Home / ਤਾਜਾ ਜਾਣਕਾਰੀ / ਪੰਜਾਬ ਚ ਇਥੇ ਹੋਇਆ ਵੱਡਾ ਹਾਦਸਾ ਕਈ ਗੱਡੀਆਂ ਆਪਸ ਚ ਵਜੀਆਂ – ਮਚੀ ਹਾਹਾਕਾਰ

ਪੰਜਾਬ ਚ ਇਥੇ ਹੋਇਆ ਵੱਡਾ ਹਾਦਸਾ ਕਈ ਗੱਡੀਆਂ ਆਪਸ ਚ ਵਜੀਆਂ – ਮਚੀ ਹਾਹਾਕਾਰ

ਆਈ ਤਾਜਾ ਵੱਡੀ ਖਬਰ

ਪੰਜਾਬ ਚ ਆਏ ਦਿਨ ਹੀ ਸੜਕ ਹਾਦਸਿਆਂ ਦੌਰਾਨ ਹੋਣ ਵਾਲੀਆਂ ਘਟਨਾਵਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਵੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡਾਂ ਵਿੱਚ ਅੱਧੀ ਦਰਜਨ ਗੱਡੀਆਂ ਦੇ ਟਕਰਾਉਣ ਕਾਰਨ ਹਾਦਸਾ ਵਾਪਰ ਗਿਆ ਸੀ ਜਿਸ ਵਿੱਚ ਗੱਡੀਆਂ ਦਾ ਬਹੁਤ ਜ਼ਿਆਦਾ ਮਾਲੀ ਨੁਕਸਾਨ ਹੋ ਗਿਆ ਸੀ। ਇਸ ਘਟਨਾ ਵਿਚ ਕਿਸੇ ਦੇ ਜਾਨ ਨੁਕਸਾਨ ਦੀ ਖ਼ਬਰ ਨਹੀਂ ਸੀ। ਮੌਸਮ ਵਿੱਚ ਹੋਈ ਤਬਦੀਲੀ ਦੇ ਕਾਰਨ ਵੀ ਸੜਕ ਹਾਦਸਿਆਂ ਵਿਚ ਵਾਧਾ ਹੋ ਰਿਹਾ ਹੈ।

ਕੁਝ ਹਾਦਸੇ ਅਚਾਨਕ ਹੋ ਜਾਂਦੇ ਨੇ ਤੇ ਕੁਝ ਸ਼ਰਾਰਤੀ ਅਨਸਰ ਅੰਜਾਮ ਦਿੰਦੇ ਹਨ। ਪੰਜਾਬ ਵਿੱਚ ਵੀ ਇੱਕ ਜਗ੍ਹਾ ਤੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਜਿੱਥੇ ਗੱਡੀਆਂ ਆਪਸ ਵਿੱਚ ਟਕਰਾ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਜਲੰਧਰ ਦੀ ਹੈ ਜਿੱਥੇ ਚਾਰ ਕਾਰਾਂ ਦੀ ਆਪਸ ਵਿਚ ਟੱਕਰ ਹੋ ਗਈ ਹੈ। ਇਹ ਘਟਨਾ ਜਲੰਧਰ ਦੇ ਗੁਰੂ ਨਾਨਕ ਮਿਸ਼ਨ ਚੌਕ ਦੀ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਚੌਕ ਵਿਚ ਰੈੱਡ ਲਾਈਟ ਦੌਰਾਨ ਗੱਡੀਆਂ ਖੜ੍ਹੀਆਂ ਸਨ। ਜਦੋਂ ਪਿੱਛੋਂ ਤੇਜ਼ ਰਫਤਾਰ ਨਾਲ ਆਏ ਟਰੱਕ ਨੇ ਜਬਰਦਸਤੀ ਇਕ ਖੜ੍ਹੀ ਕਾਰ ਦੇ ਵਿਚ ਟੱਕਰ ਮਾਰ ਦਿੱਤੀ।

ਇਸ ਘਟਨਾ ਤੋਂ ਬਾਅਦ ਟਰੈਕਟਰ ਚਾਲਕ ਵੱਲੋਂ ਇਕ ਤੋਂ ਬਾਅਦ ਇਕ ਕਾਰ ਵਿਚ ਟੱਕਰ ਮਾਰੀ ਗਈ, ਇਸ ਤਰ੍ਹਾਂ ਚਾਰ ਕਾਰਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਇਨ੍ਹਾਂ ਸਾਰੀਆਂ ਗੱਡੀਆਂ ਦੀ ਇਕ ਤੋਂ ਬਾਅਦ ਇਕ ਵਿਚ ਵੱਜਣ ਕਾਰਨ ਇਹ ਹਾਦਸਾ ਵਾਪਰਿਆ। ਟਰੱਕ ਚਾਲਕ ਨੇ ਕਿਸ ਤਰਾਂ ਰੈੱਡ ਲਾਈਟ ਤੇ ਖੜ੍ਹੀ ਕਾਰ ਨੂੰ ਟੱਕਰ ਮਾਰ ਦਿੱਤੀ ਉਸ ਅੱਗੇ ਹੋਰ ਚਾਰ ਕਾਰਾਂ ਨੂੰ ਟੱਕਰ ਮਾਰ ਦਿੱਤੀ। ਕਾਰ ਚਾਲਕ ਅਭਿਸ਼ੇਕ ਮਲਹੋਤਰਾ ਨੇ ਦੱਸਿਆ ਕਿ।

ਉਹ ਰੁਕੇ ਹੋਏ ਸਨ, ਲਾਈਟ ਦੇ ਗਰੀਨ ਹੋਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਉਸ ਸਮੇ ਹੀ ਇੱਕ ਟਰੱਕ ਟੱਕਰ ਮਾਰ ਕੇ ਅੱਗੇ ਚਲਾ ਗਿਆ। ਜਿਸ ਕਾਰਨ ਅੱਗੇ ਖੜ੍ਹੀਆਂ ਕਾਰਾਂ ਤੇ ਇੱਕ ਐਕਟੀਵਾ ਪੂਰੀ ਤਰ੍ਹਾਂ ਨੁਕਸਾਨੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਟਰੱਕ ਡਰਾਈਵਰ ਵੱਲੋਂ ਸ਼ਰਾਬ ਪੀਤੀ ਹੋਈ ਸੀ ਜਿਸ ਨੂੰ ਰੇਡ ਲਾਈਟ ਦਾ ਪਤਾ ਨਹੀਂ ਚੱਲ ਸਕਿਆ। ਘਟਨਾ ਦਾ ਸ਼ਿਕਾਰ ਹੋਏ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਜਬਰਦਸਤੀ ਉਨ੍ਹਾਂ ਦੀ ਕਾਰ ਵਿਚ ਟਰੱਕ ਕੋਲੋਂ ਟੱਕਰ ਮਾਰ ਦਿੱਤੀ ਗਈ। ਪੁਲਿਸ ਵੱਲੋਂ ਟਰੱਕ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਤੇ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਉਸ ਖਿਲਾਫ ਮੁਕੱਦਮਾ ਦਰਜ ਕਰਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ।

error: Content is protected !!