Home / ਤਾਜਾ ਜਾਣਕਾਰੀ / ਪੰਜਾਬ ਚ 15 ਸਾਲਾਂ ਤੋਂ ਜਿਆਦਾ ਵਾਲਿਆਂ ਲਈ ਹੋ ਗਿਆ ਇਹ ਐਲਾਨ , ਲੋਕਾਂ ਚ ਛਾਈ ਖੁਸ਼ੀ

ਪੰਜਾਬ ਚ 15 ਸਾਲਾਂ ਤੋਂ ਜਿਆਦਾ ਵਾਲਿਆਂ ਲਈ ਹੋ ਗਿਆ ਇਹ ਐਲਾਨ , ਲੋਕਾਂ ਚ ਛਾਈ ਖੁਸ਼ੀ

ਤਾਜਾ ਵੱਡੀ ਖਬਰ

ਜਦੋਂ ਇਨਸਾਨ ਇਸ ਧਰਤੀ ਉਪਰ ਜਨਮ ਲੈਂਦਾ ਹੈ ਤਾਂ ਉਸ ਦਾ ਵਜੂਦ ਦੱਸਣ ਵਾਲੇ ਉਸ ਦੇ ਆਪਣੇ ਸਾਕ ਸਬੰਧੀ ਹੁੰਦੇ ਹਨ। ਜਿਨ੍ਹਾਂ ਦੇ ਵਿਚ ਉਸ ਦੇ ਮਾਂ-ਬਾਪ ਅਤੇ ਪਰਿਵਾਰ ਦੇ ਮੈਂਬਰਾਂ ਦਾ ਅਹਿਮ ਸਥਾਨ ਹੁੰਦਾ ਹੈ। ਪਰ ਜਦੋਂ ਇਹ ਬੱਚਾ ਸਕੂਲੀ ਵਿਦਿਆ ਹਾਸਲ ਕਰਨ ਦੇ ਲਈ ਕਿਸੇ ਵਿਦਿਆ ਮੰਦਰ ਦੇ ਵਿਚ ਦਾਖਲਾ ਲੈਂਦਾ ਹੈ ਤਾਂ ਉਸ ਬੱਚੇ ਕੋਲੋਂ ਸਕੂਲ ਵੱਲੋਂ ਉਸ ਦੇ ਨਾਮ, ਮਾਤਾ, ਪਿਤਾ ਅਤੇ ਰਿਹਾਇਸ਼ੀ ਪਤੇ ਸਬੰਧੀ ਕਿਸੇ ਪੁਖਤਾ ਦਸਤਾਵੇਜ਼ ਦੀ ਮੰਗ ਕੀਤੀ ਜਾਂਦੀ ਹੈ।

ਜਿਸ ਦੀ ਪੂਰਤੀ ਕਰਦਾ ਹੈ ਉਸ ਦਾ ਜਨਮ ਸਰਟੀਫਿਕੇਟ। ਇਹ ਸਰਟੀਫਿਕੇਟ ਬੱਚੇ ਦੇ ਜਨਮ ਤੋਂ ਬਾਅਦ ਹੀ ਕੁੱਝ ਦਿਨਾਂ ਦੇ ਅੰਤਰਾਲ ਉਪਰ ਜਾਰੀ ਕਰ ਦਿੱਤਾ ਜਾਂਦਾ ਹੈ ਜਿਸ ਨੂੰ ਲੈ ਕੇ ਹੁਣ ਪੰਜਾਬ ਸੂਬੇ ਦੀ ਵਿਧਾਨ ਸਭਾ ਵੱਲੋਂ ਇੱਕ ਅਹਿਮ ਐਲਾਨ ਕਰ ਦਿੱਤਾ ਗਿਆ ਹੈ। ਇਸ ਐਲਾਨ ਤਹਿਤ ਉਨ੍ਹਾਂ ਤਮਾਮ ਲੋਕਾਂ ਨੂੰ ਖੁਸ਼ਖਬਰੀ ਮਿਲੀ ਹੈ ਜੋ ਕਿਸੇ ਕਾਰਨ ਕਰਕੇ ਆਪਣਾ ਨਾਮ ਬਰਥ ਸਰਟੀਫਿਕੇਟ ਵਿੱਚ ਦਰਜ ਨਹੀਂ ਕਰਵਾ ਪਾਏ। ਪੰਜਾਬ ਸੂਬੇ ਦੇ ਵਿੱਚ ਜਨਮ ਸਰਟੀਫਿਕੇਟ ਵਿੱਚ ਨਾਮ ਦਰਜ ਕਰਵਾਉਣ ਵਾਸਤੇ ਪਹਿਲਾਂ 15 ਸਾਲਾਂ ਦੀ ਛੋਟ ਹੁੰਦੀ ਸੀ ਜਿਸ ਅਧੀਨ 15 ਸਾਲ ਤੱਕ ਦਾ ਕੋਈ ਵੀ ਬੱਚਾ ਆਪਣਾ ਨਾਮ ਜਨਮ ਸਰਟੀਫਿਕੇਟ ਵਿੱਚ ਦਰਜ ਕਰਵਾ ਸਕਦਾ ਸੀ।

