Home / ਤਾਜਾ ਜਾਣਕਾਰੀ / ਬੋਲੀਵੁਡ ਦੇ ਚੋਟੀ ਦੇ ਮਸ਼ਹੂਰ ਐਕਟਰ ਧਰਮਿੰਦਰ ਦੇ ਘਰੋਂ ਹੁਣ ਆਈ ਇਹ ਮਾੜੀ ਖਬਰ

ਬੋਲੀਵੁਡ ਦੇ ਚੋਟੀ ਦੇ ਮਸ਼ਹੂਰ ਐਕਟਰ ਧਰਮਿੰਦਰ ਦੇ ਘਰੋਂ ਹੁਣ ਆਈ ਇਹ ਮਾੜੀ ਖਬਰ

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਕੋਰੋਨਾ ਦੀ ਦੂਸਰੀ ਲਹਿਰ ਚੱਲ ਰਹੀ ਹੈ ਜਿਸ ਦੇ ਨਾਲ ਹਾਲਾਤ ਦਿਨੋ-ਦਿਨ ਵਿਗੜਦੇ ਜਾ ਰਹੇ ਹਨ। ਰੋਜ਼ਾਨਾ ਹੀ ਇਸ ਨਵੀਂ ਲਹਿਰ ਦੇ ਨਾਲ ਸੰਕ੍ਰਮਿਤ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਦੇ ਵਿਚ ਨਿਰੰਤਰ ਵਾਧਾ ਜਾਰੀ ਹੈ। ਨਿੱਤ ਨਵੇਂ ਦਿਨ ਇਸ ਵਾਇਰਸ ਦਾ ਸ਼ਿਕਾਰ ਹੋ ਕੇ ਮਰੀਜ਼ਾਂ ਦੀ ਤਾਦਾਦ ਵਧਦੀ ਹੀ ਜਾ ਰਹੀ ਹੈ। ਜਿਸ ਉੱਪਰ ਕਾਬੂ ਪਾਉਣ ਦੇ ਲਈ ਸਰਕਾਰਾਂ ਅਤੇ ਪ੍ਰਸ਼ਾਸ਼ਨ ਪੂਰਾ ਜ਼ੋਰ ਲਗਾ ਰਹੇ ਹਨ ਪਰ ਅਜਿਹਾ ਜਾਪ ਰਿਹਾ ਹੈ ਕਿ ਇਹ ਸਾਰੀਆਂ ਕੋਸ਼ਿਸ਼ਾਂ ਫੇਲ੍ਹ ਹੁੰਦੀਆਂ ਜਾ ਰਹੀਆਂ ਹਨ। ਜਿੱਥੇ ਆਮ ਇਨਸਾਨ ਇਸ ਬਿਮਾਰੀ ਦੀ ਚਪੇਟ ਵਿਚ ਆਸਾਨੀ ਦੇ ਨਾਲ ਆ ਰਹੇ ਹਨ ਉੱਥੇ ਹੀ ਕਈ ਵੱਡੀਆਂ ਸ਼ਖਸਿਅਤਾਂ ਵੀ ਇਸ ਬਿਮਾਰੀ ਤੋਂ ਬਚਦੀਆਂ ਹੋਈਆਂ ਨਹੀਂ ਦਿਖਾਈ ਦੇ ਰਹੀਆਂ।

