Home / ਤਾਜਾ ਜਾਣਕਾਰੀ / ਪੰਜਾਬ ਚ ਇਥੇ ਮਿਲੀ ਅਜਿਹੀ ਗੁਪਤ ਚੀਜ ਪਈਆਂ ਸਾਰੇ ਪਾਸੇ ਭਾਜੜਾਂ , ਇਸ ਵੇਲੇ ਦੀ ਵੱਡੀ ਖਬਰ

ਪੰਜਾਬ ਚ ਇਥੇ ਮਿਲੀ ਅਜਿਹੀ ਗੁਪਤ ਚੀਜ ਪਈਆਂ ਸਾਰੇ ਪਾਸੇ ਭਾਜੜਾਂ , ਇਸ ਵੇਲੇ ਦੀ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਨਵੇਂ ਸਾਲ ਤੇ ਸੂਬੇ ਅੰਦਰ ਲੋਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਸਰਕਾਰ ਵੱਲੋਂ ਅੱਗੇ ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਨੂੰ ਵੇਖਦੇ ਹੋਏ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਸੂਬੇ ਅੰਦਰ ਕੁੱਝ ਪਾਬੰਦੀਆਂ ਕਰੋਨਾ ਕੇਸਾਂ ਦੇ ਵਾਧੇ ਦੇ ਮੱਦੇਨਜ਼ਰ ਲਗਾਈਆਂ ਜਾ ਰਹੀਆਂ ਹਨ, ਤਾਂ ਜੋ ਇਸ ਦੇ ਪ੍ਰਕੋਪ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਕੁੱਝ ਪਾਬੰਦੀਆਂ ਸ਼ਰਾਰਤੀ ਅਨਸਰਾਂ ਨੂੰ ਠੱਲ੍ਹ ਪਾਉਣ ਲਈ ਲਗਾਈਆਂ ਜਾ ਰਹੀਆਂ ਹਨ। ਕਿਉਂਕਿ ਸੂਬੇ ਅੰਦਰ ਬਹੁਤ ਸਾਰੇ ਸ਼ਰਾਰਤੀ ਅਨਸਰਾਂ ਵੱਲੋਂ ਲੁੱਟ ਖੋਹ ਦੀਆਂ ਵਾਰਦਾਤਾਂ ਕੀਤੀਆਂ ਜਾ ਰਹੀਆਂ ਹਨ।

