Home / ਤਾਜਾ ਜਾਣਕਾਰੀ / ਮਸ਼ਹੂਰ ਬੋਲੀਵੁਡ ਗਾਇਕਾ ਨੇਹਾ ਕੱਕੜ ਨੇ ਅਚਾਨਕ ਕੀਤਾ ਅਜਿਹਾ ਵੱਡਾ ਐਲਾਨ ਸਾਰੇ ਹੋ ਗਏ ਹੈਰਾਨ -ਹੋ ਗਈ ਚਰਚਾ

ਮਸ਼ਹੂਰ ਬੋਲੀਵੁਡ ਗਾਇਕਾ ਨੇਹਾ ਕੱਕੜ ਨੇ ਅਚਾਨਕ ਕੀਤਾ ਅਜਿਹਾ ਵੱਡਾ ਐਲਾਨ ਸਾਰੇ ਹੋ ਗਏ ਹੈਰਾਨ -ਹੋ ਗਈ ਚਰਚਾ

ਤਾਜਾ ਵੱਡੀ ਖਬਰ

ਇਨਸਾਨ ਇਸ ਜਗਤ ਦੇ ਵਿਚ ਵਿਚਰਦਾ ਹੋਇਆ ਬਹੁਤ ਸਾਰੇ ਕੰਮ ਕਰਦਾ ਹੈ ਪਰ ਉਸ ਨੂੰ ਸੁਕੂਨ ਸਿਰਫ ਪੁੰਨ ਦਾ ਕੰਮ ਕਰਕੇ ਹੀ ਮਿਲਦਾ ਹੈ। ਬਿਨਾਂ ਕਿਸੇ ਲੋਭ ਜਾਂ ਲਾਲਚ ਦੇ ਕੀਤਾ ਗਿਆ ਕੰਮ ਹੀ ਉਸ ਇਨਸਾਨ ਨੂੰ ਉਹ ਸੰਤੁਸ਼ਟੀ ਪ੍ਰਦਾਨ ਕਰਦਾ ਹੈ ਜੋ ਸ਼ਾਇਦ ਦੁਨੀਆਂ ਦੀ ਵੱਡੀ ਤੋਂ ਵੱਡੀ ਤਾਕਤ ਵੀ ਨਹੀਂ ਦੇ ਸਕਦੀ। ਇਨਸਾਨ ਜੇਕਰ ਆਪਣੇ ਆਪ ਨੂੰ ਤਨ ਅਤੇ ਮਨ ਦੇ ਨਾਲ ਇੱਕ ਕਰ ਲਵੇ ਅਤੇ ਆਪਣੇ ਜੀਵਨ ਕਾਲ ਦੌਰਾਨ ਪੁੰਨ ਦੇ ਕੰਮ ਕਰੇ ਤਾਂ ਉਸ ਨੂੰ ਆਪਣੀ ਪੂਰੀ ਜ਼ਿੰਦਗੀ ਵਿਚ ਬਹੁਤ ਘੱਟ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਸਾਡੇ ਦੇਸ਼ ਅੰਦਰ ਵੀ ਅਜਿਹੇ ਬਹੁਤ ਸਾਰੇ ਦਾਨੀ ਸੱਜਣ ਮੌਜੂਦ ਹਨ ਜੋ ਸਮੇਂ ਸਮੇਂ ‘ਤੇ ਜ਼ਰੂਰਤ ਮੰਦ ਲੋਕਾਂ ਦੀਆਂ ਲੋੜਾਂ ਨੂੰ ਪੂਰਾ ਕਰਦੇ ਹਨ। ਇਨ੍ਹਾਂ ਵਿੱਚੋਂ ਹੀ ਇੱਕ ਵਿਸ਼ੇਸ਼ ਸ਼ਖ਼ਸੀਅਤ ਅਤੇ ਸੁਰਾਂ ਦੀ ਮੱਲਿਕਾ ਨੇਹਾ ਕੱਕੜ ਹੈ ਜੋ ਹੁਣ ਆਪਣੇ ਇਸ ਕਾਰਜ ਦੇ ਕਾਰਨ ਚਰਚਾ ਦਾ ਵਿਸ਼ਾ ਬਣ ਗਈ ਹੈ। ਪਹਿਲਾਂ ਵੀ ਬਹੁਤ ਵਾਰ ਦੇਖਿਆ ਗਿਆ ਹੈ ਕਿ ਨੇਹਾ ਬਹੁਤ ਹੀ ਨਰਮ ਅਤੇ ਉਦਾਰ ਦਿਲ ਦੀ ਮਾਲਕਣ ਹੈ ਜਿਸ ਤੋਂ ਕਿਸੇ ਦਾ ਦੁੱਖ ਨਹੀਂ ਦੇਖਿਆ ਜਾਂਦਾ। ਇੰਡੀਅਨ ਆਈਡਲ ਦੇ ਸੈੱਟ ਉੱਪਰ ਬਹੁਤ ਸਾਰੀਆਂ ਪ੍ਰਸਿੱਧ ਹਸਤੀਆਂ ਆਉਂਦੀਆਂ ਹਨ ਜਿਨ੍ਹਾਂ ਵਿਚੋਂ ਗੀਤਕਾਰ ਸੰਤੋਸ਼ ਆਨੰਦ ਮਿਊਜ਼ਿਕ ਡਾਇਰੈਕਟਰ ਪਿਆਰੇਲਾਲ ਦੇ ਨਾਲ ਆਏ।