ਪਰ ਹੁਣ ਪੰਜਾਬ ਸਰਕਾਰ ਨੇ ਇਸ ਵਿੱਚ 5 ਹੋਰ ਸਾਲਾਂ ਦੀ ਛੋਟ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਦੇ ਵਿਚ ਜਲੰਧਰ ਦੇ ਇੱਕ ਵਿਧਾਨ ਸਭਾ ਹਲਕਾ ਤੋਂ ਵਿਧਾਇਕ ਰਜਿੰਦਰ ਬੇਰੀ ਨੇ ਇਸ ਸਬੰਧੀ ਪ੍ਰਸਤਾਵ ਰੱਖਿਆ ਸੀ। ਇਸ ਸਬੰਧੀ ਕੇਂਦਰ ਸਰਕਾਰ ਨੂੰ ਲਿਖਣ ਤੋਂ ਬਾਅਦ ਪੰਜਾਬ ਸਰਕਾਰ ਨੇ ਇਸ ਛੋਟ ਦੇ ਵਿਚ 5 ਸਾਲ ਦਾ ਵਾਧਾ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਹੈ। ਦੱਸ ਦਈਏ ਕਿ ਇਨ੍ਹਾਂ ਨਵੇਂ ਨਿਯਮਾਂ ਦੇ ਨਾਲ ਭਾਰੀ ਗਿਣਤੀ ਦੇ ਵਿਚ ਉਨ੍ਹਾਂ ਲੋਕਾਂ ਨੂੰ ਫਾਇਦਾ ਹੋਵੇਗਾ

ਜਿਹਨਾਂ ਕੋਲ ਜਨਮ ਸਰਟੀਫਿਕੇਟ ਨਹੀਂ ਹਨ। ਅਗਲੇ 5 ਸਾਲਾਂ ਦੌਰਾਨ ਉਹ ਆਪਣੇ ਨਾਮ ਜਨਮ ਸਰਟੀਫਿਕੇਟ ਵਿੱਚ ਦਰਜ ਕਰਵਾ ਸਕਦੇ ਹਨ। ਸਾਲ 2004 ਤੋਂ ਪਹਿਲਾਂ ਦੇ ਜਨਮ ਲਏ ਹੋਏ ਬੱਚਿਆਂ ਦੇ ਸਰਟੀਫੀਕੇਟ ਉਪਰ ਮਾਤਾ ਪਿਤਾ ਦੇ ਨਾਮ ਤੋਂ ਬਾਅਦ ਬੱਚੇ ਦਾ ਨਾਮ ਲੜਕਾ ਜਾਂ ਲੜਕੀ ਹੀ ਲਿਖਿਆ ਜਾਂਦਾ ਸੀ। ਜਿਸ ਕਾਰਨ ਇਮੀਗ੍ਰੇਸ਼ਨ ਸੈਕਟਰ ਸਮੇਤ ਕਈ ਹੋਰ ਕੰਮਾਂ ਵਿਚ ਸਬੰਧਤ ਇਨਸਾਨ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਪਰ ਹੁਣ ਇਸ ਛੋਟ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ।

error: Content is protected !!