Home / ਤਾਜਾ ਜਾਣਕਾਰੀ / ਪੰਜਾਬ ਚ ਇਥੇ 2 ਮਾਰਚ ਤੱਕ ਲਗੀ ਇਹ ਪਾਬੰਦੀ ਹੋ ਜਾਵੋ ਸਾਵਧਾਨ – ਤਾਜਾ ਵੱਡੀ ਖਬਰ

ਪੰਜਾਬ ਚ ਇਥੇ 2 ਮਾਰਚ ਤੱਕ ਲਗੀ ਇਹ ਪਾਬੰਦੀ ਹੋ ਜਾਵੋ ਸਾਵਧਾਨ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਵੱਖ ਵੱਖ ਸਮੇਂ ਉੱਪਰ ਪ੍ਰਸ਼ਾਸਨਿਕ ਅਤੇ ਪੁਲਸ ਅਧਿਕਾਰੀਆਂ ਵੱਲੋਂ ਆਪਣੇ ਇਲਾਕਾ ਨਿਵਾਸੀਆ ਦੀ ਸੁਰੱਖਿਆ ਵਾਸਤੇ ਕਈ ਲੋੜੀਂਦੇ ਕਦਮ ਉਠਾਏ ਜਾਂਦੇ ਹਨ। ਇਹ ਫੈਸਲੇ ਲੈਣ ਪਿੱਛੇ ਅਣਹੋਣੀ ਘਟਨਾਵਾਂ ਨੂੰ ਰੋਕਣਾ ਅਤੇ ਲੋਕਾਂ ਨੂੰ ਨਿਯਮਾਂ ਦੀ ਪਾਲਣਾ ਕਰਵਾਉਣਾ ਆਦਿ ਬਹੁਤ ਸਾਰੇ ਕਾਰਨ ਹੁੰਦੇ ਹਨ। ਕੁਝ ਅਜਿਹਾ ਹੀ ਫੈਸਲਾ ਜਲੰਧਰ ਦੇ ਡਿਪਟੀ ਕਮਿਸ਼ਨਰ ਪੁਲਿਸ ਬਲਕਾਰ ਸਿੰਘ ਵੱਲੋਂ ਲਿਆ ਗਿਆ ਹੈ। ਇਹ ਫੈਸਲਾ ਉਨ੍ਹਾਂ ਨੇ ਭਾਰਤੀ ਦੰਡਾਵਲੀ 1973 ਦੀ ਧਾਰਾ 144 ਤਹਿਤ ਹੋਏ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਲਿਆ ਹੈ।

ਜਿਸ ਵਿੱਚ ਉਨ੍ਹਾਂ ਨੇ ਪੁਲਿਸ ਕਮਿਸ਼ਨਰੇਟ ਦੀ ਹਦੂਦ ਅੰਦਰ ਪੈਂਦੇ ਰੈਸਟੋਰੈਂਟ, ਬਾਰ, ਪੱਬ ਅੰਦਰ ਆਉਣ ਵਾਲੇ ਗ੍ਰਾਹਕਾਂ ਅਤੇ ਸਰਵਿਸ ਨੂੰ ਲੈ ਕੇ ਇਕ ਸਮਾਂ ਸਾਰਣੀ ਨਿਸ਼ਚਿਤ ਕੀਤੀ ਹੈ। ਇਸ ਨਵੀਂ ਸਮਾਂ-ਸਾਰਣੀ ਅਨੁਸਾਰ ਇਹ ਰੈਸਟੋਰੈਂਟ, ਬਾਰ ਅਤੇ ਪੱਬ ਰਾਤ 11 ਵਜੇ ਤੋਂ ਬਾਅਦ ਕਿਸੇ ਵੀ ਗ੍ਰਾਹਕ ਨੂੰ ਅੰਦਰ ਨਹੀਂ ਆਉਣ ਦੇਣਗੇ ਅਤੇ ਨਾ ਹੀ ਰਾਤ 11 ਵਜੇ ਤੋਂ ਬਾਅਦ ਭੋਜਨ ਅਤੇ ਸ਼ਰਾਬ ਪਰੋਸੀ ਜਾਵੇਗੀ। ਡਿਪਟੀ ਕਮਿਸ਼ਨਰ ਪੁਲੀਸ ਬਲਕਾਰ ਸਿੰਘ ਨੇ ਆਖਿਆ ਹੈ ਕਿ ਬਹੁਤ ਸਾਰੇ ਰੈਸਟੋਰੈਂਟ,