ਇੱਥੇ ਸੰਤੋਸ਼ ਆਨੰਦ ਨੇ ਆਪਣੇ ਜੀਵਨ ਦੀ ਵਿਥਿਆ ਸੁਣਾਉਂਦੇ ਹੋਏ ਕਿਹਾ ਕਿ ਉਹ ਮੌਜੂਦਾ ਸਮੇਂ ਬੇਹੱਦ ਆਰਥਿਕ ਤੰਗੀ ਵਿਚੋਂ ਗੁਜ਼ਰ ਰਹੇ ਹਨ ਅਤੇ ਉਨ੍ਹਾਂ ਦੇ ਉੱਪਰ ਬਹੁਤ ਸਾਰਾ ਕਰਜ਼ਾ ਹੈ। ਉਸ ਸਮੇਂ ਮਾਹੌਲ ਬੇਹੱਦ ਭਾਵੁਕ ਹੋ ਗਿਆ ਸੀ ਜਿਸ ਨੇ ਸਭ ਤੋਂ ਵੱਧ ਪ੍ਰਭਾਵਿਤ ਨੇਹਾ ਕੱਕੜ ਨੂੰ ਕੀਤਾ। ਇਸ ਮਸ਼ਹੂਰ ਗਾਇਕਾਂ ਨੇ ਤੁਰੰਤ ਹੀ ਆਪਣੇ ਵੱਲੋਂ ਮਹਾਨ ਗੀਤਕਾਰ ਨੂੰ 5 ਲੱਖ ਰੁਪਏ ਦਾ ਦਾਨ ਕਰਨ ਦਾ ਐਲਾਨ ਕੀਤਾ ਅਤੇ ਨਾਲ ਹੀ ਸਮੁੱਚੇ ਸੰਗੀਤ ਉਦਯੋਗ ਨੂੰ ਇਹ ਅਪੀਲ ਕਰਦੇ ਹੋਏ ਆਖਿਆ ਕਿ ਉਹ ਵੀ ਪ੍ਰਸਿੱਧ ਗੀਤਕਾਰ ਸੰਤੋਸ਼ ਆਨੰਦ ਦੀ ਮਦਦ ਕਰਨ।

ਨੇਹਾ ਤੋਂ ਇਲਾਵਾ ਵਿਸ਼ਾਲ ਡਡਲਾਨੀ ਨੇ ਵੀ ਜੇਕਰ ਸੰਤੋਸ਼ ਨੂੰ ਵਿੱਤੀ ਮਦਦ ਦੇਣ ਦਾ ਭਰੋਸਾ ਦਵਾਇਆ। ਇਸ ਦੌਰਾਨ ਨੇਹਾ ਕੱਕੜ ਨੇ ਸੰਤੋਸ਼ ਆਨੰਦ ਦੇ ਗੀਤ ਦੀਆਂ ਕੁਝ ਲਾਈਨਾ ਵੀ ਗਾਇਆ ਜਿਸ ਨੂੰ ਦਰਸ਼ਕਾਂ ਨੇ ਖੂਬ ਪਿਆਰ ਦਿੱਤਾ। ਲੋਕਾਂ ਵੱਲੋਂ ਨੇਹਾ ਕੱਕੜ ਦੀ ਉਦਾਰਤਾ ਦੀ ਬੇਹਦ ਤਾਰੀਫ਼ ਵੀ ਕੀਤੀ ਜਾ ਰਹੀ ਹੈ।

error: Content is protected !!