Home / ਤਾਜਾ ਜਾਣਕਾਰੀ / ਪੰਜਾਬ ਚ ਵਾਪਰਿਆ ਕਹਿਰ ਕਈ ਲੋਕਾਂ ਦੀ ਹੋਈ ਮੌਤ ਦਰਜਨ ਤੋਂ ਜਿਆਦਾ ਜਖਮੀ

ਪੰਜਾਬ ਚ ਵਾਪਰਿਆ ਕਹਿਰ ਕਈ ਲੋਕਾਂ ਦੀ ਹੋਈ ਮੌਤ ਦਰਜਨ ਤੋਂ ਜਿਆਦਾ ਜਖਮੀ

ਆਈ ਤਾਜਾ ਵੱਡੀ ਖਬਰ

ਆਵਾਜਾਈ ਦੇ ਲਈ ਸਭ ਤੋਂ ਵੱਧ ਇਸਤੇਮਾਲ ਸੜਕੀ ਮਾਰਗ ਦਾ ਕੀਤਾ ਜਾਂਦਾ ਹੈ। ਸਮਾਨ ਦੀ ਢੋਆ ਢੁਆਈ ਤੋਂ ਲੈ ਕੇ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਸਫ਼ਰ ਕਰਨਾ ਆਦਿ ਸਭ ਕੁਝ ਸੜਕ ਰਾਹੀਂ ਮੁਮਕਿਨ ਹੋ ਜਾਂਦਾ ਹੈ। ਕੋਰੋਨਾ ਕਾਰਨ ਬਹੁਤ ਸਾਰੇ ਲੋਕਾਂ ਦਾ ਰੁਜ਼ਗਾਰ ਖੁੱਸ ਚੁੱਕਾ ਹੈ ਜਿਸ ਕਾਰਨ ਨਵੇਂ ਰੋਜ਼ਗਾਰ ਦੀ ਭਾਲ ਅਤੇ ਕੰਮ ਕਾਰ ਦੌਰਾਨ ਸੜਕ ਮਾਰਗਾਂ ਦੀ ਵਰਤੋਂ ਵਧ ਗਈ ਹੈ। ਜਿਸ ਨਾਲ ਰੋਜ਼ਾਨਾ ਹੀ ਬਹੁਤ ਸਾਰੇ ਦੁੱਖਦਾਈ ਹਾਦਸੇ ਵਾਪਰ ਜਾਂਦੇ ਹਨ।

ਇਕ ਅਜਿਹਾ ਹੀ ਦਰਦਨਾਕ ਹਾਦਸਾ ਅਬੋਹਰ ਲਾਗੇ ਵਾਪਰਿਆ ਜਿਸ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 6-8 ਦੇ ਕਰੀਬ ਵਿਅਕਤੀ ਜ਼ਖਮੀ ਹੋ ਗਏ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਰੋਜ਼ੀ-ਰੋਟੀ ਖਾਤਰ ਪਰਵਾਸੀ ਮਜ਼ਦੂਰ ਇੱਕਠੇ ਹੋ ਕੇ ਕਿੰਨੂਆਂ ਦੀ ਤੁੜਾਈ ਦੇ ਲਈ ਇਥੋਂ ਦੀ ਸਥਾਨਕ ਮੰਡੀ ਲਾਧੂਕਾ ਦੇ ਆਸ ਪਾਸ ਦੇ ਲੱਗਦੇ ਪਿੰਡਾਂ ਵਿਚ ਕੰਮ ਕਰ ਰਹੇ ਸਨ। ਇਸੇ ਕੰਮ ਦੇ ਤਹਿਤ ਇਹ ਮਜ਼ਦੂਰ ਇਕ ਪਿਕਅਪ ਗੱਡੀ ਵਿਚ ਸਵਾਰ ਹੋ ਕੇ ਪਿੰਡ ਪੰਜ ਕੋਸੀ ਜਾ ਰਹੇ ਸਨ।

ਜਦੋਂ ਇਨ੍ਹਾਂ ਦੀ ਗੱਡੀ ਪਿੰਡ ਦਾਨੇ ਵਾਲਾ ਚੌਂਕ ਦੇ ਨਜ਼ਦੀਕ ਪੁੱਜੀ ਤਾਂ ਅੱਗੋਂ ਅਚਾਨਕ ਇੱਕ ਮੋਟਰ ਸਾਈਕਲ ਆ ਗਿਆ। ਜਿਸ ਨੂੰ ਬਚਾਉਂਦੇ ਹੋਏ ਗੱਡੀ ਬੇਕਾਬੂ ਹੋ ਗਈ ਅਤੇ ਪਲਟ ਗਈ। ਇਸ ਦਰਦਨਾਕ ਹਾਦਸੇ ਦੇ ਵਿੱਚ ਦੋ ਮਜ਼ਦੂਰਾਂ ਨੇ ਮੌਕੇ ‘ਤੇ ਹੀ ਦਮ ਤੋ-ੜ ਦਿੱਤਾ। ਇਸ ਘਟਨਾ ਵਿਚ ਗੰ-ਭੀ-ਰ ਜ਼ਖਮੀ ਹੋਏ ਬਾਕੀ ਦੇ ਮਜ਼ਦੂਰਾਂ ਨੂੰ ਸਥਾਨਕ ਲੋਕਾਂ ਨੇ ਉਠਾਇਆ ਅਤੇ ਹਸਪਤਾਲ ਲਿਜਾਇਆ ਗਿਆ। ਇਨ੍ਹਾਂ ਵਿੱਚੋਂ ਜਦੋਂ ਦੋ ਮਜ਼ਦੂਰਾਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਉਹਨਾਂ ਨੇ ਜ਼ਖ਼ਮਾਂ ਦੀ ਤਾਬ ਨਾ ਸਹਿੰਦੇ ਹੋਏ ਆਪਣੇ ਪ੍ਰਾਣ ਤਿਆਗ ਦਿੱਤੇ।

ਜਦ ਕਿ ਬਾਕੀ ਦੇ ਮਜ਼ਦੂਰਾਂ ਨੂੰ ਸਥਾਨਕ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ। ਪਰ ਇਨ੍ਹਾਂ ਮਰੀਜ਼ਾਂ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਇਨ੍ਹਾਂ ਨੂੰ ਅੱਗੇ ਰੈਫਰ ਕਰ ਦਿੱਤਾ। ਜਿੱਥੇ ਅਜੇ ਵੀ ਇਸ ਹਾਦਸੇ ਵਿੱਚ ਗੰਭੀਰ ਜ਼ਖਮੀ ਹੋਏ ਮਜ਼ਦੂਰਾਂ ਦੀ ਹਾਲਤ ਚਿੰ-ਤਾ-ਜ-ਨ-ਕ ਬਣੀ ਹੋਈ ਹੈ। ਪਿੰਡ ਦਾਨੇਵਾਲਾ ਚੌਂਕ ਲਾਗੇ ਵਾਪਰੀ ਇਸ ਘਟਨਾ ਵਿਚ ਪਿਕਅਪ ਗੱਡੀ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ। ਇਸ ਘਟਨਾ ਤੋਂ ਬਾਅਦ ਸਥਾਨਕ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

error: Content is protected !!