Home / ਤਾਜਾ ਜਾਣਕਾਰੀ / ਪੰਜਾਬ ਚ ਇਥੇ ਵਾਪਰਿਆ ਕਹਿਰ ਹੋਈਆਂ ਮੌਤਾਂ , ਇਲਾਕੇ ਚ ਛਾਈ ਸੋਗ ਦੀ ਲਹਿਰ

ਪੰਜਾਬ ਚ ਇਥੇ ਵਾਪਰਿਆ ਕਹਿਰ ਹੋਈਆਂ ਮੌਤਾਂ , ਇਲਾਕੇ ਚ ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਇਸ ਸਾਲ ਦੇ ਆਖ਼ਰੀ ਮਹੀਨੇ ਦੇ ਆਖਰੀ ਦਿਨਾਂ ਵਿੱਚ ਵੀ ਮੰਦਭਾਗੀਆਂ ਖ਼ਬਰਾਂ ਆਉਣ ਦਾ ਸਿਲਸਿਲਾ ਨਿਰੰਤਰ ਜਾਰੀ ਹੈ। ਪੰਜਾਬ ਵਿੱਚ ਜਿੱਥੇ ਆਏ ਦਿਨ ਹੀ ਸੜਕ ਹਾਦਸਿਆਂ ਦੀਆਂ ਘਟਨਾਵਾਂ ਦੇ ਵਿਚ ਵਾਧਾ ਹੋ ਰਿਹਾ ਹੈ। ਪਿੱਛਲੇ ਕੁੱਝ ਦਿਨਾਂ ਤੋਂ ਬਹੁਤ ਸਾਰੇ ਹਾਦਸੇ ਵਾਪਰਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਦੋ ਦਿਨ ਤੋਂ ਵਧੇਰੇ ਠੰਡ ਤੇ ਧੁੰਦ ਕਾਰਨ ਜਿੱਥੇ ਪੰਜਾਬ ਦੇ ਮੌਸਮ ਵਿੱਚ ਅਚਾਨਕ ਤਬਦੀਲੀ ਦੇਖੀ ਗਈ ਹੈ। ਉਥੇ ਹੀ ਪੰਜਾਬ ਦੇ ਤਾਪਮਾਨ ਵਿਚ ਵੀ ਗਿਰਾਵਟ ਦਰਜ ਕੀਤੀ ਗਈ ਹੈ ।

ਜਿਸ ਕਾਰਨ ਪੰਜਾਬ ਦੇ ਬਹੁਤ ਸਾਰੇ ਸ਼ਹਿਰਾਂ ਦੇ ਵਿਚ ਧੁੰਦ ਪੈਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਇਸ ਧੁੰਦ ਨੇ ਹੀ ਕਈ ਜਗ੍ਹਾ ਤੇ ਤਬਾਹੀ ਮਚਾ ਦਿੱਤੀ ਹੈ। ਇਸ ਧੁੰਦ ਦੇ ਕਾਰਨ ਅੱਜ ਵਾਪਰੇ ਕਹਿਰ ਵਿਚ ਮੌਤਾਂ ਹੋਣ ਦੀ ਖਬਰ ਸਾਹਮਣੇ ਆਈ ਹੈ, ਜਿਸ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਪਾਤੜਾ ਦੀ ਹੈ। ਜਿੱਥੇ ਕੌਮੀ ਮਾਰਗ ਤੇ ਪਾਤੜਾ ਪਟਿਆਲਾ ਚੌਕ ਵਿੱਚ ਇਹ ਘਟਨਾ ਵਾਪਰੀ ਹੈ। ਜਿੱਥੇ ਮਟਰਾਂ ਨਾਲ ਭਰਿਆ ਇਕ ਟਰੱਕ ਸਿੱਧਾ ਇਕ ਮੋਟਰ ਸਾਈਕਲ ਏਜੰਸੀ ਵਿੱਚ ਸੰਘਣੀ ਧੁੰਦ ਕਾਰਨ ਜਾ ਵੜਿਆ,ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।

ਇਸ ਹਾਦਸੇ ਵਿਚ ਟਰੱਕ ਚਾਲਕ ਅਤੇ ਉਸਦੇ ਇੱਕ ਸਹਾਇਕ ਦੀ ਘਟਨਾ ਸਥਾਨ ਤੇ ਹੀ ਮੌਤ ਹੋ ਗਈ। ਇਹ ਘਟਨਾ ਵਧੇਰੇ ਧੁੰਦ ਹੋਣ ਕਾਰਨ ਵਾਪਰੀ ਹੈ। ਸੰਘਣੀ ਧੁੰਦ ਦੇ ਕਾਰਨ ਟਰੱਕ ਚਾਲਕ ਨੂੰ ਰਸਤਾ ਦਿਖਾਈ ਨਹੀਂ ਦਿੱਤਾ ਤੇ ਮਟਰਾਂ ਨਾਲ ਭਰਿਆ ਟਰੱਕ ਟੀ-ਪੁਆਇੰਟ ਤੋਂ ਸਿੱਧਾ ਮੋਟਰ ਸਾਈਕਲ ਏਜੰਸੀ ਵਿਚ ਵੜ ਗਿਆ। ਟਰੱਕ ਚਾਲਕ ਅਤੇ ਸਹਾਇਕ ਮ੍ਰਿਤਕਾਂ ਦੀ ਪਹਿਚਾਣ ਆਸਤਿਕ ਅਤੇ ਨਾਸਿਰ ਵਾਸੀ ਰਾਜਸਥਾਨ ਵਜੋਂ ਹੋਈ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਬੁਰੀ ਤਰ੍ਹਾਂ ਫਸ ਗਈਆਂ ਸਨ।

ਜਿਨ੍ਹਾਂ ਨੂੰ ਪੁਲਿਸ ਅਤੇ ਉੱਥੇ ਮੌਜੂਦ ਲੋਕਾਂ ਵੱਲੋਂ ਬੜੀ ਮੁ-ਸ਼-ਕਿ-ਲ ਨਾਲ ਬਾਹਰ ਕੱਢਿਆ ਗਿਆ। ਇਸ ਘਟਨਾ ਬਾਰੇ ਪੁਲਿਸ ਵੱਲੋਂ ਮ੍ਰਿਤਕਾਂ ਦੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੰਜਾਬ ਅੰਦਰ ਜਿੱਥੇ ਪਹਿਲਾਂ ਹੀ ਸੜਕ ਹਾਦਸਿਆਂ ਦੇ ਵਿਚ ਵਾਧਾ ਹੋਇਆ ਹੈ। ਉੱਥੇ ਹੀ ਹੁਣ ਧੁੰਦ ਕਾਰਨ ਹਾਦਸਿਆਂ ਵਿੱਚ ਹੋਰ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ।

error: Content is protected !!