Home / ਤਾਜਾ ਜਾਣਕਾਰੀ / ਮਸ਼ਹੂਰ ਸਮਾਜ ਸੇਵਕ ਰਵੀ ਸਿੰਘ ਖਾਲਸਾ ਦੀ ਪਤਨੀ ਬਾਰੇ ਆਈ ਇਹ ਵੱਡੀ ਖਬਰ – ਖੁਦ ਰਵੀ ਸਿੰਘ ਨੇ ਦੱਸੀ ਇਹ ਗਲ੍ਹ

ਮਸ਼ਹੂਰ ਸਮਾਜ ਸੇਵਕ ਰਵੀ ਸਿੰਘ ਖਾਲਸਾ ਦੀ ਪਤਨੀ ਬਾਰੇ ਆਈ ਇਹ ਵੱਡੀ ਖਬਰ – ਖੁਦ ਰਵੀ ਸਿੰਘ ਨੇ ਦੱਸੀ ਇਹ ਗਲ੍ਹ

ਆਈ ਤਾਜਾ ਵੱਡੀ ਖਬਰ 

ਵਿਸ਼ਵ ਵਿਚ ਜਿਥੇ ਵੀ ਕੁਦਰਤੀ ਆਫਤ ਆਈ ਹੈ ਉਥੇ ਪੰਜਾਬੀ ਹਮੇਸ਼ਾ ਢਾਲ ਬਣ ਕੇ ਖੜੇ ਹੋਏ ਹਨ । ਇਨਸਾਨਾਂ ਦੇ ਰੂਪ ਵਿੱਚ ਰੱਬੀ ਰੂਪ ਉਹ ਵਿਅਕਤੀ ਕੁਦਰਤੀ ਆਫਤਾਂ ਦੇ ਵਿੱਚ ਢਾਲ ਬਣ ਕੇ ਮ-ਸੀ-ਬ-ਤ ਵਿੱਚ ਹੋਣ ਵਾਲੇ ਲੋਕਾਂ ਲਈ ਖੜ ਜਾਂਦੇ ਹਨ, ਉਨ੍ਹਾਂ ਇਨਸਾਨਾਂ ਨੂੰ ਲੋਕਾਂ ਵੱਲੋਂ ਰੱਬ ਤੋਂ ਘੱਟ ਦਰਜਾ ਨਹੀਂ ਦਿੱਤਾ ਜਾਂਦਾ। ਵਿਸ਼ਵ ਦੇ ਵਿਚ ਜਿਥੇ-ਜਿਥੇ ਵੀ ਕੁਦਰਤੀ ਆਫਤ ਆਉਂਦੀ ਹੈ ਤਾਂ ਉਥੇ ਚਟਾਨ ਵਾਂਗ ਖੜੇ ਹੋਣ ਵਾਲੇ ਪੰਜਾਬੀ ਸਾਰੀ ਦੁਨੀਆ ਵਿੱਚ ਜਾਣੇ ਜਾਂਦੇ ਹਨ। ਭਾਰਤ ਵਿਚ ਵੀ ਜਿਥੇ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਉਥੇ ਹੀ ਮਦਦ ਕਰਨ ਵਾਲੀਆਂ ਜਥੇਬੰਦੀਆਂ ਅੱਗੇ ਆ ਕੇ ਕਿਸਾਨਾਂ ਦੀ ਸਹਾਇਤਾ ਕਰ ਰਹੀਆਂ ਹਨ।

ਅਜਿਹੀਆਂ ਸੰਸਥਾਵਾਂ ਭੂਚਾਲ ,ਹੜ੍ਹ ,ਸੋਕਾ ਅਤੇ ਹੋਰ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰਨ ਲਈ ਹਮੇਸ਼ਾ ਤਿਆਰ ਰਹਿੰਦੀਆਂ ਹਨ। ਅਜਿਹੀਆਂ ਸੰਸਥਾਵਾਂ ਵੱਲੋਂ ਨਿਭਾਏ ਜਾਂਦੇ ਕਾਰਜਾਂ ਕਾਰਨ ਉਨ੍ਹਾਂ ਦੀ ਚਰਚਾ ਦੁਨੀਆਂ ਦੇ ਵੱਖ-ਵੱਖ ਕੋਨਿਆਂ ਵਿੱਚ ਹੁੰਦੀ ਹੈ। ਹੁਣ ਮਸ਼ਹੂਰ ਸਮਾਜ ਸੇਵਕ ਰਵੀ ਸਿੰਘ ਖਾਲਸਾ ਦੀ ਪਤਨੀ ਬਾਰੇ ਖਬਰ ਸਾਹਮਣੇ ਆਈ ਹੈ ਜਿਸ ਬਾਰੇ ਖੁਦ ਰਵੀ ਸਿੰਘ ਨੇ ਕੀਤਾ ਖੁਲਾਸਾ। ਬੀਤੇ ਦਿਨੀਂ ਦੁਨੀਆਂ ਵਿੱਚ ਅੰਤਰ ਰਾਸ਼ਟਰੀ ਪੱਧਰ ਤੇ ਸਮਾਜ ਸੇਵੀ ਸੇਵਾਵਾਂ ਨਿਭਾਉਣ ਵਾਲੇ ਖਾਲਸਾ ਏਡ ਦੇ ਬਾਨੀ ਰਵੀ ਸਿੰਘ ਬਾਰੇ ਖਬਰ ਸਾਹਮਣੇ ਆਈ ਸੀ ।

