Home / ਤਾਜਾ ਜਾਣਕਾਰੀ / ਬੈਂਕ ਲੁੱਟ ਕੇ ਲੁਟੇਰਿਆਂ ਨੇ ਸੜਕਾਂ ਤੇ ਇਸ ਕਾਰਨ ਖਿਲਾਰੇ ਨੋਟ – ਸਾਰੀ ਦੁਨੀਆਂ ਤੇ ਚਰਚਾ

ਬੈਂਕ ਲੁੱਟ ਕੇ ਲੁਟੇਰਿਆਂ ਨੇ ਸੜਕਾਂ ਤੇ ਇਸ ਕਾਰਨ ਖਿਲਾਰੇ ਨੋਟ – ਸਾਰੀ ਦੁਨੀਆਂ ਤੇ ਚਰਚਾ

ਤਾਜਾ ਵੱਡੀ ਖਬਰ

ਆਏ ਦਿਨ ਹੀ ਕੁਝ ਇਸ ਤਰਾਂ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ, ਉਹਨਾਂ ਨੂੰ ਸੁਣ ਕੇ ਬੜੀ ਹੈਰਾਨੀ ਹੁੰਦੀ ਹੈ। ਕੁਝ ਘਟਨਾਵਾਂ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕੀਤੀਆਂ ਜਾਂਦੀਆਂ ਹਨ, ਕੁਝ ਘਟਨਾਵਾਂ ਲੁੱਟ-ਖੋਹ ਦੀਆਂ ਹੁੰਦੀਆਂ ਹਨ। ਅਜਿਹੀਆਂ ਖਬਰਾਂ ਤਾਂ ਅਸੀਂ ਆਮ ਹੀ ਸੁਣਦੇ ਰਹਿੰਦੇ ਹਾਂ। ਜਿਸ ਨਾਲ ਉਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਸਕਣ। ਪਰ ਜਦੋਂ ਇਸ ਤਰਾਂ ਦੀ ਖਬਰ ਸਾਹਮਣੇ ਆਉਂਦੀ ਹੈ ਕਿ ਕੋਈ ਲੁੱਟ ਦੇ ਪੈਸੇ ਹੀ ਖਿਲਾਰ ਦੇਵੇ, ਤਾਂ ਉਸ ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ।

ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਬ੍ਰਾਜ਼ੀਲ ਤੋਂ, ਜਿਥੇ ਬੈਂਕ ਲੁੱਟ ਕੇ ਲੁਟੇਰਿਆਂ ਵੱਲੋਂ ਸੜਕ ਤੇ ਹੀ ਨੋਟ ਖਿਲਾਰ ਦਿੱਤੇ ਗਏ। ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਬਰਾਜ਼ੀਲ ਦੇ ਸਾਂਤਾ ਕੈਟਰੀਨਾ ਰਾਜ ਦਾ ਹੈ। ਜਿੱਥੇ ਦੋ ਦਰਜਨ ਤੋਂ ਵੱਧ ਲੁਟੇਰਿਆਂ ਵੱਲੋਂ 4 ਬੈਂਕਾਂ ਨੂੰ ਲੁੱਟਣ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਗਿਆ। ਇਹ ਲੁਟੇਰੇ ਰਾਈਫਲਾਂ ਨਾਲ ਲੈਸ ਸਨ। ਲੁਟੇਰਿਆਂ ਵੱਲੋਂ ਰਾਤ ਸਮੇਂ ਕਾਲੇ ਕੱਪੜੇ ਪਾ ਕੇ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।

ਮਿਲੀ ਜਾਣਕਾਰੀ ਅਨੁਸਾਰ 30 ਦੇ ਕਰੀਬ ਅਪਰਾਧੀਆਂ ਵੱਲੋਂ ਸ਼ਹਿਰ ਦੇ ਸਾਰੇ ਰਸਤੇ ਰੋਕ ਦਿੱਤੇ ਗਏ ਸਨ। ਤਾਂ ਜੋ ਪੁਲਿਸ ਇਹਨਾਂ ਲੁਟੇਰਿਆਂ ਤੱਕ ਪਹੁੰਚ ਨਾ ਸਕੇ। ਇਹ ਲੁਟੇਰੇ 10 ਕਾਰਾਂ ਵਿੱਚ ਸਵਾਰ ਹੋ ਕੇ ਬੈਂਕਾਂ ਲੁੱਟਣ ਆਏ ਸਨ। ਇਨ੍ਹਾਂ ਲੁਟੇਰਿਆਂ ਵੱਲੋਂ ਬਹੁਤ ਸਾਰੀਆਂ ਤਿਆਰੀਆਂ ਤੋਂ ਬਾਅਦ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ। ਪੁਲੀਸ ਅਤੇ ਲੁਟੇਰਿਆਂ ਵਿਚਕਾਰ ਗੋਲੀਬਾਰੀ ਵੀ ਹੋਈ ਅਤੇ ਘੱਟੋ-ਘੱਟ 2 ਲੋਕ ਜ਼ਖਮੀ ਹੋ ਗਏ।

ਜਿਨ੍ਹਾਂ ਵਿੱਚ ਇੱਕ ਪੁਲਿਸ ਅਧਿਕਾਰੀ ਵੀ ਸ਼ਾਮਲ ਹੈ। ਲੁਟੇਰਿਆਂ ਵੱਲੋਂ ਲੁਟੀ ਗਈ ਕੁੱਲ ਰਕਮ ਦੀ ਜਾਣਕਾਰੀ ਅਜੇ ਤਕ ਪ੍ਰਾਪਤ ਨਹੀਂ ਹੋਈ। ਬੈਂਕ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ 6 ਲੋਕਾਂ ਨੂੰ ਬੰਧਕ ਬਣਾ ਲਿਆ ਗਿਆ ਸੀ। ਪੁਲਿਸ ਵੱਲੋਂ ਸ਼ੱਕ ਦੇ ਅਧਾਰ ਤੇ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਲੁੱਟ ਦੇ ਨੋਟ ਵੀ ਬਰਾਮਦ ਕੀਤੇ ਗਏ ਹਨ। ਲੁਟੇਰਿਆਂ ਵੱਲੋਂ ਆਪਣੇ ਬਚਾਅ ਲਈ ਸੜਕ ਤੇ ਨੋਟਾਂ ਦੀ ਬਾਰਸ਼ ਕੀਤੀ ਗਈ। ਲੋਕ ਇਹਨਾਂ ਨੋਟਾਂ ਨੂੰ ਲੈਣ ਲਈ ਦੌੜਨ ਲੱਗੇ। ਇਸ ਘਟਨਾ ਨੂੰ ਵੇਖਣ ਵਾਲੇ ਲੋਕਾਂ ਨੇ ਕਿਹਾ ਕਿ ਸੜਕ ਤੇ ਨੋਟਾਂ ਦੀ ਬਾਰਸ਼ ਹੋਣਾ ਕਿਸੇ ਫਿਲਮ ਦੇ ਦ੍ਰਿਸ਼ ਵਰਗਾ ਸੀ। ਲੁਟੇਰਿਆਂ ਵੱਲੋਂ ਇਸ ਲਈ ਅਜਿਹਾ ਕੀਤਾ ਗਿਆ ਤਾਂ ਜੋ ਉਹ ਲੋਕਾਂ ਦੀ ਭੀੜ ਵਿੱਚ ਫੜੇ ਨਾ ਜਾ ਸਕਣ।

error: Content is protected !!