ਬਹੁਤ ਸਾਰੇ ਲੋਕਾਂ ਨੂੰ ਠੱਗਣ ਦੇ ਮਾਮਲੇ ਵੀ ਸਾਹਮਣੇ ਆ ਚੁੱਕੇ ਹਨ। ਪਹਿਲਾਂ ਵੀ ਬਹੁਤ ਸਾਰੀਆਂ ਪਾਬੰਦੀਆਂ ਸੂਬੇ ਅੰਦਰ ਆ ਲਗਾਈਆਂ ਜਾ ਚੁੱਕੀਆਂ ਹਨ। ਉਥੇ ਹੀ ਕਈ ਅਜਿਹੀਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਹਨ ਜਿਨ੍ਹਾਂ ਤੇ ਵਿਸ਼ਵਾਸ ਕਰਨਾ ਮੁ-ਸ਼-ਕਿ-ਲ ਹੋ ਜਾਂਦਾ ਹੈ। ਲੋਕ ਇਸ ਗੱਲ ਨੂੰ ਸਮਝਣ ਲਈ ਕਸ਼ਮਕਸ਼ ਵਿੱਚ ਪੈ ਜਾਂਦੇ ਹਨ, ਕਿ ਇਹ ਸਹੀ ਹੈ ਜਾਂ ਕਿਸੇ ਸ਼ਰਾਰਤੀ ਅਨਸਰ ਵੱਲੋਂ ਕੀਤੀ ਗਈ ਕੋਈ ਹਰਕਤ। ਇਸ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਹੈ ਜਿੱਥੇ ਪੰਜਾਬ ਵਿੱਚ ਮਿਲੀ ਇਕ ਅਜਿਹੀ ਗੁਪਤ ਚੀਜ਼ ਬਾਰੇ ਸਾਰੇ ਪਾਸੇ ਭਾਜੜਾਂ ਪੈ ਗਈਆਂ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਪਠਾਨਕੋਟ ਦੀ ਹੈ। ਜਿੱਥੇ ਨਵੇਂ ਸਾਲ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਵੱਲੋਂ ਸਭ ਪਾਸੇ ਅਲਰਟ ਜਾਰੀ ਕੀਤਾ ਗਿਆ ਹੈ। ਉੱਥੇ ਹੀ ਪਠਾਨਕੋਟ ਦੇ ਪਿੰਡ ਗੁਡਾਕਲਾਂ ਵਿੱਚ ਮਿਲੀ ਇਕ ਸੁਰੰਗ ਨੂੰ ਲੈ ਕੇ ਲੋਕਾਂ ਵਿਚ ਦ-ਹਿ-ਸ਼-ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਸੁਰੰਗ ਬਾਰੇ ਉਸ ਸਮੇਂ ਪਤਾ ਲੱਗਿਆ ਜਦੋਂ ਪਿੰਡ ਦੇ ਕੁਝ ਲੋਕਾਂ ਵੱਲੋਂ ਸਵੇਰ ਸਮੇਂ ਸੈਰ ਕੀਤੀ ਜਾ ਰਹੀ ਸੀ। ਉਸ ਸਮੇਂ ਇਕ ਵਿਅਕਤੀ ਦਾ ਪੈਰ ਟੋਏ ਵਿੱਚ ਪੈਣ ਕਾਰਨ ਸੁਰੰਗ ਦਾ ਪਤਾ ਚੱਲ ਸਕਿਆ ਹੈ।

ਇਸ ਸੁਰੰਗ ਬਾਰੇ ਪਤਾ ਚੱਲਣ ਤੇ ਪਠਾਨਕੋਟ ਵਿੱਚ ਏਜੰਸੀਆਂ ਹੋਰ ਚੌਕਸ ਹੋ ਗਈਆਂ ਹਨ। ਸੁਰੰਗ ਵਾਲੀ ਜਗ੍ਹਾ ਤੇ ਸੁਰੱਖਿਆ ਏਜੰਸੀਆਂ ਵੱਲੋਂ ਪਹੁੰਚ ਕੇ ਵੇਖਿਆ ਗਿਆ ਹੈ, ਕੀ ਇਹ ਸੁਰੰਗ ਬਹੁਤ ਪੁਰਾਣੀ ਹੈ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਇਹ ਸੁਰੰਗ ਬ੍ਰਿਟਿਸ਼ ਰਾਜ ਦੌਰਾਨ ਬਣਾਈ ਗਈ ਲੱਗ ਰਹੀ ਹੈ। ਇਸ ਸੁਰੰਗ ਦੇ ਅੰਦਰ ਨਾਨਕਸ਼ਾਹੀ ਇੱਟਾਂ ਲੱਗੀਆਂ ਹੋਈਆਂ ਹਨ। ਤੇ ਇਸ ਸੁਰੰਗ ਦੇ ਅੰਦਰ ਕੁਝ ਮਿੱਟੀ ਦੇ ਭਾਂਡੇ ਵੀ ਮਿਲੇ ਹਨ। ਤੇ ਇਸ ਸੁਰੰਗ ਦੀ ਲੰਬਾਈ ਤਕਰੀਬਨ ਸੌ ਮੀਟਰ ਲੰਬੀ ਦੱਸੀ ਜਾ ਰਹੀ ਹੈ। ਇਸ ਸੁਰੰਗ ਬਾਰੇ ਪੁਲਿਸ ਵੱਲੋਂ ਵੀ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ।

error: Content is protected !!