Home / ਤਾਜਾ ਜਾਣਕਾਰੀ / ਪੰਜਾਬ ਚ ਹੁਣੇ ਹੁਣੇ ਸਵਾਰੀਆਂ ਨਾਲ ਭਰੀ ਬਸ ਨਾਲ ਵਾਪਰਿਆ ਭਿਆਨਕ ਹਾਦਸਾ – ਮਚੀ ਹਾਹਾਕਾਰ

ਪੰਜਾਬ ਚ ਹੁਣੇ ਹੁਣੇ ਸਵਾਰੀਆਂ ਨਾਲ ਭਰੀ ਬਸ ਨਾਲ ਵਾਪਰਿਆ ਭਿਆਨਕ ਹਾਦਸਾ – ਮਚੀ ਹਾਹਾਕਾਰ

ਆਈ ਤਾਜਾ ਵੱਡੀ ਖਬਰ

ਪੰਜਾਬ ਵਿੱਚ ਆਏ ਦਿਨ ਹੀ ਵਾਪਰਨ ਵਾਲੇ ਸੜਕ ਹਾਦਸਿਆਂ ਵਿੱਚ ਦਿਨ ਬ ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਜਿਸ ਕਾਰਨ ਹਰ ਇਨਸਾਨ ਘਰ ਤੋਂ ਜਾਣ ਲੱਗੇ ਇਸ ਚਿੰਤਾ ਵਿਚ ਰਹਿੰਦਾ ਹੈ ਕਿ ਉਹ ਸਲਾਮਤੀ ਨਾਲ ਵਾਪਸ ਆਪਣੇ ਘਰ ਆਵੇਗਾ ਜਾਂ ਨਹੀਂ। ਅਜਿਹੇ ਹਾਦਸਿਆਂ ਦਾ ਸ਼ਿਕਾਰ ਹੋ ਕੇ ਦੁਨੀਆਂ ਤੋਂ ਜਾਣ ਵਾਲੇ ਲੋਕਾਂ ਦੀ ਕਮੀ ਉਨ੍ਹਾਂ ਦੇ ਪਰਿਵਾਰ ਵਿੱਚ ਕਦੇ ਵੀ ਪੂਰੀ ਨਹੀਂ ਹੋ ਸਕਦੀ। ਅਜਿਹੇ ਹਾਦਸਿਆਂ ਦੇ ਕਾਰਨ ਬਹੁਤ ਸਾਰੇ ਪਰਿਵਾਰ ਡਰ ਦੇ ਸਾਏ ਹੇਠ ਜੀ ਰਹੇ ਹਨ।

ਹਰ ਰੋਜ਼ ਹੀ ਹਜ਼ਾਰਾਂ ਕੀਮਤੀ ਜਾਨਾਂ ਹੋ ਰਹੇ ਇਨ੍ਹਾਂ ਸੜਕ ਹਾਦਸਿਆਂ ਦੇ ਵਿਚ ਚਲੇ ਜਾਂਦੀਆਂ ਹਨ। ਪੰਜਾਬ ਚ ਹੁਣ ਸਵਾਰੀਆਂ ਨਾਲ ਭਰੀ ਬਸ ਨਾਲ ਵਾਪਰਿਆ ਭਿਆਨਕ ਹਾਦਸਾ । ਜਿਸ ਕਾਰਨ ਹਾਹਾਕਾਰ ਮਚ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫਰੀਦਕੋਟ ਤੋਂ ਇਕ ਬਸ ਦੇ ਹਾਦਸਾ ਗ੍ਰਸਤ ਹੋਣ ਦੀ ਖਬਰ ਸਾਹਮਣੇ ਆਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪੀ ਆਰ ਟੀ ਸੀ ਦੀ ਇੱਕ ਬੱਸ ਫਰੀਦਕੋਟ ਤੋਂ ਫਿਰੋਜਪੁਰ ਜਾ ਰਹੀ ਸੀ। ਉਸ ਸਮੇਂ ਇਹ ਬੱਸ ਸੇਮਨਾਲੇ ਵਿਚ ਡਿੱਗਣ ਦੀ ਜਾਣਕਾਰੀ ਮਿਲੀ ਹੈ।

ਦੱਸਿਆ ਗਿਆ ਹੈ ਕਿ ਇਹ ਬੱਸ ਹਾਦਸਾ ਬੱਸ ਦਾ ਅਗਲਾ ਟਾਇਰ ਫ਼-ਟ-ਣ ਕਾਰਨ ਵਾਪਰਿਆ ਹੈ। ਜਿਸ ਕਾਰਨ ਬੱਸ ਆਪਣਾ ਸੰਤੁਲਨ ਗੁਆ ਬੈਠੀ ਅਤੇ ਸੇਮ ਨਾਲੇ ਵਿੱਚ ਡਿੱਗ ਗਈ। ਇਸ ਹਾਦਸੇ ਵਿਚ ਬਹੁਤ ਸਾਰੀਆਂ ਸਵਾਰੀਆਂ ਜ਼ਖਮੀਂ ਹੋ ਗਈਆਂ ਹਨ। ਇਨ੍ਹਾਂ ਸਵਾਰੀਆਂ ਨੂੰ ਜ਼ਖ਼ਮੀ ਹਾਲਤ ਵਿੱਚ ਲੰਘ ਰਹੇ ਲੋਕਾਂ ਅਤੇ ਨਜ਼ਦੀਕ ਦੇ ਲੋਕਾਂ ਵੱਲੋਂ ਸਵਾਰੀਆਂ ਨੂੰ ਬੱਸ ਚੋਂ ਬਾਹਰ ਕੱਢ ਕੇ ਇਲਾਜ ਲਈ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਚ ਦਾਖਲ ਕਰਾਇਆ ਗਿਆ।

ਜਿੱਥੇ ਕੁਝ ਸਵਾਰੀਆਂ ਦੀ ਹਾਲਤ ਸਥਿਰ ਹੋਣ ਤੇ ਡਾਕਟਰਾਂ ਵੱਲੋ ਮੁੱਢਲੀ ਸਹਾਇਤਾ ਦੇ ਕੇ ਉਹਨਾਂ ਨੂੰ ਘਰਾਂ ਨੂੰ ਭੇਜ ਦਿੱਤਾ ਗਿਆ ਹੈ ਅਤੇ ਕਈ ਗੰਭੀਰ ਜਖਮੀ ਸਵਾਰੀਆਂ ਹਸਪਤਾਲ ਵਿੱਚ ਜੇਰੇ ਇਲਾਜ ਹਨ। ਇਸ ਬੱਸ ਹਾਦਸੇ ਵਿੱਚ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ। ਉੱਥੇ ਹੀ ਦੱਸਿਆ ਗਿਆ ਹੈ ਕਿ ਅਗਲੇ ਟਾਇਰ ਦੀ ਹਾਲਤ ਮਾੜੀ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ। ਹਰ ਰੋਜ਼ ਹੀ ਵਾਪਰਨ ਵਾਲੇ ਅਜਿਹੇ ਹਾਦਸਿਆਂ ਨੇ ਲੋਕਾਂ ਨੂੰ ਡਰ ਦੇ ਸਾਏ ਹੇਠ ਲੈ ਆਂਦਾ ਹੈ।

error: Content is protected !!