ਕਲੱਬ, ਬਾਰ ਅਤੇ ਪੱਬ ਅੱਧੀ ਰਾਤ ਤੱਕ ਖੁੱਲ੍ਹੇ ਰਹਿੰਦੇ ਹਨ ਅਤੇ ਇਥੇ ਡੀ.ਜ਼ੇ ਦਾ ਸ਼ੋਰ ਸ਼ਰਾਬਾ ਵੀ ਕਾਫੀ ਹੁੰਦਾ ਹੈ। ਜਿਸ ਨਾਲ ਆਸ ਪਾਸ ਦੇ ਮਾਹੌਲ ਦੀ ਸ਼ਾਂਤੀ ਭੰਗ ਹੋ ਜਾਦੀ ਹੈ। ਲਾਇਸੈਂਸ ਸ਼ੁਦਾ ਸ਼ਰਾਬ ਵੇਚਣ ਵਾਲੀਆਂ ਦੁਕਾਨਾਂ ਨੂੰ ਰਾਤ 12 ਵਜੇ ਤੋਂ ਪਹਿਲਾਂ ਅਤੇ ਸ਼ਰਾਬ ਦੇ ਅਹਾਤੇ ਨੂੰ ਰਾਤ 11 ਵਜੇ ਤੋਂ ਪਹਿਲਾਂ ਬੰਦ ਕਰਨਾ ਹੋਵੇਗਾ। ਗੱਡੀਆਂ ਵਿੱਚ ਚੱਲਣ ਵਾਲੇ ਗਾਣਿਆਂ ਦੀ ਅਵਾਜ਼ ਨੂੰ ਵੀ ਸੀਮਤ ਰੱਖਣਾ ਪਵੇਗਾ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਇਹ ਆਵਾਜ਼ ਵਾਹਨ ਤੋਂ ਬਾਹਰ ਨਹੀਂ ਆਏ।

ਹੋਟਲ, ਮੋਟਲ, ਗੈਸਟ ਹਾਊਸ ਜਾਂ ਸਰਾਂਵਾਂ ਦੇ ਮਾਲਕਾਂ ਨੂੰ ਕਿਹਾ ਗਿਆ ਹੈ ਕਿ ਇਨ੍ਹਾਂ ਵਿੱਚ ਰਹਿਣ ਲਈ ਆਉਣ ਵਾਲੇ ਵਿਅਕਤੀਆਂ ਅਤੇ ਯਾਤਰੀਆਂ ਦਾ ਸਨਾਖ਼ਤੀ ਕਾਰਡ ਜ਼ਰੂਰ ਲਿਆ ਜਾਵੇਗਾ ਅਤੇ ਇਸ ਦੀ ਇਕ ਤਸਦੀਕਸ਼ੁਦਾ ਕਾਪੀ ਨੂੰ ਰਿਕਾਰਡ ਵਿੱਚ ਦਰਜ ਕੀਤਾ ਜਾਵੇਗਾ। ਇਨ੍ਹਾਂ ਅੰਦਰ ਠਹਿਰੇ ਹੋਏ ਲੋਕਾਂ ਦੇ ਰਿਕਾਰਡ ਰੋਜ਼ਾਨਾ ਸਵੇਰੇ 10 ਵਜੇ ਸੰਬੰਧਤ ਮੁੱਖ ਅਫਸਰ ਥਾਣਾ ਵਿਚ ਭੇਜੇ ਜਾਣਗੇ ਅਤੇ ਇਹ ਰਿਕਾਰਡ ਹਰ ਸੋਮਵਾਰ ਨੂੰ ਮੁੱਖ ਥਾਣਾ ਅਫਸਰ ਵੱਲੋਂ ਤਸਦੀਕ ਵੀ ਕਰਵਾਏ ਜਾਣਗੇ। ਜੇਕਰ ਕੋਈ ਵਾਹਨ ਇੱਕ ਦਿਨ ਤੋਂ ਵੱਧ ਸਮੇਂ ਲਈ ਖੜਾ ਕਰਦਾ ਹੈ ਤਾਂ ਉਸ ਵਾਹਨ ਦੇ ਰਜਿਸਟ੍ਰੇਸ਼ਨ ਸਰਟੀਫਿਕੇਟ ਅਤੇ ਮਾਲਕ ਦੇ ਡਰਾਇਵਿੰਗ ਲਾਇਸੈਂਸ ਦਾ ਰਿਕਾਰਡ ਰੱਖਿਆ ਜਾਵੇਗਾ। ਇਹ ਸਾਰੇ ਹੁਕਮ 2 ਮਾਰਚ 2021 ਤੱਕ ਇਸੇ ਤਰ੍ਹਾਂ ਲਾਗੂ ਰਹਿਣਗੇ।

error: Content is protected !!