Home / ਤਾਜਾ ਜਾਣਕਾਰੀ / ਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ ਦੇਖਣ ਵਾਲਿਆਂ ਦੇ ਉਡੇ ਹੋਸ਼

ਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ ਦੇਖਣ ਵਾਲਿਆਂ ਦੇ ਉਡੇ ਹੋਸ਼

ਆਈ ਤਾਜਾ ਵੱਡੀ ਖਬਰ 

ਆਏ ਦਿਨ ਪੰਜਾਬ ਦੀਆਂ ਸੜਕਾਂ ਤੇ ਹਾਦਸੇ ਵਾਪਰਦੇ ਰਹਿੰਦੇ ਨੇ ਇਨ੍ਹਾਂ ਹਾਦਸਿਆਂ ਦੇ ਕਾਰਨ ਕਈ ਘਰ ਉਜੜ ਜਾਂਦੇ। ਕੁਝ ਹਾਦਸੇ ਲਾਪਰਵਾਹੀ ਦੇ ਕਰਕੇ ਵਾਪਰਦੇ ਨੇ ਤੇ ਕੁਝ ਹਾਸਿਆਂ ਦੇ ਪਿੱਛੇ ਪਰਸ਼ਾਸਨ ਦੀ ਵੀ ਲਾਪ੍ਰਵਾਹੀ ਸਾਹਮਣੇ ਆਉਂਦੀ ਹੈ ਭਾਰਤ ਦੇ ਵਿੱਚ ਵੱਧ ਮੌਤਾਂ ਸੜਕੀ ਹਾਦਸਿਆਂ ਕਰਕੇ ਹੀ ਵਾਪਰਦੀਆਂ ਨੇ। ਜੇਕਰ ਗਲ ਕੀਤੀ ਜਾਵੇ ਪੰਜਾਬ ਸੂਬੇ ਦੀ ਤੇ ਇੱਥੇ ਵੱਧ ਤੇ ਰਹੇ ਸੜਕੀ ਹਾਦਸੇ ਚਿੰਤਾ ਦਾ ਵਿਸ਼ਾ ਹਨ। ਆਏ ਦਿਨ ਹੋ ਰਹੀਆਂ ਮੌਤਾਂ ਦੇ ਪਿੱਛੇ ਸੜਕੀ ਹਾਦਸੇ ਹੀ ਸਾਹਮਣੇ ਆਉਂਦੇ ਨੇ।

ਹੁਣ ਫਿਰ ਇਕ ਅਜਿਹਾ ਸੜਕੀ ਹਾਦਸਾ ਵਾਪਰਿਆ ਹੈ ਜਿਸ ਚ ਕੁਝ ਲੋਕ ਗੰਭੀਰ ਜ਼ਖਮੀ ਹੋ ਗਏ ਨੇ।ਦਸਣਾ ਬਣਦਾ ਹੈ ਕਿ ਭੋਗਪੁਰ ਤੋਂ ਸਾਰੀ ਘਟਨਾ ਸਾਹਮਣੇ ਆਈ ਹੈ,ਜਿੱਥੇ ਕਈ ਲੋਕਾਂ ਗੰਭੀਰ ਜ਼ਖਮੀ ਹੋ ਗਏ ਨੇ। ਇੱਥੇ ਜਲੰਧਰ ਪਠਾਨਕੋਟ ਨੈਸ਼ਨਾਲ ਹਾਈਵੇਅ ਤੇ ਪੈਂਦੇ ਪਿੰਡ ਪਚਰੰਗਾ ਚ ਦੋ ਗੱਡੀਆਂ ਦੀ ਟੱਕਰ ਹੋ ਗਈ ਜਿਸ ਚ 6 ਲੋਕ ਗੰਭੀਰ ਫਟਰ ਹੋਏ। ਤਿੰਨ ਔਰਤਾਂ ਸਮੇਤ ਛੇ ਵਿਆਕਤੀ ਜ਼ ਖਮੀ ਹੋ ਗਏ ਨੇ।

ਦਸਣਾ ਬਣਦਾ ਹੈ ਕਿ ਹਾਦਸਾ ਤੇਜ ਰਫਤਾਰ ਕਰਕੇ ਵਾਪਰਿਆ। ਇੱਥੇ ਜਲੰਧਰ ਤੋਂ ਭੋਗਪੁਰ ਵੱਲ ਨੂੰ ਜਾ ਰਹੀ ਇੱਕ ਗੱਡੀ ਡਿਵਾਇਡਰ ਨੂੰ ਪਾਰ ਕਰਕੇ ਜਲੰਧਰ ਨੂੰ ਜਾ ਰਹੀ ਦੂਜੀ ਗੱਡੀ ਨਾਲ ਜਾ ਟਕਰਾਈ। ਜਿਸ ਦੇ ਚਲਦੇ ਇਹ ਹਾਦਸਾ ਵਾਪਰਿਆ ਅਤੇ ਛੇ ਲੋਕ ਜਖਮੀ ਹੋ ਗਏ।ਜਿਕਰਯੋਗ ਹੈ ਕਿ ਹਾਦਸਾ ਇਹਨਾਂ ਭਿਆਨਕ ਸੀ ਕਿ ਲੋਕਾਂ ਵਲੋ ਬੜੀ ਮੁਸ਼ਕਿਲ ਨਾਲ ਜਖਮੀਆਂ ਨੂੰ ਬਾਹਰ ਕੱਢਿਆ ਗਿਆ ਅਤੇ ਉਹਨਾਂ ਦੀ ਹਾਲਤ ਨੂੰ ਵੇਖਦੇ ਹੋਏ ਇੱਕ ਨਿੱਜੀ ਹਸਪਤਾਲ ਚ ਭਰਤੀ ਕਰਵਾਇਆ ਗਿਆ।

ਉੱਥੇ ਹੀ ਇਸ ਮੌਕੇ ਤੇ ਪੁਲਸ ਸੀ ਪਹੁੰਚੀ ਅਤੇ ਉਹਨਾਂ ਨੇ ਆਪਣੇ ਪੱਧਰ ਤੇ ਕਰਵਾਈ ਸ਼ੁਰੂ ਕੀਤੀ। ਜਖਮੀਆਂ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਚ ਭਰਤੀ ਕਰਾਇਆ ਗਿਆ ਹੈ। ਚੌਂਕੀ ਇੰਚਾਰਜ ਸੁਖਜੀਤ ਸਿੰਘ ਬੈਂਸ ਵਲੋ ਦੱਸਿਆ ਗਿਆ ਕਿ ਕਾਰ ਸਵਾਰ ਆਪਣੇ ਆਪਣੇ ਘਰਾਂ ਨੂੰ ਜਾ ਰਹੇ ਸੀ ਕਿ ਅਚਾਨਕ ਇਹ ਹਾਦਸਾ ਵਾਪਰ ਗਿਆ। ਦਸਣਾ ਬਣਦਾ ਹੈ ਕਿ ਸਵਿਫਟ ਗੱਡੀ ਦਾ ਚਾਲਕ ਬੇਹੱਦ ਗੰਭੀਰ ਜਖਮੀ ਹੈ ਜਿਸਦਾ ਇਲਾਜ ਚੱਲ ਰਿਹਾ ਹੈ। ਬੇਹੱਦ ਭਿਆਨਕ ਸੜਕੀ ਹਾਦਸਾ ਇਹ ਵਾਪਰਿਆ ਹੈ ਜਿਸਤੋਂ ਬਾਅਦ ਲੋਕ ਕਾਫੀ ਡਰੇ ਹੋਏ ਨੇ।

error: Content is protected !!