Home / ਤਾਜਾ ਜਾਣਕਾਰੀ / ਬ੍ਰੇਕਿੰਗ ਨਿਊਜ਼ – ਕੋਰੋਨਾ ਕਰਕੇ ਪੰਜਾਬ ਦਾ ਇਹ ਜਿਲ੍ਹਾ ਰਹੇਗਾ ਏਨੇ ਦਿਨ ਪੂਰਾ ਬੰਦ

ਬ੍ਰੇਕਿੰਗ ਨਿਊਜ਼ – ਕੋਰੋਨਾ ਕਰਕੇ ਪੰਜਾਬ ਦਾ ਇਹ ਜਿਲ੍ਹਾ ਰਹੇਗਾ ਏਨੇ ਦਿਨ ਪੂਰਾ ਬੰਦ

ਪੰਜਾਬ ਦਾ ਇਹ ਜਿਲ੍ਹਾ ਰਹੇਗਾ ਏਨੇ ਦਿਨ ਪੂਰਾ ਬੰਦ

ਕੋਰੋਨਾ ਵਾਇਰਸ ਦਾ ਕਰਕੇ ਪੰਜਾਬ ਹਲਾਤ ਦਿਨੋ ਦਿਨ ਮਾੜੇ ਹੁਣੇ ਜਾ ਰਹੇ ਹਨ। ਹਰ ਰੋਜ ਪੰਜਾਬ ਚ ਸੈਕੜੇ ਪੌਜੇਟਿਵ ਮਰੀਜ ਮਿਲ ਰਹੇ ਹਨ ਅਤੇ ਮੌਤਾਂ ਦੀ ਗਿਣਤੀ ਵੀ ਰੋਜਾਨਾ ਵੱਧ ਰਹੀ ਹੈ। ਹਾਲਾਤਾਂ ਨੂੰ ਦੇਖ ਕੇ ਪੰਜਾਬ ਸਰਕਾਰ ਵੀ ਤਰਾਂ ਤਰਾਂ ਦੇ ਹੁਕਮ ਲਾਗੂ ਕਰ ਰਹੀ ਹੈ ਤਾਂ ਜੋ ਇਸ ਵਾਇਰਸ ਨੂੰ ਠੱਲ੍ਹ ਪਾਈ ਜਾ ਸਕੇ। ਇਸ ਵਾਇਰਸ ਦਾ ਕਰਕੇ ਹੁਣ ਫਿਰ ਇਕ ਹੋਰ ਵੱਡਾ ਐਲਾਨ ਕੀਤਾ ਗਿਆ ਹੈ।

ਪੰਜਾਬ ‘ਚ ਕੋਰੋਨਾ ਵਾਇਰਸ ਨੇ ਇਸ ਸਮੇਂ ਭਿਆਨਕ ਰੂਪ ਧਾਰਨ ਕੀਤਾ ਹੋਇਆ ਹੈ। ਕੋਰੋਨਾ ਆਫ਼ਤ ਨੂੰ ਦੇਖਦਿਆਂ ਹੀ ਪੰਜਾਬ ਦੇ ਜ਼ਿਲ੍ਹੇ ਤਰਨਤਾਰਨ ‘ਚ ਪ੍ਰਸ਼ਾਸਨ ਵੱਲੋਂ 2 ਦਿਨਾਂ ਐਤਵਾਰ ਅਤੇ ਸੋਮਵਾਰ ਲਈ ਪੂਰਨ ਤੌਰ ‘ਤੇ ਤਾਲਾਬੰਦੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

ਇਸ ਦਾ ਇਕ ਕਾਰਨ ਇਹ ਹੈ ਕਿ ਇਕ ਤਾਂ ਕੋਰੋਨਾ ਦਾ ਖਤਰਾ ਜ਼ਿਆਦਾ ਵਧਿਆ ਹੋਇਆ ਹੈ ਅਤੇ ਦੂਜਾ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਦਰਬਾਰ ਵੀ ਇਸ ਜ਼ਿਲ੍ਹੇ ‘ਚ ਹੈ, ਜਿੱਥੇ ਕਿ ਹਰ ਮਹੀਨੇ ਮੱਸਿਆ ਲੱਗਦੀ ਹੈ।ਜ਼ਿਲ੍ਹੇ ਅੰਦਰ ਇਹ ਤਾਲਾਬੰਦੀ ਮੁੱਖ ਤੌਰ ‘ਤੇ ਮੱਸਿਆ ਦੇ ਦਿਹਾੜੇ ਨੂੰ ਦੇਖਦੇ ਹੋਏ ਹੀ ਕੀਤੀ ਗਈ ਹੈ ਕਿਉਂਕਿ ਇਸ ਦਿਨ ਹਜ਼ਾਰਾਂ ਦੀ ਗਿਣਤੀ ‘ਚ ਸ਼ਰਧਾਲੂ ਗੁਰੂ ਘਰ ਨਤਮਸਤਕ ਹੁੰਦੇ ਹਨ ਅਤੇ ਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ।

ਜ਼ਿਲ੍ਹਾ ਪ੍ਰਸ਼ਾਸਨ ਕੋਰੋਨਾ ਨੂੰ ਲੈ ਕੇ ਕੋਈ ਖਤਰਾ ਮੁੱਲ ਨਹੀਂ ਲੈਣਾ ਚਾਹੁੰਦਾ, ਜਿਸ ਕਾਰਨ ਜ਼ਿਲ੍ਹੇ ਨੂੰ 2 ਦਿਨਾਂ ਲਈ ਬੰਦ ਕੀਤਾ ਗਿਆ ਹੈ, ਹਾਲਾਂਕਿ ਜ਼ਿਲ੍ਹੇ ਅੰਦਰ ਮੈਡੀਕਲ ਸਟੋਰ ਅਤੇ ਜ਼ਰੂਰੀ ਸੇਵਾਵਾਂ ਚਾਲੂ ਰਹਿਣਗੀਆਂ।ਦੱਸ ਦੇਈਏ ਕਿ ਕੋਰੋਨਾ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਵੀ ਪੂਰੀ ਸਖ਼ਤੀ ਕੀਤੀ ਗਈ ਹੈ ਕਿ ਸਮਾਜਿਕ ਦੂਰੀ ਦੀ ਪਾਲਣਾ ਕੀਤੀ ਜਾਵੇ ਅਤੇ ਮਾਸਕ ਪਾਇਆ ਜਾਵੇ। ਇਸ ਤੋਂ ਇਲਾਵਾ ਕਿਤੇ ਵੀ 5 ਤੋਂ ਵੱਧ ਲੋਕਾਂ ਦਾ ਇਕੱਠ ਨਾ ਹੋਵੇ।

error: Content is protected !!