Home / ਤਾਜਾ ਜਾਣਕਾਰੀ / ਮਰਹੂਮ ਸਰਦੂਲ ਸਿਕੰਦਰ ਦੀ ਲੋਥ ਤੇ ਅਮਰ ਨੂਰੀ ਨੇ ਕਹੀ ਅਜਿਹੀ ਗਲ੍ਹ ਹਰ ਕਿਸੇ ਦਾ ਦਿਲ ਪਿਆ ਰੋ

ਮਰਹੂਮ ਸਰਦੂਲ ਸਿਕੰਦਰ ਦੀ ਲੋਥ ਤੇ ਅਮਰ ਨੂਰੀ ਨੇ ਕਹੀ ਅਜਿਹੀ ਗਲ੍ਹ ਹਰ ਕਿਸੇ ਦਾ ਦਿਲ ਪਿਆ ਰੋ

ਆਈ ਤਾਜਾ ਵੱਡੀ ਖਬਰ

ਮਸ਼ਹੂਰ ਪੰਜਾਬੀ ਗਾਇਕ ਸਰਦੂਰ ਸਿਕੰਦਰ ਜਿਹਨਾਂ ਦਾ ਹੁਣ ਦਿਹਾਂਤ ਹੋ ਗਿਆ ਹੈ, ਉਹ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਦੇ ਸਨ। ਉਹਨਾਂ ਨੇ ਹੁਣ ਤੱਕ ਪੰਜਾਬੀਆਂ ਦੀ ਝੋਲੀ ਕਈ ਗੀਤ ਪਾਏ, ਜਿਹਨਾਂ ਦਾ ਸਵਾਦ ਅੱਜ ਵੀ ਉਂਝ ਦਾ ਉੰਝ ਹੀ ਹੈ। ਪੰਜਾਬ ਦੀ ਧਰਤੀ ਤੇ ਜੰਮੇ ਸਰਦੂਰ ਸਿਕੰਦਰ ਜਿੱਥੇ ਪੰਜਾਬੀਆ ਦੇ ਚਹੇਤੇ ਨੇ ਉੱਥੇ ਹੀ ਉਹਨਾਂ ਦੀ ਆਵਾਜ਼ ਅੱਜ ਵੀ ਦਿਲਾਂ ਨੂੰ ਛੂ ਜਾਂਦੀ ਹੈ। ਉਹਨਾਂ ਦੀ ਹੋਈ ਮੌਤ ਤੋਂ ਬਾਅਦ ਮਨੋਰੰਜਨ ਜਗਤ ਚ ਸੋਗ ਦੀ ਲਹਿਰ ਦੌੜ ਚੁੱਕੀ ਹੈ।

ਪੰਜਾਬ ਦੇ ਇਸ ਪ੍ਰਸਿਧ ਗਾਇਕ ਦਾ ਕਲ ਦਿਹਾਂਤ ਹੋਇਆ, ਉੱਥੇ ਹੀ ਉਹਨਾਂ ਦੀ ਮੌਤ ਦੀ ਖ਼ਬਰ ਜਿਵੇਂ ਹੀ ਮਿਲੀ ਪੂਰੇ ਪੰਜਾਬੀ ਭਾਈਚਾਰੇ ਚ ਸੋਗ ਦੀ ਲਹਿਰ ਦੌੜ ਗਈ। ਸਿਆਸੀ ਆਗੂਆਂ ਵਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ, ਸਿਆਸੀ ਆਗੂਆਂ ਨੇ ਅਤੇ ਗੀਤਕਾਰਾਂ ਨੇ ਆਪਣੇ ਆਪਣੇ ਢੰਗ ਨਾਲ ਦੁੱਖ ਜਤਾਇਆ ਹੈ। ਦਸਣਾ ਬਣਦਾ ਹੈ ਕਿ ਸਰਦੂਲ ਸਿਕੰਦਰ ਦਾ ਮੋਹਾਲੀ ਦੇ ਫੋਰਟਿਸ ਹਸਪਤਾਲ ਚ ਦਿਹਾਂਤ ਹੋ ਗਿਆ ਸੀ, ਉਹਨਾਂ ਨੇ ਉੱਥੇ ਅੰਤਿਮ ਸਾਹ ਲਈ। ਉਹ ਦਿਲ ਦੇ ਰੋਗ, ਸ਼ੂਗਰ, ਅਤੇ ਗੁਰਦੇ ਦੀ ਬਿਮਾਰੀ ਤੌ ਪੀ-ੜ- ਤ ਸਨ ਅਜਿਹੀਆਂ ਖਬਰਾਂ ਸਾਹਮਣੇ ਆਈਆਂ ਨੇ, ਪਿਛਲੇ ਡੇਢ ਮਹੀਨੇ ਤੋਂ ਉਹਨਾਂ ਦਾ ਇਲਾਜ ਚਲ ਰਿਹਾ ਸੀ।