ਜਿਸ ਵਿਚ ਉਨ੍ਹਾਂ ਵੱਲੋਂ ਦੱਸਿਆ ਗਿਆ ਸੀ ਕਿ ਉਨ੍ਹਾਂ ਦੀ ਸਿਹਤ ਖਰਾਬ ਹੋਣ ਕਾਰਨ ਹਸਪਤਾਲ ਹਨ। ਰਵਿੰਦਰ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਦੱਸਿਆ ਸੀ ਕਿ ਉਨ੍ਹਾਂ ਦੇ ਗੁਰਦੇ ਠੀਕ ਤਰ੍ਹਾਂ ਕੰਮ ਨਹੀਂ ਕਰ ਰਹੇ ਹਨ, ਇਸ ਲਈ ਉਨ੍ਹਾਂ ਦਾ ਆਪ੍ਰੇਸ਼ਨ ਹੋ ਰਿਹਾ ਹੈ। ਉਨ੍ਹਾਂ ਦੇ ਗੁਰਦੇ ਠੀਕ ਨਾ ਹੋਣ ਕਾਰਨ ਉਨ੍ਹਾਂ ਦੀ ਪਤਨੀ ਬਲਵਿੰਦਰ ਕੌਰ ਵੱਲੋਂ ਆਪਣੀ ਕਿਡਨੀ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀ। ਪਰ ਉਹਨਾਂ ਦੀ ਰਿਪੋਰਟ ਨੈਗਟਿਵ ਆਉਣ ਕਾਰਨ, ਉਨ੍ਹਾਂ ਦੀ ਕਿਡਨੀ ਰਵੀ ਸਿੰਘ ਨੂੰ ਨਹੀਂ ਦਿੱਤੀ ਜਾ ਸਕਦੀ।

ਇਸ ਗੱਲ ਦੀ ਜਾਣਕਾਰੀ ਰਵੀ ਸਿੰਘ ਵੱਲੋਂ ਸੋਸ਼ਲ ਮੀਡੀਆ ਤੇ ਸਾਂਝੇ ਕਰਦੇ ਹੋਏ ਮਜ਼ਾਕ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਨੂੰ ਪਤਨੀ ਦੀ ਦਾਲ ਅਤੇ ਆਲੂ ਪਰਾਠੇ ਹੀ ਪਸੰਦ ਹਨ ਕਿਡਨੀ ਨਹੀਂ। ਉਹਨਾਂ ਆਪਣੀ ਪਤਨੀ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਉਨ੍ਹਾਂ ਦੀ ਪਤਨੀ ਨੇ ਹਮੇਸ਼ਾ ਚੰਗੇ ਮਾੜੇ ਸਮੇਂ ਵਿੱਚ ਡਟ ਕੇ ਉਨ੍ਹਾਂ ਦਾ ਸਾਥ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਜੇ ਉਨ੍ਹਾਂ ਦਾ ਪਹਿਲਾ ਅਪ੍ਰੇਸ਼ਨ ਠੀਕ ਹੋ ਗਿਆ ਹੈ। ਕਿਡਨੀ ਮਿਲ ਜਾਣ ਤੇ ਉਨ੍ਹਾਂ ਦੇ ਗੁਰਦੇ ਨੂੰ ਵੀ ਬਦਲ ਦਿੱਤਾ ਜਾਵੇਗਾ। ਉਹਨਾਂ ਨੇ ਸਭ ਲੋਕਾਂ ਨੂੰ ਉਹਨਾਂ ਵਾਸਤੇ ਦੁਆਵਾਂ ਅਤੇ ਅਸੀਸਾਂ ਲਈ ਧੰਨਵਾਦ ਕੀਤਾ ਹੈ।

error: Content is protected !!