗਏ ਜਿਸ ਨਾਲ ਸੂਬੇ ਵਿੱਚ ਹੁਣ ਤੱਕ ਕੀਤੇ ਗਈ ਕੁੱਲ ਸੈਂਪਲਿੰਗ 3,494,393 ਹੋ ਗਈ ਹੈ। ਜਿਸ ਨਾਲ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 159,579 ਹੋ ਗਈ ਹੈ। ਜਿਨ੍ਹਾਂ ਵਿਚੋਂ 5,057 ਮਰੀਜ਼ ਕੋਰੋਨਾ ਦੇ ਕਾਰਨ ਇਸ ਦੁਨੀਆਂ ਨੂੰ ਅਲਵਿਦਾ ਆਖ ਚੁੱਕੇ ਹਨ। ਅੱਜ ਆਈਆਂ ਰਿਪੋਰਟਾਂ ਦੇ ਆਧਾਰ ‘ਤੇ ਪੰਜਾਬ ਦੇ ਜਲੰਧਰ ਵਿੱਚੋਂ 83, ਲੁਧਿਆਣਾ 58, ਪਟਿਆਲਾ 33, ਐਸਏਐਸ ਨਗਰ 56, ਅੰਮ੍ਰਿਤਸਰ 60, ਗੁਰਦਾਸਪੁਰ 24, ਬਠਿੰਡਾ 29, ਹੁਸ਼ਿਆਰਪੁਰ 24, ਫਿਰੋਜ਼ਪੁਰ 10, ਪਠਾਨਕੋਟ 17, ਸੰਗਰੂਰ 5, ਕਪੂਰਥਲਾ 9, ਫਰੀਦਕੋਟ 2, ਸ੍ਰੀ ਮੁਕਤਸਰ ਸਾਹਿਬ 3, ਫਾਜ਼ਿਲਕਾ 19, ਮੋਗਾ 6, ਰੋਪੜ 19, ਫਤਿਹਗੜ੍ਹ ਸਾਹਿਬ 1, ਬਰਨਾਲਾ 3, ਤਰਨਤਾਰਨ 3, ਐਸਬੀਐਸ ਨਗਰ 13 ਅਤੇ ਮਾਨਸਾ ਤੋਂ 5 ਇਸ ਲਾਗ ਦੀ ਬਿਮਾਰੀ ਦੇ ਨਵੇਂ ਮਾਮਲੇ ਦਰਜ ਹੋਏ ਹਨ। ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿੱਚੋਂ 21 ਲੋਕਾਂ ਦੀ ਮੌਤ ਹੋਣ ਦਾ ਦੁਖਦ ਸਮਾਚਾਰ ਵੀ ਪ੍ਰਾਪਤ ਹੋਇਆ ਹੈ।

error: Content is protected !!