ਜਿਕਰ ਯੋਗ ਹੈ ਕਿ ਸਰਦੂਲ ਨੂੰ ਉਹਨਾਂ ਦੇ ਜੱਦੀ ਪਿੰਡ ਖੇੜੀ ਨੋਧ ਸਿੰਘ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਖੇ ਸਪੁਰਦ – ਏ – ਖ਼ਾਕ ਕੀਤਾ ਗਿਆ ਹੈ। ਸਰਦੂਲ ਸਿਕੰਦਰ ਜੀ ਦੀ ਗਾਇਕੀ ਦੇ ਸਫਰ ਦੀ ਗਲ ਕੀਤੀ ਜਾਵੇ ਤੇ ਇਹ ਉਹਨਾਂ ਨੂੰ ਵਿਰਾਸਤ ਚ ਮਿਲੀ ਹੋਈ ਹੈ, ਉਹਨਾਂ ਨੂੰ ਇਹ ਉਹਨਾਂ ਦੇ ਪਰਿਵਾਰ ਤੋਂ ਮਿਲੀ ਹੈ। ਉਹਨਾਂ ਦੀ ਪਹਿਲੀ ਕੈਸੇਟ ‘ਰੋਡਵੇਜ਼ ਦੀ ਲਾਰੀ ‘ ਕਾਫੀ ਪਸੰਦ ਕੀਤੀ ਗਈ ਉਹਨਾਂ ਨੂੰ ਲੋਕਾਂ ਦਾ ਕਾਫੀ ਪਿਆਰ ਮਿਲਿਆ, ਇਸ ਤੋਂ ਬਾਅਦ 1991 ਚ ਆਈ ‘ ਹੁਸਨਾਂ ਦੇ ਮਾਲਕੋ ‘ ਕੈਸਟ ਨੂੰ ਵੀ ਕਾਫੀ ਪਸੰਦ ਕੀਤਾ ਗਿਆ।

ਜਿਕਰਯੋਗ ਹੈ ਕਿ ਉਹਨਾਂ ਦੇ ਇੰਝ ਜਾਣ ਨਾਲ ਹਰ ਕੋਈ ਸ-ਦ-ਮੇ ਚ ਹੈ, ਅਤੇ ਇੱਕ ਵੀਡੀਓ ਅਮਰ ਨੂਰੀ ਵਲੋ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਹੈ ਜਿਸ ਚ ਉਹ ਰੱਬ ਨੂੰ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਤੂੰ ਤਾਂ ਮੁ-ਰ-ਦਿ-ਆਂ ਚ ਵੀ ਜਾਨ ਪਾ ਦਿੰਦਾ ਹੈ, ਹੁਣ ਵਿਖਾ ਆਪਣੀ ਤਾਕਤ। ਇਸ ਤੋਂ ਇਲਾਵਾ ਗੁਰਲੇਜ਼ ਅਖ਼ਤਰ ਵੀ ਦੁੱਖ ਸਾਂਝਾ ਕਰਦੇ ਹੋਏ ਵੇਖੇ ਗਏ ਨੇ, ਜਿਸ ਚ ਉਹਨਾਂ ਸ਼ਬਦਾਂ ਰਾਹੀਂ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਸਰਦੂਲ ਸਿਕੰਦਰ ਜੀ ਦੀ ਇੱਕ ਤਸਵੀਰ ਸਾਂਝੀ ਕਰਕੇ ਕੈਪਸ਼ਨ ਚ ਲਿਖਿਆ ਹੈ ਕਿ ਭਾਜੀ

ਅਜੇ ਤੁਹਾਡੇ ਜਾਣ ਦਾ ਸਮਾਂ ਨਹੀਂ ਸੀ ਆਇਆ, ਤੁਸੀ ਕਿਉਂ ਇਹਨੀ ਘਟ ਉਮਰ ਲਿਖਾ ਕੇ ਆਏ ਸੀ, ਮਿਸ ਯੂ ਭਾਜੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਲੇਜ਼ ਅਖਤਰ ਵਲੋ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਿਕੰਦਰ ਜੀ ਦੇ ਇੰਝ ਜਾਨ ਨਾਲ ਹਰ ਕੋਈ ਸਦਮੇ ਚ ਹੈ ਅਤੇ ਲਗਾਤਾਰ ਦੁੱਖ ਨੂੰ ਸ਼ਬਦਾਂ ਰਾਹੀਂ ਦਰਸਾਇਆ ਜਾ ਰਿਹਾ ਹੈ।

error: Content is protected !!