ਬਾਲੀਵੁੱਡ ਦੇ ਕਈ ਜਾਣੇ ਮਾਣੇ ਚਿਹਰੇ ਇਸ ਬਿਮਾਰੀ ਦੇ ਨਾਲ ਗ੍ਰਸਤ ਹੋ ਚੁੱਕੇ ਹਨ। ਜਿਥੇ ਬੀਤੇ ਕੁੱਝ ਸਮੇਂ ਵਿੱਚ ਬਾਲੀਵੁੱਡ ਦੇ ਸੁਪਰਸਟਾਰ ਆਮਿਰ ਖਾਨ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ ਉਥੇ ਹੀ ਹੁਣ ਇਕ ਵੱਡੀ ਖ਼ਬਰ ਬਾਲੀਵੁੱਡ ਦੇ ਹੀ-ਮੈਨ ਕਹੇ ਜਾਣ ਵਾਲੇ ਧਰਮਿੰਦਰ ਦੇ ਨਾਲ ਜੁੜੀ ਹੋਈ ਸੁਣਨ ਵਿਚ ਸਾਹਮਣੇ ਆ ਰਹੀ ਹੈ। ਇਸ ਖਬਰ ਮੁਤਾਬਕ ਧਰਮਿੰਦਰ ਦੇ 3 ਸਟਾਫ ਮੈਂਬਰਾਂ ਨੂੰ ਵੀ ਕੋਰੋਨਾ ਵਾਇਰਸ ਦੀ ਸ਼ਿਕਾਇਤ ਹੋ ਗਈ ਹੈ ਅਤੇ ਉਨ੍ਹਾਂ ਦੀਆਂ ਰਿਪੋਰਟਾਂ ਵੀ ਪਾਜ਼ਿਟਿਵ ਆਈਆਂ ਹਨ।

ਖਾਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹਰ ਤਰ੍ਹਾਂ ਦੀ ਸਾਵਧਾਨੀ ਵਰਤੀ ਜਾ ਰਹੀ ਹੈ ਅਤੇ ਇਸ ਬਿਮਾਰੀ ਤੋਂ ਨਿਜਾਤ ਪਾਉਣ ਵਾਸਤੇ ਸਹੀ ਢੰਗ ਨੂੰ ਅਪਣਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਉਮੀਦ ਕਰਦੇ ਹੋਏ ਕਿਹਾ ਕਿ ਸੰਕ੍ਰਮਿਤ ਹੋਏ ਸਟਾਫ਼ ਮੈਂਬਰ ਜਲਦ ਹੀ ਠੀਕ ਹੋ ਜਾਣਗੇ। ਦਿਓਲ ਪਰਿਵਾਰ ਨੇ ਸੰਕ੍ਰਮਿਤ ਹੋਏ ਸਟਾਫ਼ ਮੈਂਬਰਾਂ ਨੂੰ ਇਕਾਂਤਵਾਸ ਕਰ ਦਿੱਤਾ ਹੈ।

ਦੱਸ ਦੇਈਏ ਕਿ ਧਰਮਿੰਦਰ ਲੋਨਾਵਾਲਾ ਵਿਖੇ ਆਪਣੇ ਫਾਰਮ ਹਾਊਸ ਵਿੱਚ ਪਿਛਲੇ ਕੁਝ ਮਹੀਨਿਆਂ ਤੋਂ ਰਹਿ ਰਹੇ ਹਨ ਅਤੇ ਅੱਜ ਹੀ ਉਹ ਮੁੰਬਈ ਵਾਪਸ ਆਏ ਹਨ। ਉਨ੍ਹਾਂ ਗੱਲ ਕਰਦੇ ਹੋਏ ਕਿਹਾ ਕਿ ਮੈਂ ਕੋਰੋਨਾ ਤੋਂ ਬਚਾਅ ਲਈ ਵੈਕਸੀਨ ਦੀ ਡੋਜ਼ ਲਗਵਾ ਲਈ ਹੈ ਅਤੇ ਮੈਂ ਬਿਲਕੁਲ ਠੀਕ ਮਹਿਸੂਸ ਕਰ ਰਿਹਾ ਹਾਂ। ਸਟਾਫ਼ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਧਰਮਿੰਦਰ ਨੇ ਵੀ ਕੋਰੋਨਾ ਦਾ ਟੈਸਟ ਕਰਵਾਇਆ ਹੈ ਜਿਸ ਦੀ ਰਿਪੋਰਟ ਸ਼ਾਮ ਤੱਕ ਆਉਣ ਦੀ ਉਮੀਦ ਹੈ।

error: Content is protected !!